2+2 ਵਾਰਤਾ : ਭਾਰਤ, ਅਮਰੀਕਾ ਨੇ ਭਾਰਤ-ਪ੍ਰਸ਼ਾਂਤ ''ਚ ਚੀਨ ਦੀ ਭੂਮਿਕਾ ''ਤੇ ਕੀਤੀ ਚਰਚਾ
Tuesday, Sep 11, 2018 - 02:10 AM (IST)

ਵਾਸ਼ਿੰਗਟਨ— ਭਾਰਤ ਤੇ ਅਮਰੀਕਾ ਨੇ ਨਵੀਂ ਦਿੱਲੀ 'ਚ ਆਪਣੀ ਪਹਿਲੀ 'ਟੂ ਪਲਸ ਟੂ' ਵਾਰਤਾ ਦੌਰਾਨ ਭਾਰਤ-ਪ੍ਰਸ਼ਾਂਤ ਖੇਤਰ 'ਚ ਚੀਨ ਦੀ ਭੂਮਿਕਾ ਤੇ ਸਮੁੰਦਰ ਅਤੇ ਆਸਮਾਨ ਨੂੰ ਸੁਰੱਖਿਅਤ ਕਰਨ ਲਈ ਹੋਰ ਖੇਤਰੀ ਧਿਰਾਂ ਨਾਲ ਮਿਲ ਕੇ ਕੰਮ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਡੋਨਾਲਡ ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ 6 ਸਤੰਬਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਤੇ ਰੱਖਿਆ ਮੰਤਰੀ ਜੇਮਸ ਮੈਟਿਸ ਨਾਲ ਅਹਿਮ ਵਾਰਤਾ ਕੀਤੀ ਸੀ। ਦੱਖਣੀ ਤੇ ਮੱਧ ਏਸ਼ੀਆ ਲਈ ਪ੍ਰਧਾਨ ਉਪ ਸਹਾਇਕ ਵਿਦੇਸ਼ ਮੰਤਰੀ ਐਲਿਸ ਵੇਲਸ ਨੇ ਸੋਮਵਾਰ ਨੂੰ ਕਿਹਾ, ''ਭਾਰਤ ਪ੍ਰਸ਼ਾਂਤ ਖੇਤਰ ਲਈ ਦੋਹਾਂ ਦੇਸ਼ਾਂ ਦੇ ਹਵਾਲੇ ਤੋਂ ਚੀਨ 'ਤੇ ਚਰਚਾ ਹੋਈ।'' ਵੇਲਸ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ, 'ਦੇਸ਼ਾਂ ਨੂੰ ਵਿਕਾਸ ਲਈ ਬਦਲ ਦੀ ਪੇਸ਼ਕਸ਼ 'ਚ ਸਮਰੱਥ ਹੋਣ ਨੂੰ ਲੈ ਕੇ ਅਮਰੀਕਾ ਤੇ ਭਾਰਤ ਲਈ ਮੌਕੇ ਦੇ ਰੂਪ 'ਚ ਅਸੀਂ ਭਾਰਤ-ਪ੍ਰਸ਼ਾਂਤ 'ਤੇ ਚਰਚਾ ਕੀਤੀ।''