ਭਾਰਤ, ਚੀਨ ਨੇ ਵੂਹਾਨ ਸਿਖਰ ਬੈਠਕ ਤੋਂ ਬਾਅਦ ਸਬੰਧਾਂ ''ਚ ਵਿਕਾਸ ਦੀ ਕੀਤੀ ਸਮੀਖਿਆ
Thursday, Jan 24, 2019 - 07:46 PM (IST)

ਬੀਜਿੰਗ— ਚੀਨ 'ਚ ਭਾਰਤੀ ਰਾਜਦੂਤ ਵਿਕ੍ਰਮ ਮਿਸ਼ਰਾ ਨੇ ਚੀਨੀ ਉਪ-ਵਿਦੇਸ਼ ਮੰਤਰੀ ਕੋਂਗ ਸ਼ੁਆਨਯੂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਸ਼ੀ ਚਿਨਫਿੰਗ ਦੇ ਵਿਚਾਲੇ 2018 'ਚ ਹੋਈ ਵੂਹਾਨ ਸਿਖਰ ਬੈਠਕ ਤੋਂ ਬਾਅਦ ਹੋਏ ਸਾਕਾਰਾਤਮਕ ਘਟਨਾਕ੍ਰਮ ਦਾ ਜਾਇਜ਼ਾ ਲਿਆ।
ਮਿਸ਼ਰਾ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਕਾਰਜਭਾਰ ਸੰਭਾਲਿਆ ਸੀ। ਉਨ੍ਹਾਂ ਨੇ ਕੋਂਗ ਨਾਲ ਮੰਗਲਵਾਰ ਨੂੰ ਮੁਲਾਕਾਤ ਕੀਤੀ। ਮਿਸ਼ਰਾ ਤੇ ਕੋਂਗ ਦੇ ਵਿਚਾਲੇ ਮੁਲਾਕਾਤ ਨੂੰ ਭਾਰਤੀ ਅਧਿਕਾਰੀਆਂ ਨੇ ਇਥੇ ਬੜੀ ਤਮੀਜ਼ ਨਾਲ ਹੋਈ ਮੁਲਾਕਾਤ ਦੱਸਿਆ। ਦੂਤਘਰ ਨੇ ਆਪਣੇ ਟਵੀਟ 'ਚ ਕਿਹਾ ਕਿ ਉਨ੍ਹਾਂ ਨੇ ਵੂਹਾਨ ਸ਼ਿਖਰ ਬੈਠਕ ਤੋਂ ਬਾਅਦ ਸਾਕਾਰਾਤਮਕ ਘਟਨਾਕ੍ਰਮਾਂ ਦਾ ਜਾਇਜ਼ਾ ਲਿਆ ਤੇ ਭਾਰਤ-ਚੀਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਵਿਚਾਰ-ਵਟਾਂਦਰਾ ਵੀ ਕੀਤਾ। ਮੋਦੀ ਤੇ ਸ਼ੀ ਦੇ ਵਿਚਾਲੇ ਪਿਛਲੇ ਸਾਲ ਅਪ੍ਰੈਲ 'ਚ ਪਹਿਲੀ ਰਸਮੀ ਸਿਖਰ ਬੈਠਕ ਦੌਰਾਨ ਮੁਲਾਕਾਤ ਹੋਈ ਸੀ। ਦੋਵਾਂ ਦੇਸ਼ਾਂ ਨੇ ਡੋਕਲਾਮ 'ਚ ਦੋਵਾਂ ਪੱਖਾਂ ਵਿਚਾਲੇ 2017 'ਚ ਫੌਜੀ ਵਿਰੋਧ ਤੋਂ ਬਾਅਦ ਇਸ ਦੀ ਕਲਪਣਾ ਕੀਤੀ ਸੀ। ਡੋਕਲਾਮ ਵਿਵਾਦ ਕਾਰਨ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਤਣਾਅ ਪੈਦਾ ਹੋ ਗਿਆ ਸੀ। ਸਿਖਰ ਬੈਠਕ ਤੋਂ ਬਾਅਦ ਤੋਂ ਦੋਵਾਂ ਦੇਸ਼ਾਂ ਨੇ ਫੌਜੀ ਤੇ ਵਪਾਰ ਸਣੇ ਵੱਖ-ਵੱਖ ਮੋਰਚਿਆਂ 'ਤੇ ਗੱਲਬਾਤ ਵਧਾ ਕੇ ਸਬੰਧਾਂ ਨੂੰ ਸਮਾਨ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਸੀ।
ਭਾਰਤ ਦੇ ਵਣਜ ਸਕੱਤਰ ਅਨੂਪ ਵਧਾਵਨ ਨੇ ਵੀ ਮੰਗਲਵਾਰ ਨੂੰ ਚੀਨ ਦੀ ਆਪਣੀ ਦੋ ਦਿਨਾਂ ਯਾਤਰਾ ਪੂਰੀ ਕੀਤਾ। ਉਨ੍ਹਾਂ ਨੇ ਚੀਨੀ ਵਣਜ ਉੁਪ-ਮੰਤਰੀ ਯਾਂਗ ਸ਼ੁਵੇਨ ਤੇ ਚੀਨੀ ਸਰਹੱਦ ਟੈਕਸ ਪ੍ਰਸ਼ਾਸਨ ਮਾਮਲਿਆਂ ਦੇ ਉਪ-ਮੰਤਰੀ ਝਾਂਗ ਜਿਵੇਨ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਚੀਨ 'ਚ ਭਾਰਤੀ ਨਿਰਯਾਤ ਵਧਾਉਣ ਲਈ ਗੱਲਬਾਤ ਕੀਤੀ ਤਾਂਕਿ 57 ਅਰਬ ਡਾਲਰ ਦੇ ਵਪਾਰ ਘਾਟੇ ਨੂੰ ਘੱਟ ਕੀਤਾ ਜਾ ਸਕੇ।