ਭਾਰਤ ਤੇ ਚੀਨ ਨੇ ਫੌਜਾਂ ਨੂੰ ਪਿੱਛੇ ਹਟਾਉਣ ਦੀ ਦਿਸ਼ਾਂ ''ਚ ''ਕੁਝ ਤਰੱਕੀ'' ਕੀਤੀ : ਜੈਸ਼ੰਕਰ

Sunday, Nov 03, 2024 - 06:37 PM (IST)

ਬ੍ਰਿਸਬੇਨ (ਭਾਸ਼ਾ) : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਤੇ ਚੀਨ ਨੇ ਫੌਜਾਂ ਨੂੰ ਵਾਪਸ ਬੁਲਾਉਣ ਵਿਚ 'ਕੁਝ ਪ੍ਰਗਤੀ' ਕੀਤੀ ਹੈ। ਉਨ੍ਹਾਂ ਨੇ ਇਸ ਵਿਕਾਸ ਨੂੰ ਇੱਕ 'ਸਵਾਗਤ' ਕਦਮ ਦੱਸਿਆ। ਜੈਸ਼ੰਕਰ ਦੀਆਂ ਟਿੱਪਣੀਆਂ ਪੂਰਬੀ ਲੱਦਾਖ ਵਿੱਚ ਅਸਲ ਨਿਯੰਤਰਣ ਰੇਖਾ (ਐੱਲਏਸੀ) ਦੇ ਨਾਲ ਦੋ ਰੁਕਾਵਟ ਪੁਆਇੰਟ ਡੇਮਚੋਕ ਅਤੇ ਡੇਪਸਾਂਗ ਤੋਂ ਭਾਰਤੀ ਤੇ ਚੀਨੀ ਸੈਨਿਕਾਂ ਦੇ ਪਿੱਛੇ ਹਟਣ ਤੋਂ ਕੁਝ ਦਿਨ ਬਾਅਦ ਆਈਆਂ ਹਨ। ਭਾਰਤੀ ਫੌਜ ਨੇ ਸ਼ਨੀਵਾਰ ਨੂੰ ਡੇਪਸਾਂਗ 'ਚ ਤਸਦੀਕ ਗਸ਼ਤ ਸ਼ੁਰੂ ਕੀਤੀ, ਜਦੋਂ ਕਿ ਡੇਮਚੋਕ 'ਚ ਗਸ਼ਤ ਸ਼ੁੱਕਰਵਾਰ ਨੂੰ ਸ਼ੁਰੂ ਹੋਈ।

ਜੈਸ਼ੰਕਰ ਨੇ ਬ੍ਰਿਸਬੇਨ 'ਚ ਭਾਰਤੀ ਪ੍ਰਵਾਸੀਆਂ ਨਾਲ ਗੱਲਬਾਤ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅਸੀਂ ਭਾਰਤ ਤੇ ਚੀਨ ਦੇ ਸੰਦਰਭ 'ਚ ਕੁਝ ਤਰੱਕੀ ਕੀਤੀ ਹੈ। ਤੁਸੀਂ ਜਾਣਦੇ ਹੋ ਕਿ ਕੁਝ ਕਾਰਨਾਂ ਕਰ ਕੇ ਸਾਡਾ ਰਿਸ਼ਤਾ ਬਹੁਤ ਖਰਾਬ ਸੀ। ਅਸੀਂ ਪਿੱਛੇ ਹਟਣ ਦੀ ਦਿਸ਼ਾ 'ਚ ਕੁਝ ਤਰੱਕੀ ਕੀਤੀ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਅਸਲ ਕੰਟਰੋਲ ਰੇਖਾ ਦੇ ਨਾਲ ਬਹੁਤ ਵੱਡੀ ਗਿਣਤੀ 'ਚ ਚੀਨੀ ਸੈਨਿਕ ਤਾਇਨਾਤ ਹਨ, ਜੋ 2020 ਤੋਂ ਪਹਿਲਾਂ ਉੱਥੇ ਨਹੀਂ ਸਨ ਤੇ ਬਦਲੇ 'ਚ ਅਸੀਂ ਜਵਾਬੀ ਤਾਇਨਾਤੀ ਵੀ ਕੀਤੀ ਹੈ। ਇਸ ਦੌਰਾਨ ਸਬੰਧਾਂ ਦੇ ਹੋਰ ਪਹਿਲੂ ਵੀ ਪ੍ਰਭਾਵਿਤ ਹੋਏ ਹਨ। ਇਸ ਲਈ ਸਪੱਸ਼ਟ ਤੌਰ 'ਤੇ, ਸਾਨੂੰ ਇਹ ਦੇਖਣਾ ਹੋਵੇਗਾ ਕਿ ਅਸੀਂ ਪਿੱਛੇ ਹਟਣ ਤੋਂ ਬਾਅਦ ਕਿਸ ਦਿਸ਼ਾ ਵੱਲ ਵਧਦੇ ਹਾਂ। ਜੈਸ਼ੰਕਰ ਨੇ ਕਿਹਾ ਕਿ ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਪਿੱਛੇ ਹਟਣਾ ਇਕ ਸਵਾਗਤਯੋਗ ਕਦਮ ਹੈ। ਇਸ ਨਾਲ ਇਹ ਸੰਭਾਵਨਾ ਖੁੱਲ੍ਹਦੀ ਹੈ ਕਿ ਹੋਰ ਕਦਮ ਵੀ ਚੁੱਕੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੇ ਮਹੀਨੇ ਰੂਸ 'ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸ.ਏ) ਅਤੇ ਮੈਂ ਦੋਵੇਂ ਆਪਣੇ ਹਮਰੁਤਬਾ ਅਧਿਕਾਰੀਆਂ ਨਾਲ ਮਿਲਾਂਗੇ। ਤਾਂ ਚੀਜ਼ਾਂ ਇਸ ਤਰ੍ਹਾਂ ਹੋਈਆਂ ਹਨ।

ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ 21 ਅਕਤੂਬਰ ਨੂੰ ਦਿੱਲੀ 'ਚ ਕਿਹਾ ਸੀ ਕਿ ਕਈ ਹਫਤਿਆਂ ਦੀ ਗੱਲਬਾਤ ਤੋਂ ਬਾਅਦ ਭਾਰਤ ਤੇ ਚੀਨ ਵਿਚਾਲੇ ਇਕ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ, ਜਿਸ ਨਾਲ 2020 'ਚ ਪੈਦਾ ਹੋਏ ਮੁੱਦਿਆਂ ਨੂੰ ਹੱਲ ਕੀਤਾ ਜਾਵੇਗਾ। ਪੂਰਬੀ ਲੱਦਾਖ 'ਚ ਸੈਨਿਕਾਂ ਨੂੰ ਵਾਪਸ ਬੁਲਾਉਣ ਅਤੇ ਐੱਲਏਸੀ 'ਤੇ ਗਸ਼ਤ ਕਰਨ ਲਈ ਸਹਿਮਤੀ ਬਣੀ, ਜੋ ਚਾਰ ਸਾਲਾਂ ਤੋਂ ਚੱਲੇ ਆ ਰਹੇ ਅੜਿੱਕੇ ਨੂੰ ਖਤਮ ਕਰਨ ਲਈ ਇੱਕ ਵੱਡੀ ਸਫਲਤਾ ਹੈ। ਜੂਨ 2020 'ਚ ਗਲਵਾਨ ਘਾਟੀ 'ਚ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਾਲੇ ਹੋਈ ਭਿਆਨਕ ਝੜਪ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤੇ ਵਿਗੜ ਗਏ ਸਨ।


Baljit Singh

Content Editor

Related News