IND V/S NZ ਸੈਮੀਫਾਈਨਲ : ਸਟੇਡੀਅਮ 'ਚ ਦਾਖਲ ਹੋਇਆ ਖਾਲਿਸਤਾਨੀ ਸਮਰਥਕ (ਵੀਡੀਓ)

Wednesday, Jul 10, 2019 - 01:21 PM (IST)

ਲੰਡਨ - ਵਿਸ਼ਵ ਕੱਪ 2019 ਦਾ ਸੈਮੀਫਾਈਨਲ ਮੁਕਾਬਲਾ ਭਾਰਤ ਬਨਾਮ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ, ਮੈਚ ਦੌਰਾਨ ਇਕ ਖਾਲਿਸਤਾਨ ਸਮਰਥਕ ਸਟੇਡੀਅਮ 'ਚ ਦੇਖਿਆ ਗਿਆ, ਜੋ ਮੈਨਚੇਸਟਰ 'ਚ ਚੱਲ ਰਹੇ ਮੈਚ ਦੌਰਾਨ ਦਰਸ਼ਕਾਂ ਵਿਚਾਲੇ ਦਾਖਲ ਹੋਇਆ। ਉਸ ਦੀ ਟੀ-ਸ਼ਰਟ 'ਤੇ ਪੰਜਾਬ ਨੂੰ ਲੈ ਕੇ ਇਤਰਾਜ਼ਯੋਗ ਚੀਜ਼ਾਂ ਲਿੱਖੀਆਂ ਹੋਈਆਂ ਸਨ। ਹਾਲਾਂਕਿ ਮੈਚ ਦੀ ਸ਼ੁਰੂਆਤ 'ਚ ਉਹ ਬ੍ਰਿਟੇਨ ਪੁਲਸ ਦੀ ਨਜ਼ਰ ਚੜ ਗਿਆ, ਜਿਸ ਮਗਰੋਂ ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਇਸ ਵਿਸ਼ਵ ਕੱਪ ਦੇ ਕਈ ਮੈਚਾਂ ਦੌਰਾਨ ਖਾਲਿਸਤਾਨ ਸਮਰਥਕ ਦਿਖੇ। ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਖੇਡੇ ਗਏ ਮੈਚ 'ਚ ਕੁਝ ਲੋਕ ਖਾਲਿਸਤਾਨ ਅਤੇ ਪਾਕਿਸਤਾਨ ਦਾ ਝੰਡਾ ਲੈ ਕੇ ਨਾਅਰੇਬਾਜ਼ੀ ਕਰਦੇ ਵੀ ਦਿਖੇ। ਸੋਸ਼ਲ ਮੀਡੀਆ 'ਤੇ ਵੀ ਅਜਿਹੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਸਨ, ਜਿਨ੍ਹਾਂ 'ਚ ਵਿਸ਼ਵ ਕੱਪ ਮੈਚ ਦੌਰਾਨ ਪਾਕਿਸਤਾਨੀਆਂ ਨਾਲ ਮਿਲ ਕੇ ਖਾਲਿਸਤਾਨ ਸਮਰਥਕ ਨਾਅਰੇ ਲਗਾ ਰਹੇ ਹਨ।

ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਖੇਡੇ ਗਏ ਮੈਚ ਦੌਰਾਨ ਸਟੈਂਡਸ 'ਚ ਕੁਝ ਲੋਕ ਖਾਲਿਸਤਾਨ ਅਤੇ ਪਾਕਿਸਤਾਨ ਦਾ ਝੰਡਾ ਫੜੀ ਨਾਅਰੇਬਾਜ਼ੀ ਕਰ ਰਹੇ ਸਨ। ਇਕ ਵੀਡੀਓ ਜੋ ਸਭ ਤੋਂ ਜ਼ਿਆਦਾ ਵਾਇਰਲ ਹੋਈ ਉਸ ਵਿਚ ਇਕ ਮਹਿਲਾ ਨੇ ਦਾਅਵਾ ਕੀਤਾ ਸੀ ਕਿ ਉਹ ਅਹਿਮਦਾਬਾਦ ਤੋਂ ਹੈ। ਇਸ ਵੀਡੀਓ 'ਚ ਸਿੱਖ ਭਾਈਚਾਰੇ ਦੇ ਲੋਕ ਪਾਕਿਸਤਾਨ ਜ਼ਿੰਦਾਬਾਦ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਅਹਿਮਦਾਬਾਦ ਪੁਲਸ ਦੀ ਕ੍ਰਾਈਮ ਬ੍ਰਾਂਚ ਇਸ ਮਹਿਲਾ ਦੀ ਜਾਣਕਾਰੀ ਇਕੱਠੀ ਕਰ ਰਹੀ ਹੈ।


author

Khushdeep Jassi

Content Editor

Related News