ਬ੍ਰਿਸਬੇਨ ਦੇ ਇਕ ਘਰ ''ਚੋਂ ਮਿਲੀਆਂ ਦੋ ਲਾਸ਼ਾਂ, ਜਾਂਚ ਜਾਰੀ

01/30/2018 10:47:39 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਚ ਇਕ ਘਰ ਵਿਚ ਤਿੰਨ ਬੱਚਿਆਂ ਦੇ ਮਾਤਾ-ਪਿਤਾ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਫਰੈਂਕੋਈਸ ਸਟ੍ਰੀਟ 'ਤੇ ਬਣੇ ਇਸ ਘਰ ਦੀ ਘੇਰਾਬੰਦੀ ਕੀਤੀ ਅਤੇ ਜਾਂਚ ਕਰਤਾਵਾਂ ਨੇ ਜਾਂਚ ਸ਼ੁਰੂ ਕੀਤੀ। ਜਾਂਚ ਵਿਚ ਉਨ੍ਹਾਂ ਨੂੰ 30 ਸਾਲਾ ਵਿਅਕਤੀ ਅਤੇ 20 ਸਾਲਾ ਔਰਤ ਦੀ ਲਾਸ਼ ਮਿਲੀ।

PunjabKesari

ਪੁਲਸ ਦੀ ਇਸ ਜਾਂਚ ਦੌਰਾਨ ਤਿੰਨੇ ਲੜਕੀਆਂ ਰਿਸ਼ਤੇਦਾਰਾਂ ਕੋਲ ਰਹਿ ਰਹੀਆਂ ਹਨ। ਪੁਲਸ ਦੇ ਇਕ ਬਿਆਨ ਮੁਤਾਬਕ ਫੋਰੈਂਸਿਕ ਅਧਿਕਾਰੀਆਂ ਨੂੰ ਬਹੁਤ ਸਾਰੇ ਸਬੂਤ ਮਿਲੇ ਹਨ। ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।


Related News