ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫ਼ਤਰ ''ਚ ਪਾਰਟੀ ਦੇ ਮਾਮਲੇ ''ਚ ਜਾਨਸਨ ਨੇ ਮੰਗੀ ਮੁਆਫ਼ੀ, ਜਾਂਚ ਦਾ ਦਿੱਤਾ ਹੁਕਮ

Wednesday, Dec 08, 2021 - 11:48 PM (IST)

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫ਼ਤਰ ''ਚ ਪਾਰਟੀ ਦੇ ਮਾਮਲੇ ''ਚ ਜਾਨਸਨ ਨੇ ਮੰਗੀ ਮੁਆਫ਼ੀ, ਜਾਂਚ ਦਾ ਦਿੱਤਾ ਹੁਕਮ

ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪਿਛਲੇ ਸਾਲ ਕੋਵਿਡ-19 ਮਹਾਮਾਰੀ ਵਿਰੁੱਧ ਲਾਕਡਾਊਨ ਦੌਰਾਨ ਉਨ੍ਹਾਂ ਦੇ ਦਫਡ਼ਤਰ 'ਚ ਕਰਮਚਾਰੀਆਂ ਦੇ ਪਾਰਟੀ ਕਰਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮੁਆਫੀ ਮੰਗੀ ਹੈ। 'ਹਾਊਸ ਆਫ ਕਾਮਨਸ' 'ਚ ਪ੍ਰਧਾਨ ਮੰਤਰੀ ਦੇ ਹਫ਼ਤਾਵਾਰੀ ਪ੍ਰਸ਼ਨ ਕਾਲ 'ਚ ਜਾਨਸਨ ਨੇ ਮੁਆਫ਼ੀ ਤੋਂ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਕੈਬਨਿਟ ਸਕੱਤਰ ਸਾਈਮਨ ਕੇਸ ਵੀਡੀਓ 'ਚ ਸਾਹਮਣੇ ਆਏ ਤੱਥਾਂ ਦੀ ਜਾਂਚ ਕਰਨਗੇ।

ਇਹ ਵੀ ਪੜ੍ਹੋ : WHO : ਕਈ ਹਫ਼ਤਿਆਂ ਤੋਂ ਬਾਅਦ ਯੂਰਪ 'ਚ ਕੋਵਿਡ-19 ਦੇ ਮਾਮਲਿਆਂ 'ਚ ਆਈ ਕਮੀ

ਹਾਲਾਂਕਿ ਜਾਨਸਨ ਨੇ ਕਿਹਾ ਕਿ ਉਸ ਵੇਲੇ ਲਾਕਡਾਊਨ ਦੇ ਨਿਯਮਾਂ ਦੀ ਕਿਸੇ ਵੀ ਤਰ੍ਹਾਂ ਉਲੰਘਣਾ ਨਹੀਂ ਕੀਤੀ ਗਈ। ਜਾਨਸਨ ਨੇ ਵੀਡੀਓ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੈਂ ਵੀ ਗੁੱਸੇ 'ਚ ਸੀ ਅਤੇ ਦੇਸ਼ ਨੂੰ ਹੇਠਾਂ ਦਿਖਾਉਣ ਵਾਲੇ ਇਸ ਅਪਰਾਧ ਲਈ ਮੈਂ ਬਿਨ੍ਹਾਂ ਸ਼ਰਤ ਮੁਆਫ਼ੀ ਮੰਗਦਾ ਹਾਂ। ਜਦ ਤੋਂ ਦੋਸ਼ ਲਾਏ ਗਏ ਮੈਂ ਵਾਰ-ਵਾਰ ਭਰੋਸਾ ਦਿੱਤਾ ਕਿ ਕੋਈ ਪਾਰਟੀ ਨਹੀਂ ਹੋਈ ਸੀ ਅਤੇ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ : ਕੋਵਿਡ ਬੂਸਟਰ ਤੋਂ ਓਮੀਕ੍ਰੋਨ ਵਿਰੁੱਧ ਮਿਲਦੀ ਹੈ ਸੁਰੱਖਿਆ : ਫਾਈਜ਼ਰ

ਕੈਬਨਿਟ ਸਕੱਤਰ ਨੂੰ ਸਾਰੇ ਤੱਥਾਂ 'ਤੇ ਧਿਆਨ ਕਰਨ ਨੂੰ ਕਿਹਾ ਗਿਆ ਹੈ ਅਤੇ ਜੇਕਰ ਕਿਸੇ ਨੇ ਨਿਯਮਾਂ ਨੂੰ ਤੋੜਿਆ ਤਾਂ ਉਨ੍ਹਾਂ ਦੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਵਿਰੋਧੀ ਲੇਬਰ ਪਾਰਟੀ ਦੇ ਨੇਤਾ ਕੇਸ ਸਟਾਰਮਰ ਨੇ ਵੀ ਪ੍ਰਧਾਨ ਮੰਤਰੀ ਵਿਰੁੱਧ ਕਈ ਦੋਸ਼ ਲਾਏ। ਉਨ੍ਹਾਂ ਨੇ ਕਿਹਾ ਕਿ ਲੱਖਾਂ ਲੋਕ ਹੁਣ ਸੋਚਦੇ ਹਨ ਕਿ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਮੂਰਖ ਬਣਾ ਰਹੇ ਹਨ ਅਤੇ ਉਨ੍ਹਾਂ ਨਾਲ ਝੂਠ ਬੋਲਿਆ ਗਿਆ।

ਇਹ ਵੀ ਪੜ੍ਹੋ : ਈਰਾਨ ਨਾਲ ਪ੍ਰਮਾਣੂ ਗੱਲਬਾਤ ਵੀਰਵਾਰ ਨੂੰ ਫਿਰ ਹੋਵੇਗੀ ਸ਼ੁਰੂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News