ਪਿਛਲੇ 5 ਸਾਲਾਂ ਤੋਂ ਰੋਜ਼ਾਨਾ 140 ਵਿਦਿਆਰਥੀ ਵਿਦੇਸ਼ 'ਚ ਪੜ੍ਹਨ ਲਈ ਛੱਡ ਰਹੇ ਨੇ ਪੰਜਾਬ

Tuesday, Jul 27, 2021 - 10:01 AM (IST)

ਨਿਊਯਾਰਕ/ਟੋਰਾਂਟੋ (ਰਾਜ ਗੋਗਨਾ) : ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਅੰਕੜਿਆਂ ਮੁਤਾਬਕ ਪਿਛਲੇ 5 ਸਾਲਾਂ ਦੌਰਾਨ 2.62 ਲੱਖ ਵਿਦਿਆਰਥੀਆ ਨੇ ਵਿਦੇਸ਼ ਪੜ੍ਹਨ ਲਈ ਪੰਜਾਬ ਨੂੰ ਛੱਡਿਆ ਹੈ। ਇਸ ਸਮੇਂ ਭਾਰਤ ਦੇ ਸੂਬੇ ਆਂਧਰਾ ਪ੍ਰਦੇਸ਼ ਦਾ ਨੰਬਰ ਸਟੱਡੀ ਵੀਜ਼ਾ ਲੈਣ ਵਾਲੇ ਸੂਬਿਆਂ ਵਿਚੋਂ ਪਹਿਲੇ ਨੰਬਰ 'ਤੇ ਹੈ ਅਤੇ ਪੰਜਾਬ ਦੂਜੇ ਨੰਬਰ 'ਤੇ ਹੈ। ਸਾਲ 2019 ਦੌਰਾਨ ਪੰਜਾਬ ਦਾ ਸਥਾਨ ਪਹਿਲਾ ਸੀ। ਜੇਕਰ ਕੋਵਿਡ ਮਹਾਮਾਰੀ ਨਾ ਆਉਂਦੀ ਤਾਂ ਇਹ ਅੰਕੜਾ ਇਸ ਤੋਂ ਵੀ ਵੱਧ ਹੋਣਾ ਸੀ। ਰੋਜ਼ਾਨਾ ਦੀ ਇਹ ਔਸਤ 140 ਵਿਦਿਆਰਥੀ ਬਣਦੀ ਹੈ। ਉਕਤ ਸਮੇਂ ਦੌਰਾਨ ਭਾਰਤ ਵਿਚੋਂ 21.96 ਲੱਖ ਵਿਦਿਆਰਥੀ ਵਿਦੇਸ਼ ਪੜ੍ਹਨ ਲਈ ਗਏ ਸਨ, ਜਿਸ ਵਿਚ 2.62 ਲੱਖ ਇਕੱਲੇ ਪੰਜਾਬ ਦੇ ਹੀ ਹਨ।

ਇਹ ਵੀ ਪੜ੍ਹੋ: ਆਬੂ ਧਾਬੀ 'ਚ ਯੂਸੁਫਫਾਲੀ ਦੀ ਝੰਡੀ, ਕਾਰੋਬਾਰੀ ਬਾਡੀ ਦੇ ਉੱਪ-ਪ੍ਰਧਾਨ ਬਣਨ ਵਾਲੇ ਇਕਲੌਤੇ ਭਾਰਤੀ

ਪੰਜਾਬੀ ਵਿਦਿਆਰਥੀਆ ਲਈ ਪਹਿਲੀ ਪਸੰਦ ਕੈਨੇਡਾ ਬਣਿਆ ਹੋਇਆ ਹੈ। ਪੰਜਾਬ ਦੇ ਗਵਾਂਢੀ ਸੂਬੇ ਹਰਿਆਣਾ ਦੀ ਗੱਲ ਕਰੀਏ ਤਾਂ ਇਸ ਸਮੇਂ ਦੌਰਾਨ ਹਰਿਆਣਾ ਤੋਂ 42,113 ਵਿਦਿਆਰਥੀ ਸਟੱਡੀ ਵੀਜ਼ਾ ’ਤੇ ਗਏ ਹਨ। ਮਤਲਬ ਪੰਜਾਬ ਦੀ ਤੁਲਣਾ ਵਿਚ ਹਰਿਆਣੇ ਵਿਚ ਇਹ ਰੁਝਾਨ ਕਾਫ਼ੀ ਘੱਟ ਹੈ। ਇਸ ਤੋਂ ਇਲਾਵਾ ਹੋਰ ਢੰਗ ਤਰੀਕਿਆਂ ਨਾਲ ਪੰਜਾਬ ਤੋਂ ਵਿਦੇਸ਼ ਜਾਣ ਦੀ ਗਿਣਤੀ ਵੱਖਰੀ ਹੈ। ਪੰਜਾਬ ਦੀ ਹਾਕਮ ਜਮਾਤ ਦੀ ਗੱਲ ਕਰੀਏ ਤਾਂ ਦੋਵੇਂ ਰਵਾਇਤੀ ਪਾਰਟੀਆਂ ਆਪਣੇ-ਆਪਣੇ ਕਾਰਜਕਾਲ ਦੌਰਾਨ ਲੱਖਾਂ ਨੌਕਰੀਆਂ ਦੇਣ ਦੀਆਂ ਗੱਲਾਂ ਕਰ ਰਹੀਆਂ ਹਨ। ਸਰਕਾਰੀ ਵਿਭਾਗਾਂ ਵਿਚ ਕੰਮ ਕਰ ਰਹੇ ਖ਼ਾਸਕਰ ਅਫ਼ਸਰ ਸ਼ਾਹੀ ਅਤੇ ਪੁਲਸ ਮੁਲਾਜ਼ਮਾਂ ਨੇ ਵੀ ਆਪਣੇ ਬੱਚਿਆਂ ਨੂੰ ਵੱਡੇ ਪੱਧਰ 'ਤੇ ਪੜ੍ਹਨ ਲਈ ਵਿਦੇਸ਼ ਭੇਜਿਆ ਹੋਇਆ ਹੈ ਭਾਵੇਂ ਕਿ ਨੌਕਰੀਆਂ ਮੰਗ ਰਹੇ ਨੌਜਵਾਨਾਂ 'ਤੇ ਉੱਥੇ ਡਾਂਗ ਫੇਰਨ ਵਿਚ ਇਹ ਜ਼ਰਾ ਵੀ ਢਿੱਲ ਨਹੀਂ ਵਰਤਦੇ।

ਇਹ ਵੀ ਪੜ੍ਹੋ: ਅਮਰੀਕਾ ਦੇ ਯੂਟਾ ’ਚ ਰੇਤਲੇ ਤੂਫ਼ਾਨ ਦਾ ਕਹਿਰ, ਆਪਸ ’ਚ ਟਕਰਾਈਆਂ 20 ਗੱਡੀਆਂ, 7 ਲੋਕਾਂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News