ਹਮਲਾ ਕਰਨ ਦੀ ਸਥਿਤੀ 'ਚ ਰੂਸ ਦੀ ਬਾਜ਼ਾਰਾਂ ਤੱਕ ਪਹੁੰਚ ਹੋ ਸਕਦੀ ਹੈ ਸੀਮਤ : EU ਮੁਖੀ

Sunday, Feb 20, 2022 - 01:01 AM (IST)

ਹਮਲਾ ਕਰਨ ਦੀ ਸਥਿਤੀ 'ਚ ਰੂਸ ਦੀ ਬਾਜ਼ਾਰਾਂ ਤੱਕ ਪਹੁੰਚ ਹੋ ਸਕਦੀ ਹੈ ਸੀਮਤ : EU ਮੁਖੀ

ਮਿਊਨਿਖ-ਯੂਰਪੀਨ ਯੂਨੀਅਨ (ਈ.ਯੂ.) ਦੀ ਮੁਖੀ ਉਰਸੁਲਾ ਵਾਨ ਡੇਰ ਲੇਯੇਨ ਨੇ ਸ਼ਨੀਵਾਰ ਨੂੰ ਕਿਹਾ ਕਿ ਰੂਸ ਜੇਕਰ ਯੂਕ੍ਰੇਨ 'ਤੇ ਹਮਲਾ ਕਰਦਾ ਹੈ ਤਾਂ ਪੱਛਮੀ ਪਾਬੰਦੀਆਂ ਤਹਿਤ ਮਾਸਕੋ ਕੋਲ ਸਿਰਫ਼ ਸੀਮਤ ਵਿੱਤੀ ਬਾਜ਼ਾਰਾਂ ਅਤੇ ਆਧੁਨਿਕ ਤਕਨਾਲੋਜੀ ਸਾਮਾਨ ਤੱਕ ਪਹੁੰਚ ਹੋਵੇਗੀ। ਯੂਕ੍ਰੇਨ 'ਤੇ ਰੂਸ ਦਾ ਹਮਲਾ ਕਰਨ ਦਾ ਖ਼ਦਸ਼ਾ ਵਧਣ ਦਰਮਿਆਨ ਈ.ਯੂ. ਦੇ ਕਾਰਜਕਾਰੀ ਕਮਿਸ਼ਨ ਦੀ ਮੁਖੀ ਲੇਯੇਨ ਦੀ ਇਹ ਟਿੱਪਣੀ ਆਈ ਹੈ। ਇਕ ਦਿਨ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਸੀ ਕਿ ਇਹ ਪੱਕਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਯੂਕ੍ਰੇਨ 'ਤੇ ਹਮਲੇ ਦਾ ਫੈਸਲਾ ਲੈ ਲਿਆ ਹੈ।

ਇਹ ਵੀ ਪੜ੍ਹੋ : ਸ਼ਾਂਤਮਈ ਵੋਟਾਂ ਲਈ ਸਾਰੇ ਪ੍ਰਬੰਧ ਮੁਕੰਮਲ : SDM ਬੈਂਸ

ਲੇਯੇਨ ਨੇ ਸ਼ਨੀਵਾਰ ਨੂੰ ਸਾਲਾਨਾ ਮਿਊਨਿਖ ਸੁਰੱਖਿਆ ਸੰਮੇਲਨ ਦੌਰਾਨ ਕਿਹਾ,''ਕ੍ਰੈਮਲਿਨ (ਰੂਸ ਦੇ ਰਾਸ਼ਟਰਪਤੀ ਦਫ਼ਤਰ) ਦੀ ਖਤਰਨਾਕ ਸੋਚ ਨਾਲ ਰੂਸ ਨੂੰ ਆਪਣੇ ਖੁਸ਼ਹਾਲ ਭਵਿੱਖ ਦੀ ਕੀਮਤ ਚੁਕਾਉਣੀ ਪੈ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਰੂਸ ਹਮਲਾ ਕਰਦਾ ਹੈ ਤਾਂ ਅਸੀਂ ਰੂਸੀ ਅਰਥਵਿਵਸਥਾ ਲਈ ਵਿੱਤੀ ਬਾਜ਼ਾਰਾਂ ਤੱਕ ਪਹੁੰਚ ਨੂੰ ਸੀਮਿਤ ਕਰ ਦੇਵਾਂਗੇ ਅਤੇ ਨਿਰਯਾਤ ਨੂੰ ਕੰਟਰੋਲ ਕਰਾਂਗੇ, ਜੋ ਰੂਸ ਦੇ ਆਧੁਨਿਕੀਕਰਨ ਅਤੇ ਆਪਣੀ ਅਰਥਵਿਵਸਥਾ 'ਚ ਵਿਭਿੰਨਤਾ ਲਿਆਉਣ ਦੀ ਸੰਭਾਵਨਾ ਨੂੰ ਰੋਕ ਦੇਵੇਗਾ।

ਇਹ ਵੀ ਪੜ੍ਹੋ : ਸੋਮਾਲੀਆ 'ਚ ਰੈਸਟੋਰੈਂਟ 'ਚ ਧਮਾਕਾ, 15 ਦੀ ਮੌਤ ਤੇ 20 ਜ਼ਖਮੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News