ਨਾਇਜੀਰੀਆ ''ਚ ਹੈਜ਼ਾ ਫੈਲਣ ਨਾਲ 175 ਦੀ ਮੌਤ, 1000 ਪ੍ਰਭਾਵਿਤ

11/12/2018 8:27:26 PM

ਲਾਗੋਸ — ਨਾਇਜੀਰੀਆ ਦੇ ਉਤਰ-ਪੂਰਬੀ ਖੇਤਰ 'ਚ ਹੈਜ਼ਾ ਦੇ ਸ਼ੱਕੀ ਮਾਮਲੇ ਕਾਫੀ ਵੱਧ ਗਏ ਹਨ। ਇਸ ਖੇਤਰ 'ਚ ਬੋਕੋ ਹਰਾਮ ਦੀ ਹਿੰਸਾ ਦੇ ਚੱਲਦੇ ਹਜ਼ਾਰਾਂ ਲੋਕ ਭੀੜਭਾੜ ਵਾਲੇ ਕੈਂਪਾਂ 'ਚ ਪਨਾਹ ਲੈਣ ਲਈ ਬਝੇ ਹੋਏ ਹਨ। ਨਾਰਵੇ ਰਿਫਊਜ਼ੀ ਕਾਊਂਸਿਲ (ਐਨ. ਆਰ. ਸੀ.) ਨੇ ਸੋਮਵਾਰ ਨੂੰ ਦੱਸਿਆ ਕਿ ਨਵੰਬਰ, 2018 ਦੀ ਸ਼ੁਰੂਆਤ ਤੱਕ ਐਡਮਾਵਾ, ਬੋਰਨੋ ਅਤੇ ਯੋਬੇ ਸੂਬਿਆਂ 'ਤੇ ਤੇਜ਼ੀ ਨਾਲ ਫੈਲ ਰਹੇ ਹੈਜ਼ੇ ਦੀ ਲਪੇਟ 'ਚ 10,000 ਲੋਕ ਆ ਗਏ ਹਨ ਅਤੇ 175 ਲੋਕ ਮਰੇ ਜਾਣ ਦੀ ਜਾਣਕਾਰੀ ਹੈ। ਬੋਰਨੋ ਦੀ ਰਾਜਧਾਨੀ ਮੈਡੁਗੁਰੀ 'ਚ ਐਨ. ਆਰ. ਸੀ. ਦੇ ਪ੍ਰੋਗਰਾਮ ਪ੍ਰਬੰਧਕ ਜੈਨੇਟ ਚੇਰੋਨੋ ਨੇ ਆਖਿਆ ਕਿ ਬੀਮਾਰੀ ਦੇ ਫੈਲਣ ਦੇ ਵੱਡੇ ਕਾਰਨਾਂ 'ਚੋਂ ਇਕ ਕਾਰਨ ਕੈਂਪਾਂ 'ਚ ਬਹੁਤ ਜ਼ਿਆਦਾ ਭੀੜ-ਭਾੜ ਹੋਣਾ ਹੈ। ਜਿਸ ਨਾਲ ਲੋੜੀਦਾ ਪਾਣੀ ਦੀ ਸਪਲਾਈ, ਸਾਫ-ਸਫਾਈ ਮੁਸ਼ਕਿਲ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿਤ ਮੀਂਹ ਦੇ ਮੌਸਮ ਨੇ ਸਥਿਤੀ ਵਿਗਾੜ ਦਿੱਤੀ ਹੈ। ਕੈਂਪਾਂ 'ਚੋਂ ਭੀੜ-ਭਾੜ ਘੱਟ ਕਰਨ ਲਈ ਹੋਰ ਜ਼ਮੀਨ ਉਪਲੱਬਧ ਨਹੀਂ ਕਰਾਈ ਗਈ ਅਤੇ ਸਿਹਤ, ਸਵੱਛਤਾ ਸੁਵਿਧਾਵਾਂ ਨਹੀਂ ਤਿਆਰ ਕੀਤੀਆਂ ਗਈਆਂ ਜਿਸ ਨਾਲ ਨਾਇਜੀਰੀਆ ਨੂੰ 2019 'ਚ ਫਿਰ ਹੈਜ਼ਾ ਮਹਾਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਲ 2009 'ਚ ਸਰਕਾਰ ਖਿਲਾਫ ਬੋਕੋ ਹਰਾਮ ਦੇ ਹਥਿਆਰ ਚੁੱਕਣ ਤੋਂ ਬਾਅਦ ਦੇਸ਼ 'ਚ ਅਕਸਰ ਹੈਜ਼ਾ ਮਹਾਮਾਰੀ ਨਜ਼ਰ ਆਈ ਹੈ।


Related News