ਕੈਨੇਡਾ 'ਚ ਇਕ ਪੰਜਾਬੀ 'ਤੇ ਆਪਣੇ ਬੱਚਿਆਂ ਦਾ ਕਤਲ ਕਰਨ ਦੇ ਦੋਸ਼, ਜਾਂਚ ਜਾਰੀ

Friday, Oct 21, 2022 - 03:08 PM (IST)

ਕੈਨੇਡਾ 'ਚ ਇਕ ਪੰਜਾਬੀ 'ਤੇ ਆਪਣੇ ਬੱਚਿਆਂ ਦਾ ਕਤਲ ਕਰਨ ਦੇ ਦੋਸ਼, ਜਾਂਚ ਜਾਰੀ

ਓਟਾਵਾ (ਏਜੰਸੀ): ਕੈਨੇਡਾ ਵਿਖੇ ਮਾਂਟਰੀਅਲ ਦੇ ਉੱਤਰ ਵਿੱਚ ਰਹਿ ਰਹੇ ਘਰ ਵਿੱਚ ਦੋ ਬੱਚਿਆਂ ਦੇ ਮਾਰੇ ਜਾਣ ਤੋਂ ਬਾਅਦ ਇੱਕ ਇੰਡੋ-ਕੈਨੇਡੀਅਨ ਪੰਜਾਬੀ 'ਤੇ ਫਸਟ-ਡਿਗਰੀ ਕਤਲ ਦੇ ਦੋ ਦੋਸ਼ ਲਾਏ ਗਏ ਹਨ। ਕਮਲਜੀਤ ਅਰੋੜਾ (45) 'ਤੇ 17 ਅਕਤੂਬਰ ਨੂੰ ਕ੍ਰਮਵਾਰ 11 ਅਤੇ 13 ਸਾਲ ਦੇ ਆਪਣੇ ਪੁੱਤਰ ਅਤੇ ਧੀ ਦਾ ਕਤਲ ਕਰਨ ਦਾ ਦੋਸ਼ ਹੈ।ਇਸਤਗਾਸਾ ਪੱਖ ਦੇ ਅਨੁਸਾਰ ਉਸ 'ਤੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਹਮਲਾ ਕਰਨ ਦਾ ਵੀ ਇੱਕ ਦੋਸ਼ ਹੈ।ਅਰੋੜਾ ਨੇ 19 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣਾ ਸੀ, ਪਰ ਸਰਕਾਰੀ ਵਕੀਲਾਂ ਨੇ ਕਿਹਾ ਕਿ ਉਹ ਹਾਜ਼ਰ ਹੋਣ ਲਈ ਸਰੀਰਕ ਤੌਰ 'ਤੇ ਠੀਕ ਨਹੀਂ ਹੈ ਅਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ।

ਘਟਨਾ ਮਗਰੋਂ ਗੁਆਂਢੀ ਪਰੇਸ਼ਾਨ ਅਤੇ ਸਦਮੇ ਵਿਚ ਹਨ ਅਤੇ ਉਹ ਹਾਲਾਤ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਹਨ।ਬਰੈਂਪਟਨ ਅਧਾਰਤ ਟੀ.ਵੀ. ਦੀ ਮੁਤਾਬਕ ਪੀੜਤਾਂ ਦੇ ਦੂਰ ਦੇ ਰਿਸ਼ਤੇਦਾਰ ਪਰਮ ਕਮਲ ਸਿੰਘ ਨੇ ਦੱਸਿਆ ਕਿ ਉਹ ਇਸ ਘਟਨਾ 'ਤੇ ਵਿਸ਼ਵਾਸ ਨਹੀਂ ਕਰ ਪਾ ਰਿਹਾ ਸੀ ਕਿ ਕਿਵੇਂ ਕੋਈ ਆਪਣੇ ਬੱਚਿਆਂ ਨਾਲ ਅਜਿਹਾ ਕਰ ਸਕਦਾ ਹੈ। ਪਰਮਾਤਮਾ ਕਰੇ ਕਿਸੇ ਨੂੰ ਵੀ ਅਜਿਹੀ ਸਥਿਤੀ ਵਿੱਚੋਂ ਨਾ ਲੰਘਣਾ ਪਵੇ। ਉੱਧਰ ਪੁਲਸ ਨੂੰ ਲਾਵਲ ਦੇ ਸਟੀ-ਡੋਰੋਥੀ ਸੈਕਟਰ ਵਿੱਚ ਇੱਕ ਘਰ ਵਿੱਚ ਬੁਲਾਇਆ ਗਿਆ, ਜਿੱਥੇ ਉਨ੍ਹਾਂ ਨੇ ਦੋ ਬੱਚਿਆਂ ਨੂੰ ਲੱਭਿਆ, ਜਿਨ੍ਹਾਂ ਦੀ ਪਛਾਣ ਅਦਾਲਤ ਦੇ ਦਸਤਾਵੇਜ਼ਾਂ ਵਿੱਚ ਏ.ਏ. ਵਜੋਂ ਕੀਤੀ ਗਈ, ਜੋ ਗੰਭੀਰ ਹਾਲਤ ਵਿੱਚ ਸਨ। ਸੀਟੀਵੀ ਨਿਊਜ਼ ਦੀ ਰਿਪੋਰਟ ਮੁਤਾਬਕ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦੇ ਸ਼ਹਿਰ ਨੇ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਮੇਅਰ ਨੇ ਲਾਇਆ ਰੁੱਖ

ਅਰੋੜਾ ਨੂੰ ਵੀ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਹਸਪਤਾਲ ਲਿਜਾਇਆ ਗਿਆ ਸੀ ਅਤੇ ਫਿਲਹਾਲ ਉਹ ਪੁਲਸ ਹਿਰਾਸਤ ਵਿੱਚ ਹੈ।ਲੇ ਡਿਵੋਇਰ ਦੇ ਅਨੁਸਾਰ ਅਰੋੜਾ ਦੀ 18 ਸਾਲਾ ਸਭ ਤੋਂ ਵੱਡੀ ਧੀ ਨੇ ਇੱਕ ਗੁਆਂਢੀ ਨੂੰ ਇਸ ਦੁਖਦਾਈ ਘਟਨਾ ਬਾਰੇ ਦੱਸਿਆ ਸੀ।ਲਾਵਲ ਦੇ ਮੇਅਰ ਸਟੀਫਨ ਬੋਏਰ ਨੇ ਸੋਮਵਾਰ ਰਾਤ ਨੂੰ ਇੱਕ ਟਵਿੱਟਰ ਪੋਸਟ ਵਿੱਚ ਪੀੜਤਾਂ ਦੇ ਅਜ਼ੀਜ਼ਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਉਸਨੇ ਲਿਖਿਆ ਕਿ “ਸਾਰਾ ਲਵਲ ਸੋਗ ਵਿੱਚ ਹੈ”।ਟੋਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ ਪੁਲਸ ਨੇ ਅਜੇ ਤੱਕ ਮੌਤ ਦੇ ਕਾਰਨਾਂ ਜਾਂ ਕਤਲਾਂ ਦੇ ਆਲੇ ਦੁਆਲੇ ਦੀਆਂ ਘਟਨਾਵਾਂ ਬਾਰੇ ਵੇਰਵੇ ਜਨਤਕ ਤੌਰ 'ਤੇ ਜਾਰੀ ਨਹੀਂ ਕੀਤੇ ਹਨ।ਲਾਵਲ ਪੁਲਸ ਕਾਂਸਟੇਬਲ ਏਰਿਕਾ ਲੈਂਡਰੀ ਨੇ ਕਿਹਾ ਕਿ ਜਾਂਚਕਰਤਾ ਇਸ ਧਾਰਨਾ 'ਤੇ ਕੰਮ ਕਰ ਰਹੇ ਹਨ ਕਿ ਬੱਚਿਆਂ ਦੀ ਮੌਤ ਘਰੇਲੂ ਹਿੰਸਾ ਦੇ ਨਤੀਜੇ ਵਜੋਂ ਹੋਈ ਹੈ, ਪਰ ਉਸਨੇ ਜ਼ਿਆਦਾ ਵੇਰਵੇ ਨਹੀਂ ਦਿੱਤੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News