''ਅਮਰੀਕੀ ਕਾਲ ਸੈਂਟਰ ਘੋਟਾਲੇ'' ਵਿਚ ਸ਼ਾਮਲ ਹੈ ਭਾਰਤੀ ਮੂਲ ਦਾ ਅਮਰੀਕੀ ਨਾਗਰਿਕ

07/20/2017 11:05:49 AM

ਵਾਸ਼ਿੰਗਟਨ— ਭਾਰਤ ਦੇ ਇਕ ਨਾਗਰਿਕ ਅਤੇ ਭਾਰਤੀ ਮੂਲ ਦੇ ਇਕ ਅਮਰੀਕੀ ਵਿਅਕਤੀ ਨੇ ਭਾਰਤ ਤੋਂ ਚਲਾਏ ਜਾਣ ਵਾਲੇ ਕਾਲ ਸੈਂਟਰ ਦੇ ਅਮਰੀਕਾ ਵਿਚ ਟੇਲੀਫੋਨ ਨਕਲ ਧੋਖਾਧੜੀ ਅਤੇ ਧਨ ਸ਼ੋਧਨ ਯੋਜਨਾ ਵਿਚ ਸ਼ਾਮਲ ਹੋਣ ਦੀ ਗੱਲ ਮੰਨ ਲਈ ਹੈ। ਕਾਨੂੰਨ ਮੰਤਰਾਲੇ ਨੇ ਕਲ ਕਿਹਾ ਕਿ ਫਿਲਹਾਲ ਇਲਿਨੋਇਸ ਵਿਚ ਰਹਿ ਰਹੇ ਭਾਰਤੀ ਨਾਗਰਿਕ ਮੋਂਟੂ ਬਾਰੋਟ (30) ਅਤੇ ਟੇਕਸਾਸ ਦੇ ਰਹਿਣ ਵਾਲੇ ਭਾਰਤੀ ਮੂਲ ਦੇ ਅਮਰੀਕੀ ਨਿਲੇਸ਼ ਪਾਂਡਯਾ (54) ਨੇ ਲੱਖਾਂ ਡਾਲਰ ਦੇ ਕਾਲ ਸੈਂਟਰ ਦੇ ਘੋਟਾਲੇ ਵਿਚ ਸ਼ਾਮਲ ਹੋਣ ਦੀ ਗੱਲ ਮੰਨ ਲਈ ਹੈ। 
ਘੋਟਾਲੇ ਵਿਚ 54 ਲੋਕਾਂ ਅਤੇ ਭਾਰਤ ਤੋਂ ਚੱਲਣ ਵਾਲੇ ਪੰਜ ਕਾਲ ਸੈਂਟਰਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੇ ਵੱਖ-ਵੱਖ ਸਹਿ-ਦੋਸ਼ੀ ਇਸ ਸਾਲ ਅਪ੍ਰੈਲ ਤੋਂ ਜੁਲਾਈ ਵਿਚ ਪਹਿਲਾਂ ਹੀ ਆਪਣਾ ਦੋਸ਼ ਮੰਨ ਚੁੱਕੇ ਹਨ।


Related News