ਸਿਆਸੀ ਉਦੇਸ਼ਾਂ ਲਈ ਅਮਰੀਕੀ ਕਾਰਡ ਦੀ ਵਰਤੋਂ ਕਰ ਰਹੇ ਹਨ ਇਮਰਾਨ : ਕਟਰਸ

04/05/2022 10:57:16 AM

ਇਸਲਾਮਾਬਾਦ (ਵਾਰਤਾ): ਅਮਰੀਕਾ ਦੀ ਸਾਬਕਾ ਅਧਿਕਾਰੀ ਲੀਜ਼ਾ ਕਟਰਸ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਚੋਣਾਂ ਤੋਂ ਪਹਿਲਾਂ ਆਪਣੀਆਂ ਸਿਆਸੀ ਇੱਛਾਵਾਂ ਲਈ 'ਅਮਰੀਕੀ ਕਾਰਡ' ਖੇਡਣ ਦਾ ਦੋਸ਼ ਲਗਾਇਆ ਹੈ। ਐਕਸਪ੍ਰੈਸ ਟ੍ਰਿਬਿਊਨ ਨੇ ਮੰਗਲਵਾਰ ਨੂੰ ਰਿਪੋਰਟ ਦਿੱਤੀ ਕਿ ਕਟਰਸ, ਜਿਸ ਨੇ ਯੂਐਸ ਦੇ ਰਾਸ਼ਟਰਪਤੀ ਜਾਰਜ ਬੁਸ਼ ਅਤੇ ਡੋਨਾਲਡ ਟਰੰਪ ਦੇ ਸਮੇਂ ਦੌਰਾਨ 'ਸੈਂਟਰ ਫਾਰ ਏ ਨਿਊ ਅਮਰੀਕਨ ਸਕਿਓਰਿਟੀ' ਵਿੱਚ ਕੰਮ ਕੀਤਾ ਸੀ, ਨੇ ਕਿਹਾ ਕਿ ਇਮਰਾਨ ਆਪਣਾ ਸਮਰਥਨ ਆਧਾਰ ਬਣਾਉਣ ਲਈ ਬਸ "ਅਮਰੀਕਨ ਕਾਰਡ" ਦੀ ਵਰਤੋਂ ਕਰ ਰਹੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਕਿਮ ਜੋਂਗ ਉਨ ਦੀ ਭੈਣ ਨੇ ਦੱਖਣੀ ਕੋਰੀਆ ਨੂੰ 'ਪ੍ਰਮਾਣੂ ਹਥਿਆਰਾਂ' ਦੀ ਵਰਤੋਂ ਦੀ ਦਿੱਤੀ ਧਮਕੀ

ਉਨ੍ਹਾਂ ਨੇ ਕਿਹਾ ਕਿ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਕੋਈ ਅਮਰੀਕੀ ਅਧਿਕਾਰੀ ਪਾਕਿਸਤਾਨ ਦੀ ਅੰਦਰੂਨੀ ਰਾਜਨੀਤੀ ਵਿੱਚ ਸ਼ਾਮਲ ਹੋਵੇਗਾ। ਉਨ੍ਹਾਂ ਨੇ ਇਮਰਾਨ 'ਤੇ ਆਪਣੇ ਸਿਆਸੀ ਉਦੇਸ਼ਾਂ ਲਈ ਅਮਰੀਕਾ ਨੂੰ ਆਪਣੇ ਦੇਸ਼ ਦੀ ਅੰਦਰੂਨੀ ਰਾਜਨੀਤੀ 'ਚ ਘਸੀਟਣ ਦਾ ਦੋਸ਼ ਲਗਾਇਆ। ਉਸ ਨੇ ਅੱਗੇ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਅਫਗਾਨਿਸਤਾਨ ਦੀ ਸਥਿਤੀ ਸਮੇਤ ਕਈ ਮੁੱਦਿਆਂ 'ਤੇ ਪਾਕਿਸਤਾਨ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਅਮਰੀਕਾ ਕੋਲ ਪਾਕਿਸਤਾਨ ਵਿੱਚ ਹੁਣ ਜਾਂ ਕਦੇ ਵੀ ਸ਼ਾਸਨ ਬਦਲਣ ਦੀ ਮੰਗ ਕਰਨ ਦਾ ਕੋਈ ਕਾਰਨ ਨਹੀਂ ਹੈ।


Vandana

Content Editor

Related News