ਇਮਰਾਨ ਖਾਨ ਨੇ ਅਮਰੀਕੀ ਕਾਰੋਬਾਰੀਆਂ ਨਾਲ ਕੀਤੀ ਮੁਲਾਕਾਤ

07/22/2019 8:16:58 PM

ਵਾਸ਼ਿੰਗਟਨ/ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਅਮਰੀਕੀ ਕਾਰੋਬਾਰੀਆਂ ਅਤੇ ਨਿਵੇਸ਼ਕਾਂ ਨਾਲ ਵਾਸ਼ਿੰਗਟਨ 'ਚ ਸਥਿਤ ਪਾਕਿਸਤਾਨੀ ਦੂਤਘਰ 'ਚ ਮੁਲਾਕਾਤ ਕੀਤੀ ਸੀ ਅਤੇ ਪਾਕਿਸਤਾਨ 'ਚ ਆਰਥਿਕ ਮੌਕਿਆਂ ਅਤੇ ਕਾਰੋਬਾਰ ਤੋਂ ਫਾਇਦਾ ਚੁੱਕਣ ਦਾ ਅਪੀਲ ਕੀਤੀ ਸੀ।

ਇਮਰਾਨ ਖਾਨ 3 ਦਿਨਾਂ ਦੀ ਅਮਰੀਕਾ ਦੀ ਅਧਿਕਾਰਕ ਯਾਤਰਾ 'ਤੇ ਹਨ ਅਤੇ ਉਹ ਰਾਸ਼ਟਰਪਤੀ ਟਰੰਪ ਨਾਲ 2-ਪੱਖੀ ਗੱਲਬਾਤ ਕਰਨਗੇ। ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਸਾਬਕਾ ਰਾਜਦੂਤ ਮੁਨੀਰ ਅਕਰਮ ਦੇ ਨਾਲ ਪਾਕਿਸਤਾਨੀ ਮੂਲ ਦੇ ਅਮਰੀਕਾ ਦੇ ਨਿਵੇਸ਼ਕ ਸ਼ਾਹਿਲ ਖਾਨ ਨੇ ਖਾਨ ਨੂੰ ਸੱਦਾ ਦਿੱਤਾ ਅਤੇ ਪਾਕਿਸਤਾਨ 'ਚ ਵਪਾਰ ਅਤੇ ਨਿਵੇਸ਼ ਦੇ ਪਹਿਲੂਆਂ 'ਤੇ ਚਰਚਾ ਕੀਤੀ।

PunjabKesari

ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨੀ ਅਮਰੀਕੀ ਕਾਰੋਬਾਰੀ ਜਾਵੇਦ ਅਨਵਰ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਤਾਹਿਰ ਜਾਵੇਦ ਅਤੇ ਟੈਕਸਾਸ 'ਚ ਸਥਿਤ ਪਾਕਿਸਤਾਨੀ ਕਾਰੋਬਾਰੀਆਂ ਦੇ ਨਾਲ ਨਿਵੇਸ਼ਕਾਂ ਦੇ ਸਮੂਹ ਨਾਲ ਵੀ ਮੁਲਾਕਾਤ ਕੀਤੀ ਸੀ। ਨਿਵੇਸ਼ਕਾਂ ਨੇ ਪ੍ਰਧਾਨ ਮੰਤਰੀ ਨੂੰ ਅਕਾਦਮੀ, ਮੈਨਿਊਫੈਕਚਰਿੰਗ ਅਤੇ ਸਟੀਲ ਉਦਯੋਗ 'ਚ ਨਿਵੇਸ਼ ਲਈ ਉਨ੍ਹਾਂ ਦੇ ਹਿੱਤਾਂ ਦੇ ਬਾਰੇ 'ਚ ਦੱਸਿਆ ਸੀ।

ਪੀ. ਟੀ. ਆਈ. ਨੇ ਇਕ ਟਵਿੱਟਰ ਪੋਸਟ 'ਚ ਕਿਹਾ ਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਸਮੁੰਦਰੀ ਮਾਮਲੇ ਦੇ ਮੰਤਰੀ ਅਲੀ ਜੈਦੀ, ਵਣਜ ਸਲਾਹਕਾਰ ਅਬਦੁਲ ਰੱਜ਼ਾਕ ਦਾਵੂਦ, ਵਿੱਤ ਸਲਾਹਕਾਰ ਅਬਦੁਲ, ਹਫੀਜ਼ ਸ਼ੇਖ, ਪਾਕਿਸਤਾਨੀ ਵਿਦੇਸ਼ੀਆਂ ਦੇ ਐੱਸ. ਏ. ਪੀ. ਐੱਮ. ਅਤੇ ਐੱਚ ਆਰ. ਡੀ. ਜੁਲਫੀਕਾਰ ਅੱਬਾਰ, ਬੁਖਾਰੀ ਇਸ ਮੁਲਾਕਾਤ ਦੇ ਦੌਰਾਨ ਹਾਜ਼ਰ ਸਨ।

PunjabKesari

ਇਸ 'ਚ ਅਫੀਨਿਟੀ ਦੇ ਸੀ. ਈ. ਓ. ਜਿਆ ਸ਼ਿਸਤੀ, ਦਿ ਰਿਸੋਰਸ ਗਰੁੱਪ ਦੀ ਸੰਸਥਾਪਕ ਸਾਂਝੇਦਾਰ ਖੈਸ਼ਗੀ, ਪ੍ਰਮੁੱਖ ਨਿਵੇਸ਼ ਅਧਿਕਾਰੀ ਹਸਨੈਨ ਅਸਲਮ ਨੂੰ ਵੀ ਇਮਰਾਨ ਖਾਨ ਨੇ ਦੂਤਘਰ 'ਚ ਬੁਲਾਇਆ ਸੀ। ਉਨ੍ਹਾਂ ਨੇ ਕਿਹਾ ਕਿ ਨਿਵੇਸ਼ਕਾਂ ਨੇ ਪਾਕਿਸਤਾਨ 'ਚ ਆਈ. ਟੀ. ਅਤੇ ਤਕਨੀਕੀ ਸੈਕਟਰ 'ਚ ਆਪਣੇ ਨਿਵੇਸ਼ ਦਾ ਵਿਸਤਾਰ ਕਰਨ ਦੀ ਇੱਛਾ ਵਿਅਕਤ ਕੀਤੀ ਹੈ। ਪਾਕਿਸਤਾਨ ਦੀ ਸਰਕਾਰ ਦੇ ਅਧਿਕਾਰਕ ਟਵਿੱਟਰ ਮੁਤਾਬਕ ਪ੍ਰਧਾਨ ਮੰਤਰੀ ਨੇ ਕਾਰੋਬਾਰੀਆਂ ਨੂੰ ਪਾਕਿਸਤਾਨ ਦੀ ਰਣਨੀਤਕ ਸਥਿਤੀ ਅਤੇ ਵਿਆਪਕ ਇਲਾਕੇ ਨਾਲ ਜੁੜੇ ਹੋਣ ਦੇ ਆਰਥਿਕ ਅਤੇ ਕਾਰੋਬਾਰੀ ਅਵਸਰਾਂ ਦਾ ਫਾਇਦਾ ਚੁੱਕਣ ਲਈ ਕਿਹਾ ਹੈ। ਨਿਵੇਸ਼ਕਾਂ ਨੇ ਪਾਕਿਸਤਾਨ 'ਚ ਸੁਰੱਖਿਆ ਹਾਲਾਤਾਂ 'ਚ ਸੁਧਾਰ ਦੀ ਤਰੀਫ ਕੀਤੀ ਹੈ ਅਤੇ ਸੈਰ-ਸਪਾਟਾ ਅਤੇ ਊਰਜਾ ਖੇਤਰ 'ਚ ਅਹਿਮ ਨਿਵੇਸ਼ ਦੇ ਹਿਤੈਸ਼ੀ ਖੇਤਰਾਂ ਦੀ ਚੋਣ ਕੀਤੀ ਹੈ।


Khushdeep Jassi

Content Editor

Related News