ਪਾਕਿਸਤਾਨ : ਇਮਰਾਨ ਖਾਨ ਦੇ ਸਮਰਥਕਾਂ ਨੇ PM ਸ਼ਾਹਬਾਜ਼ ਸ਼ਰੀਫ ਦੇ ਘਰ 'ਤੇ ਕੀਤਾ ਹਮਲਾ, ਪੈਟਰੋਲ ਬੰਬ ਸੁੱਟੇ

Thursday, May 11, 2023 - 01:28 AM (IST)

ਪਾਕਿਸਤਾਨ : ਇਮਰਾਨ ਖਾਨ ਦੇ ਸਮਰਥਕਾਂ ਨੇ PM ਸ਼ਾਹਬਾਜ਼ ਸ਼ਰੀਫ ਦੇ ਘਰ 'ਤੇ ਕੀਤਾ ਹਮਲਾ, ਪੈਟਰੋਲ ਬੰਬ ਸੁੱਟੇ

ਲਾਹੌਰ (ਭਾਸ਼ਾ) : ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਗ੍ਰਿਫ਼ਤਾਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਰਥਕਾਂ ਨੇ ਬੁੱਧਵਾਰ ਪੀਐੱਮ ਸ਼ਾਹਬਾਜ਼ ਸ਼ਰੀਫ ਦੀ ਲਾਹੌਰ ਸਥਿਤ ਰਿਹਾਇਸ਼ 'ਤੇ ਹਮਲਾ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਨਾਲ ਸਬੰਧਤ 500 ਤੋਂ ਵੱਧ ਬਦਮਾਸ਼ ਬੁੱਧਵਾਰ ਤੜਕੇ ਮਾਡਲ ਟਾਊਨ ਲਾਹੌਰ ਸਥਿਤ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਪਹੁੰਚੇ ਤੇ ਉਥੇ ਖੜ੍ਹੇ ਵਾਹਨਾਂ ਨੂੰ ਅੱਗ ਲਗਾ ਦਿੱਤੀ। ਪੰਜਾਬ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਪੀਟੀਆਈ ਨੂੰ ਦੱਸਿਆ, “ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਘਰ 'ਤੇ ਪੈਟਰੋਲ ਬੰਬ ਵੀ ਸੁੱਟੇ।”

ਇਹ ਵੀ ਪੜ੍ਹੋ : ਟਿਊਨੀਸ਼ੀਆ ’ਚ ਯਹੂਦੀ ਪੂਜਾ ਘਰ ਨੇੜੇ ਸਮੁੰਦਰੀ ਫ਼ੌਜ ਦੇ ਮੁਲਾਜ਼ਮ ਨੇ ਕੀਤੀ ਗੋਲ਼ੀਬਾਰੀ, 4 ਦੀ ਮੌਤ

ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਬਦਮਾਸ਼ਾਂ ਨੇ ਹਮਲਾ ਕੀਤਾ ਤਾਂ ਉਸ ਸਮੇਂ ਪ੍ਰਧਾਨ ਮੰਤਰੀ ਨਿਵਾਸ 'ਤੇ ਸਿਰਫ਼ ਚੌਕੀਦਾਰ ਹੀ ਮੌਜੂਦ ਸੀ। ਉਨ੍ਹਾਂ ਉੱਥੇ ਇਕ ਪੁਲਸ ਚੌਕੀ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਦੱਸਿਆ, “ਜਿਵੇਂ ਹੀ ਇਕ ਪੁਲਸ ਟੀਮ ਉੱਥੇ ਪਹੁੰਚੀ, ਪੀਟੀਆਈ ਦੇ ਪ੍ਰਦਰਸ਼ਨਕਾਰੀ ਉਥੋਂ ਚਲੇ ਗਏ।” ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਪਹੁੰਚਣ ਤੋਂ ਪਹਿਲਾਂ ਖਾਨ ਦੇ ਸਮਰਥਕਾਂ ਦੀ ਭੀੜ ਨੇ ਮਾਡਲ ਟਾਊਨ 'ਚ ਸੱਤਾਧਾਰੀ ਪੀਐੱਮਐੱਲ-ਐੱਨ ਸਕੱਤਰੇਤ 'ਤੇ ਹਮਲਾ ਕਰ ਦਿੱਤਾ ਤੇ ਉਥੇ ਖੜ੍ਹੇ ਵਾਹਨਾਂ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਨੇ ਉਥੇ ਨਾਕੇਬੰਦੀਆਂ ਨੂੰ ਵੀ ਅੱਗ ਲਗਾ ਦਿੱਤੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News