ਇਮਰਾਨ ਖਾਨ ਨੂੰ ਲਾਹੌਰ ਹਾਈਕੋਰਟ ਤੋਂ ਮਿਲੀ ਰਾਹਤ, ਪੁਲਸ ਕਾਰਵਾਈ ''ਤੇ ਲਗਾਈ ਰੋਕ

Wednesday, Mar 15, 2023 - 10:52 PM (IST)

ਇਮਰਾਨ ਖਾਨ ਨੂੰ ਲਾਹੌਰ ਹਾਈਕੋਰਟ ਤੋਂ ਮਿਲੀ ਰਾਹਤ, ਪੁਲਸ ਕਾਰਵਾਈ ''ਤੇ ਲਗਾਈ ਰੋਕ

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਇਮਰਾਨ ਖਾਨ ਨੂੰ ਅਸਥਾਈ ਰਾਹਤ ਦਿੰਦਿਆਂ ਪੁਲਸ ਨੂੰ ਵੀਰਵਾਰ ਤੱਕ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਕਾਰਵਾਈ 'ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਹੈ। ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਨੇ ਮੰਗਲਵਾਰ ਨੂੰ ਲਾਹੌਰ ਹਾਈਕੋਰਟ 'ਚ ਪੁਲਸ ਕਾਰਵਾਈ ਨੂੰ ਚੁਣੌਤੀ ਦਿੱਤੀ ਅਤੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਹ ਸਰਕਾਰ ਨੂੰ ਇਸ ਨੂੰ ਖਤਮ ਕਰਨ ਦਾ ਨਿਰਦੇਸ਼ ਦੇਵੇ। ਲਾਹੌਰ ਹਾਈਕੋਰਟ (LHC) ਨੇ ਪੀਟੀਆਈ ਨੇਤਾ ਫਵਾਦ ਚੌਧਰੀ ਦੁਆਰਾ ਦਾਇਰ ਪਟੀਸ਼ਨ 'ਤੇ ਬੁੱਧਵਾਰ ਨੂੰ ਪੰਜਾਬ ਦੇ ਇੰਸਪੈਕਟਰ ਜਨਰਲ, ਮੁੱਖ ਸਕੱਤਰ ਅਤੇ ਇਸਲਾਮਾਬਾਦ ਪੁਲਸ (ਆਪ੍ਰੇਸ਼ਨ) ਦੇ ਮੁਖੀ ਨੂੰ ਤਲਬ ਕਰਨ ਤੋਂ ਬਾਅਦ ਪੁਲਸ ਨੇ ਕਾਰਵਾਈ ਨੂੰ ਮੁਅੱਤਲ ਕਰ ਦਿੱਤਾ।

ਇਹ ਵੀ ਪੜ੍ਹੋ : ਅਜਬ-ਗਜ਼ਬ : ਚੀਨ 'ਚ ਬਿਲਡਿੰਗ ਵਿਚਾਲਿਓਂ ਲੰਘਦੀ ਹੈ ਟ੍ਰੇਨ, ਨਜ਼ਾਰਾ ਦੇਖਣ ਆਉਂਦੇ ਨੇ ਦੁਨੀਆ ਭਰ ਦੇ ਸੈਲਾਨੀ

ਫਵਾਦ ਚੌਧਰੀ ਨੇ ਅਦਾਲਤ ਤੋਂ ਲਾਹੌਰ 'ਚ ਜ਼ਮਾਨ ਪਾਰਕ ਸਥਿਤ ਇਮਰਾਨ ਖਾਨ ਦੀ ਰਿਹਾਇਸ਼ ਦੇ ਬਾਹਰ ਪੁਲਸ ਕਾਰਵਾਈ 'ਤੇ ਰੋਕ ਲਗਾਉਣ ਦਾ ਹੁਕਮ ਮੰਗਿਆ ਸੀ। ਲਾਹੌਰ ਹਾਈਕੋਰਟ ਦੇ ਇਕ ਅਧਿਕਾਰੀ ਨੇ ਕਿਹਾ, "ਪੰਜਾਬ ਸੂਬੇ ਦੇ ਪੁਲਸ ਇੰਸਪੈਕਟਰ ਜਨਰਲ ਡਾ. ਉਸਮਾਨ ਅਨਵਰ ਨੇ ਅਦਾਲਤ ਵਿੱਚ ਪੇਸ਼ ਹੋ ਕੇ ਕਿਹਾ ਕਿ ਪੁਲਸ ਨੂੰ ਇਹ ਕਾਰਵਾਈ ਸ਼ੁਰੂ ਕਰਨੀ ਪਈ ਕਿਉਂਕਿ ਇਸਲਾਮਾਬਾਦ ਪੁਲਸ ਤੋਸ਼ਾਖਾਨਾ ਤੋਹਫ਼ਾ ਕੇਸ 'ਚ ਇਮਰਾਨ ਖਾਨ ਲਈ ਗ੍ਰਿਫ਼ਤਾਰੀ ਵਾਰੰਟ ਲਿਆਈ ਸੀ। ਅਸੀਂ ਇਸ ਹੁਕਮ ਨੂੰ ਕਾਨੂੰਨ ਦੇ ਤਹਿਤ ਲਾਗੂ ਕਰਨਾ ਸੀ। ਉਨ੍ਹਾਂ ਕਿਹਾ ਕਿ ਪੀਟੀਆਈ ਵਰਕਰਾਂ ਨਾਲ ਝੜਪ ਵਿੱਚ ਕਰੀਬ 59 ਪੁਲਸ ਮੁਲਾਜ਼ਮ ਜ਼ਖ਼ਮੀ ਹੋਏ ਹਨ।"

ਇਹ ਵੀ ਪੜ੍ਹੋ : ਮੁਹੱਲਾ ਕਲੀਨਿਕਾਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਨੇ ਮਾਨ ਸਰਕਾਰ 'ਤੇ ਚੁੱਕੇ ਸਵਾਲ

ਅਦਾਲਤ ਦੇ ਅਧਿਕਾਰੀ ਨੇ ਕਿਹਾ, "ਪੀਟੀਆਈ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇਸਲਾਮਾਬਾਦ ਸੈਸ਼ਨ ਅਦਾਲਤ ਨੇ 18 ਮਾਰਚ ਨੂੰ ਤੋਸ਼ਾਖਾਨਾ ਤੋਹਫ਼ੇ ਮਾਮਲੇ ਵਿੱਚ ਅਦਾਲਤ 'ਚ ਇਮਰਾਨ ਖ਼ਾਨ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਹੁਕਮ ਜਾਰੀ ਕੀਤਾ ਸੀ।" 4 ਦਿਨ ਪਹਿਲਾਂ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਕਾਰਵਾਈ ਕਿਉਂ ਸ਼ੁਰੂ ਕੀਤੀ ਗਈ? ਉਸ ਨੇ ਅਦਾਲਤ ਨੂੰ ਮਨੁੱਖੀ ਜਾਨਾਂ ਬਚਾਉਣ ਲਈ ਦਖਲ ਦੇਣ ਦੀ ਬੇਨਤੀ ਕੀਤੀ।" ਲਾਹੌਰ ਹਾਈਕੋਰਟ ਦੇ ਜਸਟਿਸ ਤਾਰਿਕ ਸਲੀਮ ਸ਼ੇਖ ਨੇ ਪੀਟੀਆਈ ਦੇ ਵਕੀਲ ਨੂੰ ਪੁੱਛਿਆ ਕਿ ਕੀ ਇਸਲਾਮਾਬਾਦ ਹਾਈਕੋਰਟ ਤੋਸ਼ਾਖਾਨਾ ਮਾਮਲੇ 'ਚ ਇਮਰਾਨ ਖਾਨ ਦੇ ਗ੍ਰਿਫ਼ਤਾਰੀ ਵਾਰੰਟ ਨੂੰ ਰੱਦ ਕਰਨ ਲਈ ਪੀਟੀਆਈ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ : ਵਿਆਹ ਦੀ ਵਰ੍ਹੇਗੰਢ 'ਤੇ ਵਿਆਹੁਤਾ ਨੇ ਕੀਤੀ ਖੁਦਕੁਸ਼ੀ, 3 ਮਹੀਨੇ ਪਹਿਲਾਂ ਹੀ ਪਤੀ ਗਿਆ ਸੀ ਵਿਦੇਸ਼

ਅਦਾਲਤ ਦੇ ਅਧਿਕਾਰੀ ਨੇ ਕਿਹਾ, ''ਵਕੀਲ ਨੇ ਦੱਸਿਆ ਕਿ ਆਈਐੱਚਸੀ ਖਾਨ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਹੈ। ਇਸ 'ਤੇ ਜਸਟਿਸ ਸ਼ੇਖ ਨੇ ਕਿਹਾ ਕਿ ਆਈਐੱਚਸੀ ਨੂੰ ਇਸ ਮਾਮਲੇ ਦਾ ਫ਼ੈਸਲਾ ਕਰਨ ਦਿਓ ਅਤੇ ਇਸ ਦੌਰਾਨ ਸਰਕਾਰ ਪੁਲਸ ਕਾਰਵਾਈ ਨੂੰ ਰੋਕ ਦੇਵੇ।'' ਇਸ ਦੌਰਾਨ ਵੱਡੀ ਗਿਣਤੀ 'ਚ ਵਕੀਲ ਵੀ ਮਾਲ ਰੋਡ 'ਤੇ ਇਕੱਠੇ ਹੋ ਕੇ ਪੁਲਸ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਲੱਗੇ।

ਇਹ ਵੀ ਪੜ੍ਹੋ : ਮਾਨ ਸਰਕਾਰ ਦੇ ਮੰਤਰੀ ਮੰਡਲ 'ਚ ਵੱਡਾ ਫੇਰਬਦਲ, ਜਾਣੋ ਕਿਸ ਨੂੰ ਮਿਲਿਆ ਕਿਹੜਾ ਵਿਭਾਗ

ਇਕ ਵੱਖਰੇ ਘਟਨਾਕ੍ਰਮ ਵਿੱਚ ਇਸਲਾਮਾਬਾਦ ਹਾਈਕੋਰਟ ਨੇ ਬੁੱਧਵਾਰ ਨੂੰ ਇਮਰਾਨ ਖਾਨ ਵੱਲੋਂ ਤੋਸ਼ਾਖਾਨਾ ਕੇਸ ਵਿੱਚ ਉਸ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਨੂੰ ਮੁਅੱਤਲ ਕਰਨ ਲਈ ਦਾਇਰ ਪਟੀਸ਼ਨ 'ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ। ਤੋਸ਼ਾਖਾਨਾ ਮਾਮਲੇ 'ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ ਇਸਲਾਮਾਬਾਦ ਪੁਲਸ ਬਖਤਰਬੰਦ ਗੱਡੀਆਂ ਲੈ ਕੇ ਪੀਟੀਆਈ ਮੁਖੀ ਖਾਨ ਨੂੰ ਲਾਹੌਰ ਤੋਂ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕਰਨ ਪਹੁੰਚੀ ਸੀ। ਇਮਰਾਨ ਖਾਨ 'ਤੇ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਮਿਲੇ ਤੋਹਫ਼ਿਆਂ ਨੂੰ ਤੋਸ਼ਾਖਾਨਾ ਤੋਂ ਮਹਿੰਗੇ ਭਾਅ 'ਤੇ ਖਰੀਦਣ ਅਤੇ ਮੁਨਾਫੇ ਲਈ ਵੇਚਣ ਦਾ ਦੋਸ਼ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News