ਇਮਰਾਨ ਦੀ ਮਾਣਹਾਨੀ ਮਾਮਲੇ ਨੂੰ ਰੱਦ ਕਰਨ ਦੀ ਪਟੀਸ਼ਨ ਖਾਰਿਜ

12/15/2019 11:40:44 PM

ਪੇਸ਼ਾਵਰ (ਯੂ.ਐੱਨ.ਆਈ.)- ਪਾਕਿਸਤਾਨ ’ਚ ਪੇਸ਼ਾਵਰ ਦੀ ਇਕ ਅਦਾਲਤ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਉਨ੍ਹਾਂ ਵਿਰੁੱਧ ਦਾਇਰ ਮਾਣਹਾਨੀ ਮਾਮਲੇ ਨੂੰ ਰੱਦ ਕਰਨ ਦੀ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਸ਼੍ਰੀ ਖਾਨ ਦੇ ਵਿਰੁੱਧ ਇਹ ਮਾਮਲਾ ਸਾਬਕਾ ਸੰਸਦ ਮੈਂਬਰ ਫੌਜੀਆ ਨੇ ਸੈਨੇਟ ਚੋਣਾਂ ਦੌਰਾਨ ਖਰੀਦੋ ਫਰੋਖਤ ਦੇ ਦੋਸ਼ਾਂ ਨੂੰ ਲੈ ਕੇ ਦਾਇਰ ਕੀਤਾ ਸੀ। ਹੇਠਲੀ ਅਦਾਲਤ ਨੇ ਸ਼ਨੀਵਾਰ ਨੂੰ ਖਾਨ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਇਸ ਤੋਂ ਪਹਿਲਾਂ ਅਡੀਸ਼ਨਲ ਐਡੀਸ਼ਨ ਜੱਜ ਅਬਦੁੱਲ ਮਜੀਦ ਨੇ ਇਸ ਮਾਮਲੇ ’ਤੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 15 ਜੂਨ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅਦਾਲਤ ਇਸ ਮਾਮਲੇ ਦੀ ਅਗਲੀ ਸੁਣਵਾਈ 18 ਜਨਵਰੀ ਨੂੰ ਕਰੇਗੀ। ਅਦਾਲਤ ਨੇ ਖਾਨ ਨੂੰ ਮਾਮਲੇ ’ਚ ਰਸਮੀ ਜਵਾਬ ਦੇਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਵੱਲੋਂ ਪਟੀਸ਼ਨ ਅਪ੍ਰੈਲ ’ਚ ਦਾਇਰ ਕੀਤੀ ਗਈ ਸੀ। ਪਟੀਸ਼ਨ ’ਚ ਅਦਾਲਤ ਨੂੰ ਅਪੀਲ ਕੀਤੀ ਗਈ ਸੀ ਕਿ ਇਹ ਮਾਮਲਾ ਸੁਣਵਾਈ ਦੇ ਲਾਇਕ ਨਹੀਂ ਹੈ। ਇਸ ਲਈ ਰੱਦ ਕੀਤਾ ਜਾਣਾ ਚਾਹੀਦਾ ਹੈ।


Sunny Mehra

Content Editor

Related News