ਜੇਲ ''ਚ ਵਾਪਰੀ ਖੂਨੀ ਖੇਡ ਦੀਆਂ ਖੌਫਨਾਕ ਤਸਵੀਰਾਂ, ਸਿਰਾਂ ਨਾਲ ਖੇਡਿਆ ਫੁੱਟਬਾਲ

Tuesday, Jul 30, 2019 - 06:33 PM (IST)

ਜੇਲ ''ਚ ਵਾਪਰੀ ਖੂਨੀ ਖੇਡ ਦੀਆਂ ਖੌਫਨਾਕ ਤਸਵੀਰਾਂ, ਸਿਰਾਂ ਨਾਲ ਖੇਡਿਆ ਫੁੱਟਬਾਲ

ਬ੍ਰਾਜ਼ੀਲ (ਏਜੰਸੀ)- ਜੇਲ ਵਿਚ ਹੋਈ ਖੂਨੀ ਝੜਪ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਕਈ ਕੈਦੀਆਂ ਦੇ ਹੱਥਾਂ ਵਿਚ ਖਤਰਨਾਕ ਹਥਿਆਰ ਫੜੇ ਹੋਏ ਹਨ। ਕਿਤੇ ਖੂਨ ਨਾਲ ਲੱਥ-ਪੱਥ 16 ਲੋਕਾਂ ਦੇ ਵੱਢੇ ਹੋਏ ਸਿਰ ਪਏ ਹਨ ਉਥੇ ਕਈ ਥਾਈਂ ਜਿਥੇ ਕਈ ਕੈਦੀਆਂ ਨੂੰ ਜੀਉਂਦਿਆਂ ਨੂੰ ਅੱਗ ਹਵਾਲੇ ਕਰ ਦਿੱਤਾ ਗਿਆ, ਉਥੇ ਅੱਗ ਦਾ ਭਾਂਬੜ ਮੱਚ ਰਿਹਾ ਹੈ। ਜੇਲ ਵਿਚ ਹੋਈ ਇਸ ਖੂਨੀ ਖੇਡ ਵਿਚ ਤਕਰੀਬਨ 57 ਕੈਦੀਆਂ ਦੀ ਮੌਤ ਹੋ ਗਈ।PunjabKesari

PunjabKesari

PunjabKesariਰਿਪੋਰਟ ਮੁਤਾਬਕ ਪਾਰਾ ਰਾਜਧਾਨੀ ਬੇਲੇਮ ਤੋਂ ਲਗਭਗ 850 ਕਿਲੋਮੀਟਰ ਦੂਰ ਸਥਿਤ ਅਲਟਾਮੀਰਾ ਜੇਲ ਵਿਚ ਲਗਭਗ ਪੰਜ ਘੰਟੇ ਤੱਕ ਖੌਫ ਅਤੇ ਹਿੰਸਾ ਦਾ ਆਲਮ ਜਾਰੀ ਰਿਹਾ। ਅਖੀਰ ਵਿਚ ਫੌਜ, ਸਥਾਨਕ ਪੁਲਸ ਅਤੇ ਦੂਜੀਆਂ ਏਜੰਸੀਆਂ ਦੇ ਸਹਿਯੋਗ ਨਾਲ ਹਿੰਸਾ 'ਤੇ ਕਾਬੂ ਪਾਇਆ ਜਾ ਸਕਿਆ। ਜਦੋਂ ਹਿੰਸਾ ਖਤਮ ਹੋਈ ਤਾਂ ਅੰਦਰ ਦਾ ਦ੍ਰਿਸ਼ ਬਹੁਤ ਖੌਫਨਾਕ ਅਤੇ ਡਰਾਉਣਾ ਸੀ। ਇਹ ਤਸਵੀਰਾਂ ਦਿਲ ਦਹਿਲਾ ਦੇਣ ਵਾਲੀਆਂ ਹਨ। ਦਰਅਸਲ ਇਹ ਜੇਲ ਅੰਦਰ ਹੋਈ ਗੈਂਗਵਾਰ ਦਾ ਨਤੀਜਾ ਹੈ, ਜਿਸ ਵਿਚ ਦੋ ਗੈਂਗ ਮੈਂਬਰਾਂ ਦੀ ਆਪਸ ਵਿਚ ਹੋਈ ਲੜਾਈ ਵਿਚ 57 ਲੋਕਾਂ ਨੂੰ ਕਤਲ ਕਰ ਦਿੱਤਾ ਗਿਆ। 


author

Sunny Mehra

Content Editor

Related News