ਕੈਨੇਡਾ 'ਚ ਨੌਕਰੀ ਕਰਨ ਤੋਂ ਪਹਿਲਾਂ ਪੜ੍ਹ ਲਓ ਸਰਕਾਰ ਦੀ ਚਿਤਾਵਨੀ, ਵਰਕ ਵੀਜ਼ਾ ਨੂੰ ਲੈ ਕੇ ਕੀਤਾ ਅਲਰਟ
Wednesday, Mar 15, 2023 - 04:21 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ 'ਚ ਨੌਕਰੀ ਕਰਨ ਦੇ ਚਾਹਵਾਨਾਂ ਲਈ ਕੈਨੇਡੀਅਨ ਸਰਕਾਰ ਵੱਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਚਿਤਾਵਨੀ ਅਨੁਸਾਰ ਕੈਨੇਡਾ ਵਿਚ ਕਿਸੇ ਫਰਜ਼ੀ ਨੌਕਰੀ ਦੀ ਪੇਸ਼ਕਸ਼ ਕਰਨ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਕੈਨੇਡੀਅਨ ਸਰਕਾਰ ਨੇ ਫਰਜ਼ੀ ਨੌਕਰੀ ਲਈ ਅਰਜ਼ੀ ਦੇਣ ਲਈ ਤੁਹਾਡੇ ਜੀਵਨ ਭਰ ਦੀ ਬਚਤ ਦੇ ਬਦਲੇ ਵੀਜ਼ਾ ਦੇਣ ਦਾ ਵਾਅਦਾ ਕਰਨ ਜਾਂ ਤੁਹਾਡੇ ਕੋਲੋਂ ਫ਼ੀਸ ਵਸੂਲਣ ਵਾਲੇ ਜਾਅਲਸਾਜ਼ਾ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ। ਸਰਕਾਰ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਜੇਕਰ ਭਰਤੀਕਰਤਾ ਨੌਕਰੀ ਲੱਭਣ ਲਈ ਤੁਹਾਡੇ ਕੋਲੋਂ ਪੈਸੇ ਲੈਂਦਾ ਹੈ ਜਾਂ Labour Market Impact Assessment (LMIA) ਸਿਖਲਾਈ, ਸਾਧਨਾਂ ਜਾਂ ਯੂਨੀਫਾਰਮ ਲਈ ਫ਼ੀਸ ਲੈਂਦਾ ਹੈ ਤਾਂ ਇਸ ਤਰ੍ਹਾਂ ਦੀ ਨੌਕਰੀ ਦੀ ਪੇਸ਼ਕਸ਼ ਨਕਲੀ ਹੋ ਸਕਦੀ ਹੈ।
ਇਹ ਵੀ ਪੜ੍ਹੋ: ਪਾਕਿਸਤਾਨ: ਇਮਰਾਨ ਖਾਨ ਦੀ ਗ੍ਰਿਫ਼ਤਾਰੀ ਨੂੰ ਰੋਕਣ ਲਈ ਪੁਲਸ ਨਾਲ ਭਿੜੇ PTI ਵਰਕਰ
ਇਸ ਤੋਂ ਇਲਾਵਾ ਜੇਕਰ ਭਰਤੀਕਰਤਾ ਕੁੱਝ ਹੀ ਹਫ਼ਤਿਆਂ ਵਿਚ ਕੰਮ ਸ਼ੁਰੂ ਹੋਣ ਦਾ ਵਾਅਦਾ ਕਰਦਾ ਹੈ, ਤੁਹਾਡੇ ਜਾਂ ਤੁਹਾਡੇ ਪਰਿਵਾਰ ਲਈ ਸਥਾਈ ਨਿਵਾਸ ਦਾ ਵਾਅਦਾ ਕਰਦਾ ਹੈ ਤਾਂ ਨੌਕਰੀ ਫਰਜ਼ੀ ਹੋ ਸਕਦੀ ਹੈ। ਜੇਕਰ ਨੌਕਰੀ ਅਸਾਧਾਰਨ ਰੂਪ ਨਾਲ ਜ਼ਿਆਦਾ ਤਨਖ਼ਾਹ ਦਾ ਭੁਗਤਾਨ ਕਰਦੀ ਹੋਵੇ, ਨੌਕਰੀ ਦਾ ਅਸੱਪਸ਼ਟ ਵੇਰਵਾ (ਸਥਾਨ,ਕੰਮ) ਹੋਵੇ ਅਤੇ ਉਸ ਲਈ ਕਿਸੇ ਤਜਰਬੇ ਦੀ ਲੋੜ ਨਾ ਹੋਵੇ ਜਾਂ ਨੌਕਰੀ ਲਈ ਕਿਸੇ ਇੰਟਰਵਿਊ ਦੀ ਜ਼ਰੂਰਤ ਨਾ ਹੋਵੇ, ਤਾਂ ਵੀ ਇਹ ਜਾਅਲਸਾਜ਼ੀ ਦਾ ਹਿੱਸਾ ਹੋ ਸਕਦਾ ਹੈ। ਕੈਨੇਡੀਅਨ ਸਰਕਾਰ ਨੇ ਅਜਿਹੀ ਨੌਕਰੀ ਅਤੇ ਨੌਕਰੀ ਦੀ ਪੇਸ਼ਕਸ਼ ਕਰਨ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: 9 ਸਾਲ ਸਰਕਾਰੀ ਨੌਕਰੀ ਕਰਨ ਵਾਲਾ ਬਾਂਦਰ, ਮਿਲਦੀ ਸੀ ਚੰਗੀ ਤਨਖ਼ਾਹ ਤੇ ਬੀਅਰ, ਇੰਝ ਮਿਲੀ ਜੌਬ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।