'ਚੋਣ ਨਤੀਜੇ 'ਸਟੀਕ' ਨਿਕਲੇ ਤਾਂ ਹਾਰ ਕਰਾਂਗਾ ਸਵੀਕਾਰ'
Friday, Dec 04, 2020 - 02:00 AM (IST)
ਵਾਸ਼ਿੰਗਟਨ (ਭਾਸ਼ਾ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਚੋਣ ਨਤੀਜੇ 'ਸਟੀਕ' ਨਿਕਲਦੇ ਹਨ ਤਾਂ ਉਹ ਹਾਰ ਸਵੀਕਾਰ ਕਰਨ ਨੂੰ ਤਿਆਰ ਹਨ। ਹਾਲਾਂਕਿ ਉਨ੍ਹਾਂ ਨੇ ਇਕ ਵਾਰ ਫਿਰ ਰਾਸ਼ਟਰਪਤੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਵਿਚ ਵੱਡੇ ਪੈਮਾਨੇ ਉੱਤੇ ਧਾਂਦਲੀ ਹੋਣ ਅਤੇ ਚੋਣ ਕਦਾਚਾਰ ਹੋਣ ਦੇ ਇਲਜ਼ਾਮ ਦੋਹਰਾਏ ਹੈ। ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜੋ ਬਾਈਡੇਨ ਨੇ ਮੌਜੂਦਾ ਰਾਸ਼ਟਰਪਤੀ ਅਤੇ ਰਿਪਬਲਿਕਨ ਨੇਤਾ ਡੋਨਾਲਡ ਟਰੰਪ ਨੂੰ 3 ਨਵੰਬਰ ਨੂੰ ਹੋਈ ਚੋਣ ਵਿਚ ਹਾਰ ਦਾ ਸਵਾਦ ਚਖਾਇਆ ਸੀ।
ਇਹ ਵੀ ਪੜ੍ਹੋ:ਕੋਰੋਨਾ ਕਿਥੋਂ ਆਇਆ ਇਹ ਜਾਣਨਾ ਜ਼ਰੂਰੀ : WHO ਚੀਫ
ਟਰੰਪ ਨੇ ਇਸ ਹਾਰ ਨੂੰ ਸਵੀਕਾਰ ਨਾ ਕਰਦੇ ਹੋਏ ਚੋਣ ਨਤੀਜਿਆਂ ਨੂੰ ਕਾਨੂੰਨੀ ਚੁਣੌਤੀ ਦਿੱਤੀ ਸੀ। ਟਰੰਪ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਆਪਣੇ ਸਮਰਥਕਾਂ ਨੂੰ ਕਿਹਾ, ''ਮੈਂ ਚੋਣਾਂ ਵਿਚ ਹਾਰ ਦਾ ਬੁਰਾ ਨਹੀਂ ਮੰਨਦਾ। ਮੈਂ ਨਿਰਪੱਖ ਅਤੇ ਆਜ਼ਾਦ ਰੂਪ ਨਾਲ ਹੋਈਆਂ ਚੋਣਾਂ ਵਿਚ ਮਿਲੀ ਹਾਰ ਨੂੰ ਸਵੀਕਾਰ ਕਰ ਲੈਂਦਾ। ਮੈਂ ਬੱਸ ਇਹੀ ਚਾਹੁੰਦਾ ਹਾਂ ਕਿ ਅਮਰੀਕੀ ਜਨਤਾ ਨਾਲ ਧੋਖਾ ਨਾ ਹੋਇਆ ਹੋਵੇ। ਲਿਹਾਜ਼ਾ, ਸਾਡੇ ਕੋਲ ਇਸ ਤੋਂ ਸਿਵਾਏ ਕੋਈ ਬਦਲ ਨਹੀਂ ਸੀ।'' ਉਨ੍ਹਾਂ ਕਿਹਾ, ''ਮੈਂ ਚੋਣ ਨਤੀਜੇ ਸਟੀਕ ਨਿਕਲਣ ਉੱਤੇ ਹਾਰ ਸਵੀਕਾਰ ਕਰਨ ਨੂੰ ਤਿਆਰ ਹਾਂ। ਮੈਨੂੰ ਉਮੀਦ ਹੈ ਕਿ ਬਾਈਡੇਨ ਵੀ ਅਜਿਹਾ ਹੀ ਚਾਹੁੰਦੇ ਹੋਣਗੇ।''
ਇਹ ਵੀ ਪੜ੍ਹੋ:-ਬ੍ਰਿਟੇਨ ਦੇ PM ਦੀ ਚਿਤਾਵਨੀ, ਅਜੇ ਖਤਮ ਨਹੀਂ ਹੋਈ ਕੋਵਿਡ-19 ਵਿਰੁੱਧ ਲੜਾਈ
ਨੋਟ : - ਡੋਨਾਲਡ ਟਰੰਪ ਦੇ ਦਿੱਤੇ ਗਏ ਬਿਆਨ ਸੰਬੰਧੀ ਕੀ ਹੈ ਤੁਹਾਡੇ ਰਾਏ ਕੁਮੈਂਟ 'ਚ ਦਿਓ ਜਵਾਬ