ਭਾਰਤੀ-ਅਮਰੀਕੀ ਸੰਸਦ ਮੈਂਬਰ ਰੋ ਖੰਨਾ ਬੋਲੇ, 'ਮੈਨੂੰ ਕਮਲਾ ਹੈਰਿਸ 'ਤੇ ਮਾਣ ਹੈ'

Thursday, Nov 07, 2024 - 12:55 PM (IST)

ਭਾਰਤੀ-ਅਮਰੀਕੀ ਸੰਸਦ ਮੈਂਬਰ ਰੋ ਖੰਨਾ ਬੋਲੇ, 'ਮੈਨੂੰ ਕਮਲਾ ਹੈਰਿਸ 'ਤੇ ਮਾਣ ਹੈ'

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਚੋਣ ਇਤਿਹਾਸ ਵਿਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਸਭ ਤੋਂ ਬੁਰੀ ਹਾਰ ਤੋਂ ਬਾਅਦ ਭਾਰਤੀ ਅਮਰੀਕੀ ਸੰਸਦ ਮੈਂਬਰ ਰੋ ਖੰਨਾ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਉਪ ਰਾਸ਼ਟਰਪਤੀ 'ਤੇ ਮਾਣ ਹੈ ਅਤੇ ਇਕ ਦਿਨ ਅਮਰੀਕਾ ਦੇ ਲੋਕ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਰੂਪ ਵਿਚ ਦੇਖਣਗੇ। ਡੈਮੋਕਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਰਹੀ 60 ਸਾਲਾ ਹੈਰਿਸ, 5 ਨਵੰਬਰ ਦੀਆਂ ਆਮ ਚੋਣਾਂ ਵਿੱਚ ਆਪਣੇ ਰਿਪਬਲਿਕਨ ਪਾਰਟੀ ਦੇ ਵਿਰੋਧੀ ਅਤੇ ਹੁਣ ਰਾਸ਼ਟਰਪਤੀ ਅਹੁਦੇ ਲਈ ਚੁਣੇ ਗਏ ਡੋਨਾਲਡ ਟਰੰਪ (78) ਤੋਂ ਹਾਰ ਗਈ।

ਇਹ ਵੀ ਪੜ੍ਹੋ: ਡੋਨਾਲਡ ਟਰੰਪ: ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਵਾਲੇ ਸਭ ਤੋਂ ਵੱਡੀ ਉਮਰ ਦੇ ਸ਼ਖਸ

ਖੰਨਾ (48) ਨੇ ਕਿਹਾ, 'ਅੱਜ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਕਮਲਾ ਹੈਰਿਸ 'ਤੇ ਮਾਣ ਹੈ।' ਅਮਰੀਕੀ ਪ੍ਰਤੀਨਿਧੀ ਸਭਾ 'ਚ ਸਿਲੀਕਾਨ ਵੈਲੀ ਦੀ ਪ੍ਰਤੀਨਿਧਤਾ ਕਰਨ ਵਾਲੇ ਖੰਨਾ ਨੂੰ ਮੰਗਲਵਾਰ ਨੂੰ ਲਗਾਤਾਰ 5ਵੀਂ ਵਾਰ ਚੁਣਿਆ ਗਿਆ। ਪੈਨਸਿਲਵੇਨੀਆ ਵਿੱਚ ਰਹਿੰਦੇ ਖੰਨਾ ਨੇ ਕਿਹਾ, 'ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਅਫਰੀਕੀ ਅਤੇ ਭਾਰਤੀ ਅਮਰੀਕੀ ਔਰਤ ਉਮੀਦਵਾਰ ਬਣੇਗੀ ਅਤੇ ਪੈਨਸਿਲਵੇਨੀਆ ਵਿੱਚ 48 ਫ਼ੀਸਦੀ ਵੋਟਾਂ ਪ੍ਰਾਪਤ ਕਰੇਗੀ। ਰਸਤਾ ਔਖਾ ਹੈ, ਪਰ ਇਕ ਦਿਨ ਅਮਰੀਕਾ ਦੇ ਲੋਕ ਉਨ੍ਹਾਂ ਤੋਂ ਪ੍ਰੇਰਣਾ ਲੈਣਗੇ ਅਤੇ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲੇਣਗੇ।'

ਇਹ ਵੀ ਪੜ੍ਹੋ: ਜਿੱਤ ਤੋਂ ਬਾਅਦ ਸੁਰਖੀਆਂ ’ਚ ਟਰੰਪ ਦਾ ਭਾਸ਼ਣ , ਕਿਹਾ-‘ਹਰ ਜੰਗ ਰੁਕੇਗੀ’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News