ਮੈਸੇਚਿਉਸੇਟਸ ਦੇ ਸੈਂਕੜੇ ਪੁਲਸ ਅਧਿਕਾਰੀਆਂ ਨੇ ਕੋਰੋਨਾ ਵੈਕਸੀਨ ਦੀ ਜ਼ਰੂਰਤ ਕਾਰਨ ਦਿੱਤਾ ਅਸਤੀਫਾ
Wednesday, Sep 29, 2021 - 11:24 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ 'ਚ ਬਾਈਡੇਨ ਪ੍ਰਸ਼ਾਸਨ ਦੁਆਰਾ ਸਰਕਾਰੀ ਅਧਿਕਾਰੀਆਂ ਲਈ ਕੋਰੋਨਾ ਵੈਕਸੀਨ ਦੀ ਜ਼ਰੂਰਤ ਦੇ ਦਿਸ਼ਾ ਨਿਰਦੇਸ਼ ਦਿੱਤੇ ਹਨ ਪਰ ਇਸ ਜ਼ਰੂਰਤ ਦੇ ਮੱਦੇਨਜ਼ਰ ਸਟੇਟ ਪੁਲਸ ਐਸੋਸੀਏਸ਼ਨ ਆਫ ਮੈਸੇਚਿਉਸੇਟਸ ਅਨੁਸਾਰ ਸੂਬੇ ਦੇ ਦਰਜਨਾਂ ਪੁਲਸ ਅਧਿਕਾਰੀਆਂ ਨੇ ਵੈਕਸੀਨ ਦੇ ਜ਼ਰੂਰੀ ਹੋਣ ਕਾਰਨ ਅਸਤੀਫਾ ਦੇ ਦਿੱਤਾ ਹੈ। ਸਟੇਟ ਪੁਲਸ ਦੀ ਯੂਨੀਅਨ ਦੇ ਅਧਿਕਾਰੀਆਂ ਅਨੁਸਾਰ ਮੈਸੇਚਿਉਸੇਟਸ ਸਟੇਟ ਦੇ ਦਰਜਨਾਂ ਅਧਿਕਾਰੀ ਕੋਵਿਡ-19 ਟੀਕਾ ਲੈਣ ਲਈ ਮਜ਼ਬੂਰ ਹੋਣ ਦੀ ਬਜਾਏ ਅਸਤੀਫਾ ਦੇ ਰਹੇ ਹਨ।
ਇਹ ਖ਼ਬਰ ਪੜ੍ਹੋ- IPL 2021 ਦੇ ਆਖਰੀ 2 ਲੀਗ ਮੈਚਾਂ ਦੇ ਸਮੇਂ 'ਚ ਬਦਲਾਅ, ਇੰਨੇ ਵਜੇ ਖੇਡੇ ਜਾਣਗੇ
ਇਸ ਸਟੇਟ ਦੇ ਗਵਰਨਰ ਚਾਰਲੀ ਬੇਕਰ ਨੇ ਐਗਜੀਕਿਊਟਿਵ ਵਿਭਾਗ ਦੇ ਕਰਮਚਾਰੀਆਂ ਨੂੰ ਵੈਕਸੀਨ ਲੱਗੀ ਹੋਣ ਨੂੰ ਸਾਬਤ ਕਰਨ ਲਈ 17 ਅਕਤੂਬਰ ਦੀ ਸਮਾਂ ਸੀਮਾ ਦਿੱਤੀ ਹੈ ਜਦਕਿ ਸਟੇਟ ਪੁਲਸ ਐਸੋਸੀਏਸ਼ਨ ਆਫ ਮੈਸੇਚਿਉਸੇਟਸ ਨੇ ਇਸ ਆਦੇਸ਼ ਨੂੰ ਅਦਾਲਤਾਂ ਰਾਹੀਂ ਰੋਕਣ ਦੀ ਵੀ ਕੋਸ਼ਿਸ਼ ਕੀਤੀ ਹੈ। ਤਕਰੀਬਨ 1800 ਮੈਂਬਰਾਂ ਦੀ ਪ੍ਰਤੀਨਿਧਤਾ ਕਰਨ ਵਾਲੀ ਇਸ ਐਸੋਸੀਏਸ਼ਨ ਨੇ ਦਾਅਵਾ ਕੀਤਾ ਹੈ ਕਿ ਦਰਜਨਾਂ ਅਧਿਕਾਰੀਆਂ ਨੇ ਆਪਣੇ ਅਸਤੀਫੇ ਦੀ ਕਾਗਜ਼ੀ ਕਾਰਵਾਈ ਸ਼ੁਰੂ ਕੀਤੀ ਹੈ, ਜਦਕਿ ਕੁੱਝ ਦੂਜੇ ਹੋਰ ਵਿਭਾਗਾਂ 'ਚ ਵਾਪਸ ਜਾਣ ਦੀ ਯੋਜਨਾ ਬਣਾ ਰਹੇ ਹਨ। ਜਿੱਥੇ ਵੈਕਸੀਨ ਦੇ ਨਾਲ ਵਿਕਲਪ ਵਜੋਂ ਮਾਸਕ ਪਹਿਨਣਾ ਅਤੇ ਨਿਯਮਤ ਟੈਸਟਿੰਗ ਦੇ ਨਿਯਮ ਮੌਜੂਦ ਹਨ। ਇਸ ਯੂਨੀਅਨ ਦੀ ਰਿਪੋਰਟ ਅਨੁਸਾਰ ਇਸਦੇ 80 ਪ੍ਰਤੀਸ਼ਤ ਮੈਂਬਰਾਂ ਨੇ ਕੋਰੋਨਾ ਵੈਕਸੀਨ ਲਗਵਾਈ ਹੈ।
ਇਹ ਖ਼ਬਰ ਪੜ੍ਹੋ- ਵਿਸ਼ਵ ਮਹਿਲਾ ਟੀਮ ਸ਼ਤਰੰਜ ਚੈਂਪੀਅਨਸ਼ਿਪ : ਅਰਮੇਨੀਆ ਨੂੰ ਹਰਾ ਕੇ ਭਾਰਤ ਕੁਆਰਟਰ ਫਾਈਨਲ ’ਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।