ਮਨੁੱਖੀ ਅਧਿਕਾਰ ਪ੍ਰੀਸ਼ਦ ਨੇ ਪੁਲਸ ਦੇ ਹਿੰਸਕ ਰਵੱਈਏ ਦੀ ਕੀਤੀ ਨਿੰਦਾ

06/21/2020 2:44:36 AM

ਜਨੇਵਾ - ਸੰਯੁਕਤ ਮਨੁੱਖੀ ਅਧਿਕਾਰੀ ਪ੍ਰੀਸ਼ਦ ਨੇ ਨਸਲੀ ਭੇਦਭਾਵ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰੀਸ਼ਦ ਨੇ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਪੁਲਸ ਦੇ ਭੇਦਭਾਵਪੂਰਨ ਅਤੇ ਹਿੰਸਕ ਰਵੱਈਏ ਦੀ ਨਿੰਦਾ ਕੀਤੀ ਹੈ। ਨਾਲ ਹੀ ਅਫਰੀਕੀ ਮੂਲ ਦੇ ਲੋਕਾਂ ਦੇ ਖਿਲਾਫ ਹੋਣ ਵਾਲੇ ਨਸਲੀ ਭੇਦਭਾਵ ’ਤੇ ਇਕ ਰਿਪੋਰਟ ਸੌਂਪਣ ਨੂੰ ਕਿਹਾ ਹੈ। ਇਸ ਸਬੰਧ ’ਚ ਅਫਰੀਕੀ ਦੇਸ਼ਾਂ ਵੱਲੋਂ ਲਿਆਏ ਗਏ ਪ੍ਰਸਤਾਵ ਦਾ ਸਾਰੇ 47 ਮੈਂਬਰਾਂ ਨੇ ਸਰਵਸੰਮਤੀ ਨੇ ਸਮਰੱਥਨ ਕੀਤਾ। ਪ੍ਰਸਤਾਵ ’ਚ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਹਾਈ ਕਮਿਸ਼ਨਰ ਮਿਸ਼ੇਲ ਬੈਚਲੇਟ ਨੂੰ ਸ਼ਾਂਤੀਪੂਰਨ ਪ੍ਰਦਰਸ਼ਨਾਂ ਦੇ ਖਿਲਾਫ ਸਰਕਾਰ ਵਲੋਂ ਉਠਾਏ ਗਏ ਕਦਮਾਂ ’ਤੇ ਇਕ ਸਾਲ ’ਚ ਰਿਪੋਰਟ ਦੇਣ ਨੂੰ ਕਿਹਾ ਗਿਆ ਹੈ। ਉਧਰ, ਟਰੰਪ ਪ੍ਰਸ਼ਾਸਨ ਨਾਲ ਇਸ ਸਬੰਧ ’ਚ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਮਿਲੀ ਹੈ।

ਦਰਅਸਲ ਜਾਰਜ ਫਲਾਇਡ ਦੇ ਭਰਾ ਫਿਲਾਨਿਸ ਫਲਾਇਡ ਨੇ ਬੁੱਧਵਾਰ ਨੂੰ ਪੁਲਸ ਵਹਿਸੀਪੁਣੇ ਅਤੇ ਨਸਲੀ ਭੇਦਭਾਵ ਦੀ ਜਾਂਚ ਕਰਨ ਦਾ ਮਨੁੱਖੀ ਅਧਿਕਾਰ ਪ੍ਰੀਸ਼ਦ ਨੂੰ ਬੇਨਤੀ ਕੀਤੀ ਸੀ। ਦੱਸ ਦਈਏ ਕਿ ਪੁਲਸ ਅਧਿਕਾਰੀ ਵੱਲੋਂ ਜਾਰਜ ਫਲਾਇਡ ਦੀ ਧੌਂਣ 'ਤੇ ਗੋਢਾ ਰੱਖਣ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ, ਜਿਸ ਨੂੰ ਇਕ ਰਾਹਗੀਰ ਨੇ ਬਣਾਇਆ ਸੀ। ਜਾਰਜ ਦੀ ਪੁਲਸ ਹਿਰਾਸਤ ਵਿਚ ਮੌਤ ਹੋਣ ਤੋਂ ਬਾਅਦ ਪੂਰੀ ਦੁਨੀਆ ਵਿਚ ਇਸ ਘਟਨਾ ਨੂੰ ਲੈ ਕੇ ਵਿਰੋਧ-ਪ੍ਰਦਰਸ਼ਨ ਕੀਤੇ ਗਏ ਅਤੇ ਕਈ ਥਾਂਵਾਂ 'ਤੇ ਹਿੰਸਕ ਘਟਨਾਵਾਂ ਅਤੇ ਲੁੱਟਖੋਹ ਦੀ ਵਾਰਦਾਤਾਂ ਵੀ ਹੋਈਆਂ ਸਨ।


Khushdeep Jassi

Content Editor

Related News