ਕੋਰੋਨਾ ਵਾਇਰਸ : ਹੁਵਾਵੇਈ ਨੇ ਡਿਵੈੱਲਪਰ ਕਾਨਫਰਨਸ ਦੀ ਟਾਲੀ ਮੀਟਿੰਗ

Thursday, Jan 23, 2020 - 08:43 PM (IST)

ਕੋਰੋਨਾ ਵਾਇਰਸ : ਹੁਵਾਵੇਈ ਨੇ ਡਿਵੈੱਲਪਰ ਕਾਨਫਰਨਸ ਦੀ ਟਾਲੀ ਮੀਟਿੰਗ

ਬੀਜਿੰਗ-ਚੀਨ 'ਚ ਕੋਰੋਨਾਵਾਇਰਸ ਦਾ ਡਰ ਇਸ ਤਰ੍ਹਾਂ ਨਾਲ ਫੈਲਿਆ ਹੋਇਆ ਹੈ ਕਿ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ ਨੇ ਆਪਣੇ ਐੱਚ.ਡੀ.ਸੀ. ਕਲਾਊਡ ਡਿਵੈੱਲਪਰ ਕਾਨਫਰਸ ਨੂੰ ਟਾਲਣਾ ਬਿਹਤਰ ਸਮਝਿਆ ਹੈ। ਕੰਪਨੀ ਦਾ ਇਹ ਈਵੈਂਟ ਸ਼ੈਨਜ਼ੈੱਨ 'ਚ ਹੋਣ ਵਾਲਾ ਸੀ ਜੋ ਕਿ ਦੱਖਣੀ ਵੁਹਾਨ ਤੋਂ 700 ਮੀਲ ਦੀ ਦੂਰੀ 'ਤੇ ਸਥਿਤ ਹੈ।
ਹੁਵਾਵੇਈ ਦੀ ਇਹ ਮੀਟਿੰਗ 11-12 ਫਰਵਰੀ ਨੂੰ ਹੋਣ ਵਾਲੀ ਸੀ ਪਰ ਇਸ ਵਾਇਰਸ ਦੇ ਫੈਲਣ ਕਾਰਨ ਅਤਿਹਾਆਤੀ ਦੇ ਤੌਰ 'ਤੇ ਇਸ ਮੀਟਿੰਗ ਲਈ 27-28 ਮਾਰਚ ਦੀ ਮਿਤੀ ਮਿੱਥੀ ਗਈ ਹੈ। ਹੁਵਾਵੇਈ ਨੇ ਇਸ ਸਬੰਧ 'ਚ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਕਾਰਣ ਪੈਦਾ ਹੋਈ ਸਥਿਤੀ ਨੂੰ ਦੇਖਦਿਆ ਅਤਿਹਾਆਤੀ ਅਤੇ ਬਚਾਅ ਲਈ ਕਰਮਚਾਰੀਆਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਗਈ ਹੈ।

ਰੀਊਟਰ ਨਿਊਜ਼ ਏਜੰਸੀ ਮੁਤਾਬਕ ਕੰਪਨੀ ਦੇ ਕਰਮਚਾਰੀਆਂ ਨੂੰ ਵੁਹਾਨ ਯਾਤਰਾ ਨਾ ਕਰਨ ਦੀ ਵੀ ਹਿਦਾਇਤ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਜਾਨਵਰਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। 

ਇਹ ਵਾਇਰਸ ਚੀਨ ਦੇ ਕਈ ਸ਼ਹਿਰਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕਿਆ ਹੈ ਤੇ ਹੁਣ ਅਮਰੀਕਾ ਤੱਕ ਪਹੁੰਚ ਗਿਆ ਹੈ। ਚੀਨ ਵਿਚ ਇਸ ਵਾਇਰਸ ਕਾਰਨ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 600 ਦੇ ਕਰੀਬ ਲੋਕ ਇਸ ਦੀ ਲਪੇਟ ਵਿਚ ਦੱਸੇ ਜਾ ਰਹੇ ਹਨ। ਇੰਨਾਂ ਹੀ ਨਹੀਂ ਇੰਪੀਰੀਅਲ ਕਾਲੇਜ ਆਫ ਲੰਡਨ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਇਕੱਲੇ ਵੁਹਾਨ ਵਿਚ ਵਾਇਰਸ ਦੇ ਤਕਰੀਬਨ 4 ਹਜ਼ਾਰ ਮਾਮਲੇ ਹੋਣ ਦਾ ਅਨੁਮਾਨ ਹੈ।


author

Karan Kumar

Content Editor

Related News