ਹੂਤੀ ਬਾਗ਼ੀਆਂ ਨੇ ਡੇਗਿਆ ਅਮਰੀਕੀ ਡਰੋਨ, ਜਵਾਬ ''ਚ ਅਮਰੀਕਾ ਨੇ ਹੂਤੀ ਕੰਟਰੋਲ ਵਾਲੇ ਇਲਾਕਿਆਂ ''ਚ ਕੀਤੇ ਹਮਲੇ
Monday, Sep 09, 2024 - 03:24 AM (IST)
ਦੁਬਈ : ਯਮਨ ਦੇ ਹੂਤੀ ਬਾਗੀਆਂ ਨੇ ਐਤਵਾਰ ਤੜਕੇ ਦੇਸ਼ ਦੇ ਹਵਾਈ ਖੇਤਰ ’ਚ ਉੱਡ ਰਹੇ ਇਕ ਅਮਰੀਕੀ ਐੱਮ. ਕਿਊ.-9 ਨਿਗਰਾਨੀ ਡਰੋਨ ਨੂੰ ਡੇਗਣ ਦਾ ਦਾਅਵਾ ਕੀਤਾ ਹੈ। ਇਸ ਕਾਰਵਾਈ ਦੇ ਜਵਾਬ ਵਿਚ ਅਮਰੀਕਾ ਨੇ ਹੂਤੀ ਕੰਟਰੋਲ ਵਾਲੇ ਇਲਾਕਿਆਂ ’ਚ ਹਵਾਈ ਹਮਲੇ ਕੀਤੇ।
ਉੱਥੇ ਹੀ ਅਮਰੀਕੀ ਫੌਜ ਨੇ ਕਿਹਾ ਕਿ ਉਹ ਇਸ ਦਾਅਵੇ ਤੋਂ ਜਾਣੂ ਹੈ ਪਰ ਉਸ ਨੂੰ ਯਮਨ ’ਚ ਅਮਰੀਕੀ ਫੌਜੀ ਡਰੋਨ ਨੂੰ ਡੇਗੇ ਜਾਣ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ। ਹੂਤੀ ਫੌਜ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਯਾਹੀਆ ਸਰੀ ਨੇ ਇਕ ਵੀਡੀਓ ਵਿਚ ਅਮਰੀਕੀ ਡਰੋਨ ਨੂੰ ਡੇਗਣ ਦਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ- ਵਿਦੇਸ਼ ਜਾਣ ਦੇ ਸੁਫ਼ਨੇ ਨੇ ਪਵਾਇਆ ਵੱਡਾ ਘਾਟਾ, ਠੱਗ ਏਜੰਟ ਨੇ ਬਿਨਾ ਵੀਜ਼ਾ ਲਵਾਏ ਡਕਾਰ ਲਿਆ ਕਰੋੜ ਰੁਪਈਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e