ਤਾਰਿਆਂ ਦੀ ਛਾਂ ਹੇਠ ਮਨਾਓ ਹਨੀਮੂਨ! ਚੰਨ 'ਤੇ ਬਣ ਰਿਹੈ ਹੋਟਲ, ਜਾਣੋ ਇੱਕ ਰਾਤ ਦਾ ਕਿੰਨਾ ਹੋਵੇਗਾ ਕਿਰਾਇਆ?
Friday, Jan 16, 2026 - 10:55 AM (IST)
ਇੰਟਰਨੈਸ਼ਨਲ ਡੈਸਕ - ਕੀ ਤੁਸੀਂ ਕਦੇ ਚੰਨ 'ਤੇ ਛੁੱਟੀਆਂ ਬਿਤਾਉਣ ਜਾਂ ਹਨੀਮੂਨ ਮਨਾਉਣ ਬਾਰੇ ਸੋਚਿਆ ਹੈ? ਹੁਣ ਇਹ ਸੁਪਨਾ ਹਕੀਕਤ ਬਣਨ ਜਾ ਰਿਹਾ ਹੈ। ਕੈਲੀਫੋਰਨੀਆ ਦੀ ਇੱਕ ਸਟਾਰਟਅੱਪ ਕੰਪਨੀ ਨੇ ਐਲਾਨ ਕੀਤਾ ਹੈ ਕਿ 2032 ਤੱਕ ਚੰਨ 'ਤੇ ਪਹਿਲਾ ਹੋਟਲ ਤਿਆਰ ਹੋ ਜਾਵੇਗਾ ਅਤੇ ਇਸ ਲਈ ਐਡਵਾਂਸ ਬੁਕਿੰਗ ਵੀ ਸ਼ੁਰੂ ਹੋ ਚੁੱਕੀ ਹੈ।
ਧਰਤੀ ਤੋਂ ਬਾਹਰ ਪਹਿਲੀ ਸਥਾਈ ਇਮਾਰਤ
ਕੰਪਨੀ ਦਾ ਦਾਅਵਾ ਹੈ ਕਿ ਇਹ ਹੋਟਲ "ਧਰਤੀ ਤੋਂ ਬਾਹਰ ਪਹਿਲੀ ਸਥਾਈ ਸੰਰਚਨਾ" ਹੋਵੇਗਾ। ਇਸ ਪ੍ਰੋਜੈਕਟ ਦੀ ਖਾਸ ਗੱਲ ਇਹ ਹੈ ਕਿ ਹੋਟਲ ਨੂੰ ਬਣਾਉਣ ਲਈ ਚੰਨ ਦੀ ਮਿੱਟੀ (lunar soil) ਦੀ ਵਰਤੋਂ ਕੀਤੀ ਜਾਵੇਗੀ। ਇੱਕ ਵਿਸ਼ੇਸ਼ 'ਹੈਬੀਟੇਸ਼ਨ ਮੋਡਿਊਲ ਸਿਸਟਮ' ਅਤੇ ਸਵੈਚਾਲਿਤ ਨਿਰਮਾਣ ਪ੍ਰਕਿਰਿਆ ਰਾਹੀਂ ਇਸ ਨੂੰ ਟਿਕਾਊ ਅਤੇ ਸੁਰੱਖਿਅਤ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਔਰਤ ਬਣ ਗਈ ਹੈਵਾਨ ! ਆਪਣੇ ਹੀ 2 ਪੁੱਤਰਾਂ ਨੂੰ ਦਿੱਤੀ ਰੂਹ ਕੰਬਾਊ ਮੌਤ
ਕੌਣ ਹੈ ਇਸ ਅਦਭੁਤ ਪ੍ਰੋਜੈਕਟ ਦੇ ਪਿੱਛੇ?
ਇਸ ਉਤਸ਼ਾਹੀ ਪ੍ਰੋਜੈਕਟ ਦੀ ਸ਼ੁਰੂਆਤ ਬਰਕਲੇ ਯੂਨੀਵਰਸਿਟੀ ਤੋਂ ਗ੍ਰੈਜੂਏਟ ਸਕਾਈਲਰ ਚਾਨ ਨੇ ਆਪਣੀ ਕੰਪਨੀ 'ਗੈਲੈਕਟਿਕ ਰਿਸੋਰਸ ਯੂਟਿਲਾਇਜ਼ੇਸ਼ਨ ਸਪੇਸ' (GRU) ਰਾਹੀਂ ਕੀਤੀ ਹੈ। 12 ਜਨਵਰੀ ਨੂੰ ਹੋਟਲ ਦੇ ਡਿਜ਼ਾਈਨ ਅਤੇ ਬੁਕਿੰਗ ਵੈੱਬਸਾਈਟ ਦਾ ਉਦਘਾਟਨ ਕੀਤਾ ਗਿਆ। ਚਾਨ ਦਾ ਮੰਨਣਾ ਹੈ ਕਿ ਚੰਨ 'ਤੇ ਸੈਰ-ਸਪਾਟਾ ਸ਼ੁਰੂ ਹੋਣ ਨਾਲ ਭਵਿੱਖ ਵਿੱਚ ਚੰਨ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਇਹ ਪੁਲਾੜ ਵਿੱਚ ਰਹਿਣ ਯੋਗ ਸਥਾਨਾਂ ਲਈ ਨਵੀਂ ਨੀਂਹ ਰੱਖੇਗਾ।
ਬੁਕਿੰਗ ਲਈ ਖਰਚਣੇ ਪੈਣਗੇ ਕਰੋੜਾਂ ਰੁਪਏ
ਹਾਲਾਂਕਿ, ਚੰਨ 'ਤੇ ਛੁੱਟੀਆਂ ਮਨਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੋਵੇਗੀ। ਇਸ ਹੋਟਲ ਵਿੱਚ ਬੁਕਿੰਗ ਕਰਵਾਉਣ ਲਈ $1,000,000 (ਲਗਭਗ 9 ਕਰੋੜ ਰੁਪਏ) ਦੀ ਐਡਵਾਂਸ ਰਾਸ਼ੀ ਜਮ੍ਹਾ ਕਰਵਾਉਣੀ ਪਵੇਗੀ। ਕੰਪਨੀ ਦਾ ਟੀਚਾ ਹੈ ਕਿ ਦੋ ਮਿਸ਼ਨਾਂ ਰਾਹੀਂ ਹੋਟਲ ਦੀ ਨੀਂਹ ਰੱਖੀ ਜਾਵੇ ਅਤੇ 2032 ਤੱਕ ਇਹ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਭਾਰਤੀ ਪਾਸਪੋਰਟ ਦੀ ਵਧੀ ਤਾਕਤ; ਹੁਣ ਇੰਨੇ ਦੇਸ਼ਾਂ 'ਚ ਬਿਨਾਂ ਵੀਜ਼ਾ ਦੇ ਯਾਤਰਾ ਕਰ ਸਕਣਗੇ Indians
