''ਲਗਨ ਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਲੋਕ ਕਾਮਯਾਬ ਹੁੰਦੇ ਹਨ''

Monday, Jan 06, 2025 - 10:11 AM (IST)

''ਲਗਨ ਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਲੋਕ ਕਾਮਯਾਬ ਹੁੰਦੇ ਹਨ''

ਰੋਮ(ਕੈਂਥ)- ਇਟਲੀ ਵਿੱਚ ਭਾਰਤੀ ਲੋਕਾਂ ਦੀ ਮਿਹਨਤ ਦੀ ਗੂੰਜ ਚੁਫੇਰਿਓ ਸੁਣਨ ਨੂੰ ਮਿਲ ਰਹੀ ਹੈ ਜਿਸ ਨਾਲ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਵਿੱਚ ਇਹ ਗੱਲ ਪ੍ਰਮਾਣਿਤ ਹੁੰਦੀ ਜਾ ਰਹੀ ਹੈ ਕਿ ਭਾਰਤੀ ਲੋਕ ਆਪਣੇ ਫੌਲਾਦੀ ਹੌਸਲਿਆਂ ਤੇ ਦ੍ਰਿੜ ਇਰਾਦਿਆਂ ਨਾਲ ਹਰ ਕਾਰੋਬਾਰੀ ਖੇਤਰ ਵਿੱਚ ਕਾਮਯਾਬੀ ਦੀਆਂ ਧੁੰਮਾਂ ਪਾਉਂਦੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਦੇ ਉੱਘੇ ਸਮਾਜ ਸੇਵਕ ਤੇ ਕਾਰੋਬਾਰੀ ਰਾਜਬੀਰ ਸਿੰਘ ਗਿੱਲ ਨੇ ਲਾਸੀਓ ਸੂਬੇ ਦੇ ਮਿੰਨੀ ਪੰਜਾਬ ਕਰਕੇ ਜਾਣੇ ਜਾਂਦੇ ਜਿਲ੍ਹਾ ਲਾਤੀਨਾ ਦੇ ਸ਼ਹਿਰ ਦੇ ਸੈਂਟਰ ਵਿੱਚ ਰੋਮਨ ਸੁਪਰ ਮਾਰਕੀਟ ਦਾ ਉਦਘਾਟਨ ਕਰਦਿਆਂ ਪ੍ਰੈੱਸ ਨਾਲ ਸਾਂਝੇ ਕਰਦਿਆਂ ਕੀਤਾ। 

PunjabKesari

ਉਨ੍ਹਾਂ ਕਿਹਾ ਕਿ ਇਟਲੀ ਵਿੱਚ ਚੰਗੇ ਭੱਵਿਖ ਦੇ ਸੁਪਨੇ ਅੱਖਾਂ ਵਿੱਚ ਸਜਾ ਕੇ ਆਉਣ ਵਾਲੇ ਭਾਰਤੀ ਨੌਜਵਾਨ ਲਗਨ ਤੇ ਇਮਾਨਦਾਰੀ ਨਾਲ ਮਿਹਨਤ ਕਰਨ ਕਾਮਯਾਬੀ ਆਪਣੇ ਆਪ ਉਨ੍ਹਾਂ ਦੇ ਵਰਤਮਾਨ ਤੇ ਭੱਵਿਖ ਨੂੰ ਰੁਸ਼ਨਾ ਦੇਵੇਗੀ। ਗਿੱਲ ਨੇ ਕਿਹਾ ਕਿ ਕਾਮਯਾਬੀ ਦਾ ਫ਼ਲ ਉਨ੍ਹਾਂ ਹੀ ਮਿੱਠਾ ਤੇ ਸੁਆਦ ਹੁੰਦਾ ਹੈ ਜਿੰਨਾ ਤੁਸੀ ਉਸ ਦੇ ਬੂਟੇ ਨੂੰ ਸਖ਼ਤ ਮਿਹਨਤ ਤੇ ਸੰਜੀਦਗੀ ਨਾਲ ਸਿੰਜਿਆ ਹੋਵੇ। ਅੱਜ ਇਟਲੀ ਦੇ ਭਾਰਤੀ ਵੱਖ-ਵੱਖ ਕਾਰੋਬਾਰੀ ਖੇਤਰਾਂ ਵਿੱਚ ਨਵੀਆਂ ਪੈੜਾ ਪਾਉਂਦਿਆਂ ਭਾਰਤ ਦਾ ਤੇ ਭਾਈਚਾਰੇ ਦਾ ਨਾਮ ਚਮਕਾ ਰਹੇ ਹਨ, ਜਿਹੜਾ ਸਭ ਲਈ ਮਾਣ ਵਾਲੀ ਗੱਲ ਹੈ।

ਪੜ੍ਹੋ ਇਹ ਅਹਿਮ ਖ਼ਬਰ-ਨਵੇਂ ਸਾਲ ਮੌਕੇ ਨਿਊਜ਼ੀਲੈਂਡ ਨੇ ਬਦਲੇ Visa Rules, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

ਇਸ ਉਦਘਾਟਨੀ ਸਮਾਰੋਹ ਮੌਕੇ ਰੋਮਨ ਸੁਪਰ ਮਾਰਕੀਟ ਦੇ ਮਾਲਕ ਸਾਬੀ ਰੰਧਾਵਾ ਨੇ ਆਪਣੇ 2 ਦਹਾਕਿਆਂ ਦੇ ਸੰਘਰਸ਼ ਦੀ ਗੱਲ ਕਰਦਿਆਂ ਕਿਹਾ ਕਿ 20 ਸਾਲ ਪਹਿਲਾਂ ਉਹ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਤੋਂ ਇਟਲੀ ਭੱਵਿਖ ਬਿਹਤਰ ਬਣਾਉਣ ਆਏ ਸੀ ਇੱਥੇ ਆਕੇ ਉਨ੍ਹਾਂ ਮਿਹਨਤ ਨੂੰ ਹੀ ਪੂਜਾ ਸਮਝਿਆ ਤੇ ਕਦੀਂ ਪਿੱਛੇ ਮੁੜ ਨਹੀਂ ਦੇਖਿਆ ਤੇ ਅੱਜ ਅਕਾਲ ਪੁਰਖ ਦੀਆਂ ਰਹਿਮਤਾਂ ਨਾਲ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ।ਜਿਸ ਦਾ ਉਦਘਾਟਨ ਵੀ ਉਹ ਆਪਣੇ ਭੁਝੰਗੀ ਰੋਮਨ ਰੰਧਾਵਾ ਦੇ 7ਵੇਂ ਜਨਮ ਦਿਨ ਮੌਕੇ ਕਰਕੇ ਆਪਣੀਆਂ ਖੁਸ਼ੀਆਂ ਸਮੁੱਚੇ ਭਾਈਚਾਰੇ ਨਾਲ ਸਾਂਝੀਆ ਕਰ ਰਹੇ ਹਨ।ਇਸ ਉਦਘਾਟਨੀ ਸਮਾਰੋਹ ਮੌਕੇ ਵਿਸ਼ੇਸ਼ ਕੇਕ ਕੱਟਦਿਆਂ ਹਾਜ਼ਰੀਨ ਭਾਈਚਾਰੇ ਦਾ ਮੂੰਹ ਮਿੱਠਾ ਕਰਵਾਇਆ ਗਿਆ।

 ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News