US ਤੋਂ ਵੱਡੀ ਖ਼ਬਰ: ਕੈਲੀਫੋਰਨੀਆ ਅਸੈਂਬਲੀ ਦਾ ਇਤਿਹਾਸਕ ਫ਼ੈਸਲਾ, 8 ਨਵੰਬਰ ਨੂੰ ਮਨਾਇਆ ਜਾਵੇਗਾ ਦੀਵਾਲੀ ਦਿਵਸ

Saturday, Aug 22, 2026 - 08:17 AM (IST)

US ਤੋਂ ਵੱਡੀ ਖ਼ਬਰ: ਕੈਲੀਫੋਰਨੀਆ ਅਸੈਂਬਲੀ ਦਾ ਇਤਿਹਾਸਕ ਫ਼ੈਸਲਾ, 8 ਨਵੰਬਰ ਨੂੰ ਮਨਾਇਆ ਜਾਵੇਗਾ ਦੀਵਾਲੀ ਦਿਵਸ

ਸੈਕਰਾਮੈਂਟੋ (ਅਮਰੀਕਾ): ਅਮਰੀਕਾ ਵਿੱਚ ਕੈਲੀਫ਼ੋਰਨੀਆ ਸਟੇਟ ਅਸੈਂਬਲੀ ਵੱਲੋਂ ਇੱਕ ਇਤਿਹਾਸਕ ਕਦਮ ਚੁੱਕਦਿਆਂ ਇਸ ਸਾਲ ਐਤਵਾਰ, 8 ਨਵੰਬਰ 2026 ਨੂੰ 'ਦੀਵਾਲੀ ਦਿਵਸ' (Diwali Day) ਵਜੋਂ ਮਨਾਉਣ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ। ਇਹ ਮਤਾ ਅਸੈਂਬਲੀ ਮੈਂਬਰਾਂ ਦਰਸ਼ਨਾ ਪਟੇਲ ਅਤੇ ਐਸ਼ ਕਾਲਰਾ ਵੱਲੋਂ ਪੇਸ਼ ਕੀਤਾ ਗਿਆ ਸੀ, ਜਿਸ ਰਾਹੀਂ ਸਟੇਟ ਦੇ ਸਮੂਹ ਨਾਗਰਿਕਾਂ ਨੂੰ ਇਸ ਖੁਸ਼ੀ ਦੇ ਤਿਉਹਾਰ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।

ਇਹ ਇਤਿਹਾਸਕ ਮਤਾ ਅਮਰੀਕਾ ਵਿੱਚ ਰਹਿੰਦੇ ਭਾਰਤੀਆਂ, ਦੱਖਣੀ ਏਸ਼ੀਆਈ ਭਾਈਚਾਰੇ ਅਤੇ ਦੁਨੀਆ ਭਰ ਵਿੱਚ ਫੈਲੇ ਭਾਰਤੀ ਪ੍ਰਵਾਸੀਆਂ ਪ੍ਰਤੀ ਡੂੰਘਾ ਸਤਿਕਾਰ ਪ੍ਰਗਟ ਕਰਦਾ ਹੈ। ਮਤੇ ਵਿੱਚ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ ਕਿ ਦੀਵਾਲੀ ਭਾਰਤੀ ਅਮਰੀਕੀਆਂ ਅਤੇ ਦੱਖਣੀ ਏਸ਼ੀਆਈ ਅਮਰੀਕੀਆਂ ਲਈ ਇੱਕ ਬੇਹੱਦ ਮਹੱਤਵਪੂਰਨ ਤਿਉਹਾਰ ਹੈ, ਜਿਸ ਨੂੰ ਹਰ ਸਾਲ ਹਿੰਦੂ, ਸਿੱਖ, ਬੌਧ ਅਤੇ ਜੈਨ ਭਾਈਚਾਰੇ ਦੇ ਲੋਕਾਂ ਵੱਲੋਂ ਮਿਲ ਕੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ : ਮਿਆਂਮਾਰ 'ਚ ਬੋਧੀ ਮੱਠ 'ਤੇ ਫੌਜੀ ਹਵਾਈ ਹਮਲਾ; ਮੈਡੀਟੇਸ਼ਨ ਕਰ ਰਹੇ 14 ਲੋਕਾਂ ਦੀ ਮੌਤ 

ਦੀਵਿਆਂ ਦੀ ਕਤਾਰ ਭਾਵ 'ਦੀਪਾਵਲੀ' ਦੁਨੀਆ ਦੇ ਸਭ ਤੋਂ ਪੁਰਾਣੇ ਤਿਉਹਾਰਾਂ ਵਿੱਚੋਂ ਇੱਕ ਹੈ, ਜੋ ਪਰਿਵਾਰਾਂ, ਦੋਸਤਾਂ ਅਤੇ ਵੱਖ-ਵੱਖ ਭਾਈਚਾਰਿਆਂ ਨੂੰ ਆਪਸੀ ਉਦਾਰਤਾ, ਏਕਤਾ, ਖੁਸ਼ੀ ਅਤੇ ਸ਼ੁਕਰਗੁਜ਼ਾਰੀ ਦੇ ਸੂਤਰ ਵਿੱਚ ਪਰੋਂਦਾ ਹੈ। 'ਰੋਸ਼ਨੀ ਦੇ ਤਿਉਹਾਰ' ਵਜੋਂ ਜਾਣੀ ਜਾਂਦੀ ਦਿਵਾਲੀ ਦੇ ਸ਼ੁਭ ਮੌਕੇ 'ਤੇ ਲੋਕ ਆਪਣੇ ਘਰਾਂ ਨੂੰ ਮੋਮਬੱਤੀਆਂ, ਦੀਵਿਆਂ ਅਤੇ ਮਿੱਟੀ ਦੇ ਦੀਵਿਆਂ ਨਾਲ ਰੋਸ਼ਨ ਕਰਦੇ ਹਨ ਅਤੇ ਚੰਗੀ ਸਿਹਤ, ਗਿਆਨ, ਸ਼ਾਂਤੀ ਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹਨ। ਮਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੀਵਾਲੀ ਬਦੀ 'ਤੇ ਨੇਕੀ ਦੀ ਜਿੱਤ ਅਤੇ ਨਕਾਰਾਤਮਕਤਾ ਤੋਂ ਮੁਕਤੀ ਦਾ ਪ੍ਰਤੀਕ ਹੈ, ਜੋ ਸਾਨੂੰ ਹਰ ਤਰ੍ਹਾਂ ਦੀਆਂ ਚੁਣੌਤੀਆਂ ਦੇ ਬਾਵਜੂਦ ਨਿਮਰਤਾ ਅਤੇ ਦਿਆਲਤਾ ਬਣਾਈ ਰੱਖਣ ਦੀ ਪ੍ਰੇਰਨਾ ਦਿੰਦੀ ਹੈ।

ਇਹ ਵੀ ਪੜ੍ਹੋ : ISRO ਹੁਣ ਨਹੀਂ ਬਣਾਏਗਾ ਰਾਕੇਟ! ਪ੍ਰਾਈਵੇਟ ਕੰਪਨੀਆਂ ਨੂੰ ਸੌਂਪੀ ਜਾਵੇਗੀ ਜ਼ਿੰਮੇਵਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News