ਰੋਮ ''ਚ ਇਤਿਹਾਸਿਕ ਇਮਾਰਤ ਢਹਿ ਢੇਰੀ, ਇਕ ਵਿਅਕਤੀ ਦੀ ਮੌਤ
Tuesday, Nov 04, 2025 - 04:43 PM (IST)
ਮਿਲਾਨ ਇਟਲੀ (ਸਾਬੀ ਚੀਨੀਆਂ)- ਇਤਿਹਾਸਿਕ ਸ਼ਹਿਰ ਰੋਮ 'ਚ ਬੀਤੇ ਕੱਲ੍ਹ ਇਕ ਪੁਰਾਤਨ ਇਮਾਰਤ ਡਿੱਗਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 1930 ਦੇ ਦਹਾਕੇ 'ਚ ਬਣੀ ਪੁਰਾਣੀ ਇਮਾਰਤ ਜਿਸ 'ਚ ਵਰਕਰ ਕੰਮ ਕਰ ਰਹੇ ਸੀ ਅਚਾਨਕ ਢਹਿ ਢੇਰੀ ਹੋਣ ਨਾਲ ਭਾਜੜਾਂ ਪੈ ਗਈਆਂ। ਸਥਾਨਕ ਪੁਲਸ ਪ੍ਰਸ਼ਾਸਨ ਅਤੇ ਅੱਗ ਬੁਝਾਊ ਮਹਿਕਮੇ ਦੁਆਰਾ ਕੀਤੀਆਂ ਕੋਸ਼ਿਸ਼ਾਂ ਨਾਲ ਕਈ ਜਾਨਾਂ ਬਚਾ ਲਈਆ ਗਈਆਂ ਪਰ ਇਕ 66 ਸਾਲਾ ਵਿਅਕਤੀ ਮਲਬੇ ਹੇਠ ਦਬ ਗਿਆ।

ਉਸ ਨੂੰ ਬਾਹਰ ਕੱਢਣ ਲਈ 11 ਘੰਟੇ ਲੱਗ ਗਏ ਸੀ ਅਤੇ ਉਸ ਦੀ ਹਸਪਤਾਲ ਵਿਚ ਮੌਤ ਹੋ ਗਈ। ਅੱਗ ਬੁਝਾਊ ਮਹਿਕਮੇ ਦੇ ਕਰਮਚਾਰੀਆਂ ਨੇ ਦੱਸਿਆ ਕਿ ਅੰਦਰ ਫਸੇ ਹੋਏ ਕਰਮਚਾਰੀਆਂ ਨੂੰ ਬਾਹਰ ਕੱਢਣਾ ਕੋਈ ਸੌਖਾ ਨਹੀਂ ਸੀ ਕਿਉਂਕਿ ਉਹ ਮਲਬੇ ਦੇ ਥੱਲੇ ਦੱਬ ਚੁੱਕੇ ਸਨ ਜਦੋਂ ਕਿ ਇਮਾਰਤ ਵਾਰ-ਵਾਰ ਡਿੱਗ ਰਹੀ ਸੀ ਜਿਸ ਕਰਕੇ ਬਚਾਅ ਕਾਰਜ ਸੌਖੇ ਨਹੀਂ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
