ਭਾਰਤ ਸਮਰਥਕ ਹੋਣ ਦੇ ਨਾਤੇ ਟਰੰਪ ਦੀ ਹਮਾਇਤ ਕਰੇਗਾ ਹਿੰਦੂਜ਼ ਫੌਰ ਅਮਰੀਕਾ ਫਸਟ

Sunday, Sep 08, 2024 - 03:53 PM (IST)

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਸਹਿਯੋਗ ’ਚ ਨਵਾਂ ਬਣਿਆ ਸੰਗਠਨ 'ਹਿੰਦੂਜ਼ ਫੌਰ ਅਮਰੀਕਾ ਫਸਟ' ਉਤਰਿਆ ਹੈ। ਇਸ ਨੇ ਐਲਾਨ ਕੀਤਾ ਹੈ ਕਿ ਇਹ ਟਰੰਪ ਦੀ ਹਮਾਇਤ ਕਰੇਗਾ ਕਿਉਂਕਿ ਉਹ ਭਾਰਤ-ਹਮਾਇਤੀ ਹਨ। ਇਹ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਦੇ ਵਿਰੁੱਧ ਮੁਹਿੰਮ ਸ਼ੁਰੂ ਕਰੇਗ। 'ਹਿੰਦੂਜ਼ ਫੌਰ ਅਮਰੀਕਾ ਫਸਟ' ਦੇ ਪ੍ਰਧਾਨ ਅਤੇ ਸੰਸਥਾਪਕ ਉਤਸਵ ਸੰਦੂਜਾ ਨੇ ਕਿਹਾ ਕਿ ਟਰੰਪ ਭਾਰਤ ਅਤੇ ਪੀ.ਐੱਮ. ਨਰਿੰਦਰ ਮੋਦੀ ਦੇ ਸਮਰਥਕ ਹਨ, ਜਦਕਿ ਹੈਰਿਸ ਨੇ ਭਾਰਤ ਅਤੇ ਭਾਰਤੀ ਲੋਕਾਂ ਬਾਰੇ 'ਇਤਰਾਜ਼ਯੋਗ ਟਿੱਪਣੀਆਂ' ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬਾਈਡੇਨ-ਹੈਰਿਸ ਪ੍ਰਸ਼ਾਸਨ ਨੇ ਸਰਹੱਦ ਨੂੰ ਵੀ ਸੁਰੱਖਿਅਤ ਨਹੀਂ ਰੱਖਿਆ।

ਇਹ ਵੀ ਪੜ੍ਹੋ ਸਿੰਗਾਪੁਰ ਤੋਂ ਗਵਾਂਗਝਾਊ ਜਾ ਰਹੇ ਜਹਾਜ਼ ’ਚ ਆਈ ਖਬਾਰੀ, 7 ਲੋਕ ਜ਼ਖਮੀ

ਦੱਸ ਦਈਏ ਕਿ ਹੈਰਿਸ ਰਾਸ਼ਟਰਪਤੀ ਜੋਅ ਬਾਈਡੇਨ ਦੇ ਬਾਅਦ ਦੂਜੇ ਨੰਬਰ ਦੀ ਤਾਕਤਵਰ ਨੇਤਾ ਹਨ ਪਰ ਉਨ੍ਹਾਂ ਨੇ ਅਮਰੀਕਾ ’ਚ ਨਾਜਾਇਜ਼ ਪ੍ਰਵਾਸੀਆਂ ਨੂੰ ਆਉਣ ਤੋਂ ਰੋਕਣ ਲਈ ਕੁਝ ਨਹੀਂ ਕੀਤਾ।  ਉਨ੍ਹਾਂ ਨੇ ਕਿਹਾ ਕਿ ਟਰੰਪ ਦੇ ਪੀ.ਐੱਮ. ਨਰਿੰਦਰ ਮੋਦੀ ਨਾਲ ਬਿਹਤਰੀਨ ਸਬੰਧ ਹਨ ਅਤੇ ਉਨ੍ਹਾਂ ਨੇ ਕਈ ਰੱਖਿਆ ਪ੍ਰੋਜੈਕਟਾਂ ’ਚ ਸਹਿਯੋਗ ਕੀਤਾ ਹੈ, ਜਿਸ ਨਾਲae ਭਾਰਤ ਨੂੰ ਚੀਨ ਦਾ ਸਾਹਮਣਾ ਕਰਨ ’ਚ ਮਦਦ ਮਿਲੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਮੰਗਲਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਬਹਿਸ ਲਈ ਤਿਆਰੀ ’ਚ ਜੁਟੇ ਹੋਏ ਹਨ। ਇਸ ਟੀਵੀ ਬਹਿਸ ’ਚ ਦੋਵਾਂ ਨੇਤਾ ਵੱਖ-ਵੱਖ ਦਰਸ਼ਨ ਅਤੇ ਨਜ਼ਰੀਏ ’ਤੇ ਸੋਚ-ਵਿਚਾਰ ਕਰ ਰਹੇ ਹਨ ਤਾਂ ਜੋ ਇਹ ਟਕਰਾਅ ਵੋਟਾਂ ’ਚ ਬਦਲਿਆ ਜਾ ਸਕੇ। ਉਪ-ਰਾਸ਼ਟਰਪਤੀ ਕਮਲਾ ਹੈਰਿਸ ਪਿਟਸਬਰਗ ’ਚ ਹਨ ਅਤੇ ਉਹ ਸਵਿੰਗ ਸਟੇਟ ਵੋਟਰਾਂ ਨਾਲ ਮਿਲਣ-ਜੁਲਣ 'ਤੇ ਧਿਆਨ ਦੇ ਰਹੀਆਂ ਹਨ। ਦੂਜੇ ਪਾਸੇ, ਡੋਨਾਲਡ ਟਰੰਪ ਨੂੰ ਜਨਤਕ ਬਹਿਸ ਲਈ ਜ਼ਿਆਦਾ ਅਧਿਐਨ ਦੀ ਲੋੜ ਮਹਿਸੂਸ ਨਹੀਂ ਹੁੰਦੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Sunaina

Content Editor

Related News