ਬੀਪੀ ਦੀ ਦਵਾਈ ਲੈਣ ਨਾਲ ਹਾਈ ਬੀਪੀ ਮਰੀਜ਼ਾਂ ''ਚ ਕੋਵਿਡ-19 ਨਾਲ ਮੌਤ ਦਾ ਘੱਟ ਖਤਰਾ

Sunday, Jun 07, 2020 - 06:06 PM (IST)

ਬੀਪੀ ਦੀ ਦਵਾਈ ਲੈਣ ਨਾਲ ਹਾਈ ਬੀਪੀ ਮਰੀਜ਼ਾਂ ''ਚ ਕੋਵਿਡ-19 ਨਾਲ ਮੌਤ ਦਾ ਘੱਟ ਖਤਰਾ

ਬੀਜਿੰਗ (ਭਾਸ਼ਾ): ਹਾਈ ਬੀ.ਪੀ. ਨਾਲ ਪੀੜਤ ਮਰੀਜ਼ ਜੋ ਇਸ ਦੀ ਦਵਾਈ ਨਹੀਂ ਲੈ ਪਾ ਰਹੇ ਹਨ, ਉਹਨਾਂ ਦਾ ਕੋਰੋਨਾਵਾਇਰਸ ਨਾਲ ਮੌਤ ਹੋ ਜਾਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਹ ਦਾਅਵਾ ਕਰਦਿਆਂ ਇਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਪਹਿਲਾਂ ਤੋਂ ਮੌਜੂਦ ਬੀਮਾਰੀ ਦੇ ਇਲਾਜ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਕੋਵਿਡ-19 ਦੇ ਕੁਝ ਮਰੀਜ਼ਾਂ ਦਾ ਬਚਾਅ ਕਰ ਸਕਦੀਆਂ ਹਨ। ਅਧਿਐਨ ਵਿਚ ਪਾਇਆ ਗਿਆ ਕਿ ਜਿਹੜੇ ਮਰੀਜ਼ ਹਾਈ ਬੀ.ਪੀ. ਦੀ ਸਮੱਸਿਆ ਨਾਲ ਪੀੜਤ ਹੁੰਦੇ ਹਨ ਉਹਨਾਂ ਦਾ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਮਰਨ ਦਾ ਖਤਰਾ ਉਹਨਾਂ ਲੋਕਾਂ ਦੇ ਮੁਕਾਬਲੇ ਦੁੱਗਣਾ ਹੋ ਜਾਂਦਾ ਹੈ ਜਿਹਨਾਂ ਨੂੰ ਇਹ ਬੀਮਾਰੀ ਨਹੀਂ ਹੈ।

ਅਧਿਐਨ ਵਿਚ ਸ਼ੀਜਿੰਗ ਹਸਪਤਾਲ ਦੇ 3 ਵਿਗਿਆਨੀਆਂ ਸਮੇਤ ਹੋਰ ਨੇ 2,866 ਕੋਵਿਡ-19 ਮਰੀਜ਼ਾਂ ਨਾਲ ਸਬੰਧਤ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਜੋ 5 ਫਰਵਰੀ ਤੋਂ 15 ਮਾਰਚ ਦੇ ਵਿਚ ਹੁਓ ਸ਼ੇਨ ਸ਼ਾਨ ਹਸਪਤਾਲ ਵਿਚ ਭਰਤੀ ਸਨ। ਉਹਨਾਂ ਨੇ ਕਿਹਾ ਕਿ ਕਰੀਬ 30 ਫੀਸਦੀ ਮਰੀਜ਼ਾਂ ਨੂੰ ਹਾਈ ਬੀ.ਪੀ. ਦੀ ਸਮੱਸਿਆ ਸੀ। ਸ਼ੀਜਿੰਗ ਹਸਪਤਾਲ ਦੇ ਫੇਈ ਲੀ ਅਤੇ ਲਿੰਗ ਤਾਓ ਦੀ ਅਗਵਾਈ ਵਿਚ ਹੋਏ ਅਧਿਐਨ ਦੇ ਮੁਤਾਬਕ, ਹਾਈ ਬੀ.ਪੀ. ਨਾਲ ਪੀੜਤ 850 ਮਰੀਜ਼ਾਂ ਵਿਚੋਂ 34 (4 ਫੀਸਦੀ) ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਜਦਕਿ ਬਿਨਾਂ ਹਾਈ ਬੀ.ਪੀ. ਵਾਲੇ 2,027 ਮਰੀਜ਼ਾਂ ਵਿਚੋਂ 22 (1.1 ਫੀਸਦੀ) ਦੀ ਕੋਰੋਨਾਵਾਇਰਸ ਕਾਰਨ ਮੌਤ ਹੋਈ।

ਪੜ੍ਹੋ ਇਹ ਅਹਿਮ ਖਬਰ- ਗਲੋਬਲ ਪੱਧਰ 'ਤੇ ਕੋਵਿਡ-19 ਇਨਫੈਕਸ਼ਨ ਦੇ ਮ੍ਰਿਤਕਾਂ ਦੀ ਗਿਣਤੀ 4 ਲੱਖ ਦੇ ਪਾਰ

ਅਧਿਐਨ ਵਿਚ ਕਿਹਾ ਗਿਆ ਕਿ ਹਾਈ ਬੀ.ਪੀ. ਨਾਲ ਪੀੜਤ ਮਰੀਜ਼ ਜੋ ਦਵਾਈ ਨਹੀਂ ਲੈ ਰਹੇ ਸਨ ਉਹਨਾਂ 140 ਵਿਚੋਂ 11 ਦੀ (8 ਫੀਸਦੀ)  ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਜਦਕਿ ਉਹਨਾਂ ਦੀ ਤੁਲਨਾ ਵਿਚ ਦਵਾਈ ਲੈਣ ਵਾਲੇ 710 ਮਰੀਜ਼ਾਂ ਵਿਚੋਂ 23 ਦੀ ਮੌਤ ਹੋਈ। ਭਾਵੇਂਕਿ ਖੋਜ ਕਰਤਾਵਾਂ ਦਾ ਕਹਿਣਾ ਹੈਕਿ ਕਿਉਂਕਿ ਇਹ ਅਧਿਐਨ ਹਸਪਤਾਲ ਤੋਂ ਲਏ ਗਏ ਡਾਟਾ 'ਤੇ ਨਿਰਭਰ ਹੈ ਅਤੇ ਕੰਟਰੋਲ ਕਲੀਨਿਕ ਪਰੀਖਣ 'ਤੇ ਆਧਾਰਿਤ ਨਹੀਂ ਹੈ ਇਸ ਲਈ ਇਹਨਾਂ ਨਤੀਜਿਆਂ ਦੇ ਆਧਾਰ 'ਤੇ ਕਲੀਨਿਕਲ ਟਿੱਪਣੀ ਕਰਨੀ ਜਲਦਬਾਜ਼ੀ ਹੋਵੇਗੀ। ਇਹ ਅਧਿਐਨ 'ਯੂਰਪੀਅਨ ਹਾਰਟ ਜਰਨਲ' ਵਿਚ ਪ੍ਰਕਾਸ਼ਿਤ ਹੋਇਆ ਹੈ।


author

Vandana

Content Editor

Related News