ਜੇਕਰ ਹਾਈ ਬਲੱਡ ਪ੍ਰੈਸ਼ਰ ਦੇ ਹੋ ਮਰੀਜ਼ ਤਾਂ ਕੰਮ ਦੇ ਬੋਝ ਨੂੰ ਨਾ ਲਓ ਹਲਕੇ ''ਚ

Wednesday, May 01, 2019 - 10:20 PM (IST)

ਜੇਕਰ ਹਾਈ ਬਲੱਡ ਪ੍ਰੈਸ਼ਰ ਦੇ ਹੋ ਮਰੀਜ਼ ਤਾਂ ਕੰਮ ਦੇ ਬੋਝ ਨੂੰ ਨਾ ਲਓ ਹਲਕੇ ''ਚ

ਲੰਡਨ— ਜੇਕਰ ਤੁਸੀਂ ਸਮਝਦੇ ਹੋ ਕਿ ਦਫਤਰ 'ਚ ਕੰਮ ਦੇ ਦਬਾਅ ਨੂੰ ਸਹਿਣ ਨਹੀਂ ਕਰ ਸਕਦੇ ਤਾਂ ਥੋੜ੍ਹਾ ਆਰਾਮ ਕਰ ਲਓ। ਹਾਂ, ਇਕ ਹੋਰ ਗੱਲ ਤੁਹਾਡੀ ਚਿੰਤਾ ਵਧਾ ਸਕਦੀ ਹੈ ਅਤੇ ਉਹ ਹੈ ਠੀਕ ਨਾਲ ਨੀਂਦ ਨਾ ਲੈਣਾ। ਇਕ ਨਵੀਂ ਖੋਜ 'ਚ ਪਤਾ ਲੱਗਾ ਹੈ ਕਿ ਕੰਮ ਦਾ ਬੋਝ, ਬੋਝ ਨਾਲ ਤਣਾਅ ਅਤੇ ਠੀਕ ਨਾਲ ਨੀਂਦ ਨਾ ਲੈਣਾ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਲੋਕਾਂ 'ਚ ਦਿਲ ਦੀ ਬੀਮਾਰੀ ਨਾਲ ਮੌਤ ਦੇ ਖਤਰੇ ਨੂੰ ਤਿੰਨ ਗੁਣਾ ਜ਼ਿਆਦਾ ਵਧਾ ਦਿੰਦਾ ਹੈ।

ਨੀਂਦ ਲੈਣ ਨਾਲ ਊਰਜਾ ਦੇ ਪੱਧਰ ਨੂੰ ਬਣਾਈ ਰੱਖਣ 'ਚ ਮਿਲਦੀ ਹੈ ਮਦਦ
ਜਰਮਨੀ ਦੀ ਤਕਨੀਕੀ ਯੂਨੀਵਰਸਿਟੀ 'ਚ ਮਿਊਨਿਖ ਦੇ ਪ੍ਰੋਫੈਸਰ ਤੇ ਅਧਿਐਨ ਲੇਖਕ ਕਾਰਲ-ਹੇਂਜ ਲਾਡਵਿੰਗ ਨੇ ਕਿਹਾ ਕਿ ਨੀਂਦ ਨਾਲ ਊਰਜਾ ਦਾ ਪੱਧਰ ਨੂੰ ਬਣਾਈ ਰੱਖਣ 'ਚ, ਆਰਾਮ ਦਿਵਾਉਣ 'ਚ ਅਤੇ ਤਣਾਅ ਮੁਕਤ ਹੋਣ 'ਚ ਮਦਦ ਮਿਲਦੀ ਹੈ। ਜੇਕਰ ਤੁਹਾਨੂੰ ਕੰਮ ਦਾ ਤਣਾਅ ਹੈ ਤਾਂ ਨੀਂਦ ਲੈਣ ਨਾਲ ਤੁਹਾਨੂੰ ਠੀਕ ਹੋਣ 'ਚ ਮਦਦ ਮਿਲਦੀ ਹੈ। ਬਦਕਿਸਮਤੀ ਨਾਲ ਸਹੀ ਤਰੀਕੇ ਨਾਲ ਨੀਂਦ ਨਾ ਲੈ ਪਾਉਣਾ ਅਤੇ ਕੰਮ ਦਾ ਤਣਾਅ ਨਾਲ-ਨਾਲ ਹੁੰਦਾ ਹੈ ਅਤੇ ਜਦੋਂ ਇਹ ਹਾਈ ਬਲੱਡ ਪ੍ਰੈਸ਼ਰ ਨਾਲ ਮਿਲਦਾ ਹੈ ਤਾਂ ਨਤੀਜੇ ਹੋਰ ਵੀ ਖਤਰਨਾਕ ਹੁੰਦੇ ਹਨ।

ਦਿਲ ਦੇ ਰੋਗ ਨਾਲ ਮੌਤ ਦੀ ਸ਼ੰਕਾ 3 ਗੁਣਾ ਵੱਧ
ਅਧਿਐਨ 'ਚ 256 ਤੋਂ 65 ਸਾਲ ਵਿਚਾਲੇ ਦੇ 2 ਹਜ਼ਾਰ ਮੁਲਾਜ਼ਮਾਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਤਾਂ ਸੀ ਪਰ ਦਿਲ ਦੇ ਰੋਗ ਜਾਂ ਡਾਇਬਟੀਜ਼ ਨਹੀਂ ਸੀ। ਬਿਨਾਂ ਕੰਮ ਦੇ ਤਣਾਅ ਅਤੇ ਚੰਗੀ ਨੀਂਦ ਵਾਲੇ ਲੋਕਾਂ ਦੇ ਮੁਕਾਬਲੇ 'ਚ, ਦੋਨੋਂ ਜੋਖਮ ਕਾਰਕਾਂ ਵਾਲੇ ਲੋਕਾਂ 'ਚ ਦਿਲ ਦੇ ਰੋਗ ਨਾਲ ਮੌਤ ਦੀ ਸ਼ੰਕਾ ਤਿੰਨ ਗੁਣਾ ਵੱਧ ਸੀ।

ਕੰਮ ਦੇ ਤਣਾਅ 'ਚ ਫਸ ਜਾਣ 'ਤੇ ਨਿਕਲ ਨਾ ਸਕਣਾ ਨੁਕਸਾਨਦੇਹ
'ਯੂਰਪੀ ਜਰਨਲ ਆਫ ਪ੍ਰਿਵੇਟਿਵ ਕਾਰਡੀਓਲੋਜੀ' ਵਿਚ ਪ੍ਰਕਾਸ਼ਿਤ ਨਤੀਜਿਆਂ ਤੋਂ ਇਹ ਪਤਾ ਲੱਗਾ ਹੈ ਕਿ ਇਕੱਲੇ ਕੰਮ ਦੇ ਤਣਾਅ ਵਾਲੇ ਲੋਕਾਂ 'ਚ 1.6 ਗੁਣਾ ਵੱਧ ਜੋਖਮ ਸੀ, ਜਦਕਿ ਸਿਰਫ ਖਰਾਬ ਨੀਂਦ ਵਾਲੇ ਲੋਕਾਂ 'ਚ 1.8 ਗੁਣਾ ਵੱਧ ਜੋਖਮ ਸੀ। ਲਾਡਵਿੰਗ ਨੇ ਕਿਹਾ ਕਿ ਦਬਾਅ ਵਾਲੀ ਸਥਿਤੀ 'ਚ ਫਸ ਜਾਣ 'ਤੇ ਤੁਹਾਡੇ ਕੋਲ ਬਦਲਣ ਦੀ ਕੋਈ ਤਾਕਤ ਨਾ ਹੋਣਾ ਨੁਕਸਾਨਦੇਹ ਹੈ।


author

Baljit Singh

Content Editor

Related News