ਉੱਤਰ ਕੈਲੀਫੋਰਨੀਆ ''ਚ ਵਾਪਰਿਆ ਹੈਲੀਕਾਪਟਰ ਹਾਦਸਾ, 1 ਹਲਾਕ

Tuesday, Jul 16, 2019 - 03:27 PM (IST)

ਉੱਤਰ ਕੈਲੀਫੋਰਨੀਆ ''ਚ ਵਾਪਰਿਆ ਹੈਲੀਕਾਪਟਰ ਹਾਦਸਾ, 1 ਹਲਾਕ

ਸਾਨ ਫ੍ਰਾਂਸਿਸਕੋ— ਉੱਤਰੀ ਕੈਲੀਫੋਰਨੀਆ ਦੀ ਹਾਵਰਡ ਸਿਟੀ 'ਚ ਸੋਮਵਾਰ ਨੂੰ ਇਕ ਹੈਲੀਕਾਪਟਰ ਹਾਦਸਾ ਹੋਣ ਦੀ ਖਬਰ ਮਿਲੀ ਹੈ। ਇਸ ਹਾਦਸੇ 'ਚ ਇਕ ਫਲਾਈਟ ਇੰਸਟ੍ਰਕਟਰ ਦੀ ਮੌਤ ਹੋ ਗਈ ਹੈ ਤੇ ਇਕ ਸਟੂਡੈਂਟ ਗੰਭੀਰ ਜ਼ਖਮੀ ਹੋ ਗਿਆ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ।

ਪੇਸਫਿਕ ਹੈਲੀਕਾਪਟਰ ਫਲਾਈਟ ਸਕੂਲ ਦੇ ਹੈਲੀਕਾਪਟਰ 'ਚ ਫਲਾਈਟ ਇੰਸਟ੍ਰਕਟਰ ਤੇ ਸਟੂਡੈਂਟ ਹੀ ਮੌਜੂਦ ਸਨ। ਇਹ ਹਾਦਸਾ ਹਾਵਰਡ ਦੇ ਹਵਾਈ ਅੱਡੇ 'ਤੇ ਸਾਨ ਫ੍ਰਾਂਸਿਸਕੋ ਤੋਂ ਦੱਖਣ 'ਚ 40 ਕਿਲੋਮੀਟਰ ਦੂਰ ਵਾਪਰਿਆ। ਇਸ ਹਾਦਸੇ 'ਚ ਮਾਰੇ ਗਏ ਇੰਸਟ੍ਰਕਟਰ ਦੀ ਪਛਾਣ 62 ਸਾਲਾ ਵੇਨ ਪ੍ਰੋਜਰ ਵਲੋਂ ਹੋਈ ਹੈ ਤੇ ਜ਼ਖਮੀ ਸਟੂਡੈਂਟ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਵਰਡ ਦੇ ਬੁਲਾਰੇ ਚਕ ਫੈਨੀ ਨੇ ਕਿਹਾ ਕਿ ਅਜੇ ਰੋਬਿਨਸਨ ਆਰ44 ਦੇ ਹਾਦਸਾਗ੍ਰਤਸ ਹੋਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਕ ਅਖਬਾਰ 'ਚ ਕਿਹਾ ਗਿਆ ਕਿ ਅਮਰੀਕੀ ਰਾਸ਼ਟਰੀ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।


author

Baljit Singh

Content Editor

Related News