ਨਿਊਜ਼ੀਲੈਂਡ 'ਚ ਭਾਰੀ ਮੀਂਹ, ਆਕਲੈਂਡ ਏਅਰਪੋਰਟ 'ਤੇ ਭਰਿਆ ਪਾਣੀ, ਐਮਰਜੈਂਸੀ ਜਾਰੀ (ਤਸਵੀਰਾਂ)

Friday, Jan 27, 2023 - 03:32 PM (IST)

ਨਿਊਜ਼ੀਲੈਂਡ 'ਚ ਭਾਰੀ ਮੀਂਹ, ਆਕਲੈਂਡ ਏਅਰਪੋਰਟ 'ਤੇ ਭਰਿਆ ਪਾਣੀ, ਐਮਰਜੈਂਸੀ ਜਾਰੀ (ਤਸਵੀਰਾਂ)

ਆਕਲੈਂਡ (ਬਿਊਰੋ) ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਚ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਹਾਲਾਤ ਇਹ ਹਨ ਕਿ ਇੱਥੇ ਆਕਲੈਂਡ ਏਅਰਪੋਰਟ 'ਤੇ ਪਾਣੀ ਭਰ ਗਿਆ ਹੈ। ਇਸ ਨਾਲ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਆਕਲੈਂਡ ਏਅਰਪੋਰਟ 'ਤੇ ਕਈਫਲਾਈਟਾਂ ਵਿਚ ਦੇਰੀ ਹੋਈ, ਕੁਝ ਫਲਾਈਟਾਂ ਰੱਦ ਜਾਂ ਮੁੜ ਤੈਅ ਕੀਤੀਆਂ ਗਈਆਂ।

PunjabKesari

ਆਕਲੈਂਡ ਐਮਰਜੈਂਸੀ ਮੈਨੇਜਮੈਂਟ ਦਾ ਕਹਿਣਾ ਹੈ ਕਿ ਹੜ੍ਹ ਦੀ ਸੰਭਾਵਨਾ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਚਲੇ ਜਾਣਾ ਚਾਹੀਦਾ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਹੈਤੀ 'ਚ ਪ੍ਰਦਰਸ਼ਨਕਾਰੀ ਪੁਲਸ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਹਵਾਈ ਅੱਡੇ 'ਤੇ ਬਣਾਇਆ ਬੰਧਕ 

ਉੱਧਰ ਐਮ.ਪੀ. ਕੀਰਨ ਮੈਕਐਨਲਟੀ ਨੇ ਪੁਸ਼ਟੀ ਕੀਤੀ ਹੈ ਕਿ ਆਕਲੈਂਡ ਦੇ ਮੇਅਰ ਨੇ ਅੱਜ ਸ਼ਾਮ ਨੂੰ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ।ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਲਈ ਕਈ ਗੰਭੀਰ ਤੂਫਾਨ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਪਏ ਮੀਂਹ ਕਾਰਨ ਸੜਕਾਂ 'ਤੇ ਪਾਣੀ ਭਰ ਗਿਆ।ਇਸ ਨਾਲ ਹੈਂਡਰਸਨ ਦੀ ਇੱਕ ਗਲੀ ਪੂਰੀ ਤਰ੍ਹਾਂ ਡੁੱਬ ਗਈ, ਵਸਨੀਕਾਂ ਨੂੰ ਆਪਣੇ ਪਾਲਤੂ ਜਾਨਵਰਾਂ ਨੂੰ ਆਪਣੇ ਘਰਾਂ ਤੋਂ ਬਾਹਰ ਕੱਢਣ ਲਈ ਮਜਬੂਰ ਹੋਣਾ ਪਿਆ।।ਮਾਹਰਾਂ ਨੇ ਕਿਹਾ ਕਿ ਇਹ ਸੰਭਵ ਹੈ ਕਿ ਆਕਲੈਂਡ ਦੇ ਕੁਝ ਹਿੱਸਿਆਂ ਵਿੱਚ ਇੱਕ ਦਿਨ ਵਿੱਚ ਪੂਰੀ ਗਰਮੀਆਂ ਦੀ ਵਰਖਾ ਹੋਵੇਗੀ।

 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News