ਨੇਪਾਲ ਦੀ ਇਸ ਵੀਡੀਓ ਨੇ ਝੰਜੋੜ ਦਿੱਤੇ ਲੋਕਾਂ ਦੇ ਦਿਲ, ਮੁਸੀਬਤਾਂ ਦੇ ਬਾਵਜੂਦ ਨਹੀ ਟੁੱਟਿਆ ਜਵਾਕ ਦਾ ਹੌਂਸਲਾ
Monday, Aug 31, 2026 - 05:41 PM (IST)
ਇੰਟਰਨੈਸ਼ਨਲ ਡੈਸਕ- ਨੇਪਾਲ ਵਿੱਚ ਆਏ ਭਿਆਨਕ ਹੜ੍ਹ ਅਤੇ ਕੁਦਰਤੀ ਕਹਿਰ ਦਰਮਿਆਨ ਸੋਸ਼ਲ ਮੀਡੀਆ 'ਤੇ ਇੱਕ ਅਜਿਹਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਪੂਰੀ ਦੁਨੀਆ ਦੇ ਲੋਕਾਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਵੀਡੀਓ ਵਿੱਚ ਆਫ਼ਤ ਦੇ ਮਾਰੂ ਹਾਲਾਤ ਦਰਮਿਆਨ ਇੱਕ ਮਾਸੂਮ ਬੱਚਾ ਆਪਣੀ ਨੰਨ੍ਹੀ ਭੈਣ ਨੂੰ ਪਿੱਠ 'ਤੇ ਚੁੱਕ ਕੇ ਹੜ੍ਹ ਪ੍ਰਭਾਵਿਤ ਖੇਤਰ ਵਿੱਚੋਂ ਲੰਘਦਾ ਦਿਖਾਈ ਦੇ ਰਿਹਾ ਹੈ। ਬੱਚੇ ਦੇ ਚਿਹਰੇ ਅਤੇ ਸਰੀਰ 'ਤੇ ਸੱਟ ਦੇ ਨਿਸ਼ਾਨ ਨਜ਼ਰ ਆ ਰਹੇ ਹਨ। ਦੋਵੇਂ ਬੱਚੇ ਇਕ ਪਹਾੜੀ ਇਲਾਕੇ ਦੇ ਕੱਚੇ ਰਸਤੇ ਤੋਂ ਲੰਘਦੇ ਦਿਖਾਈ ਦੇ ਰਹੇ ਹਨ। ਮੁੰਡੇ ਦੇ ਚਿਹਰੇ 'ਤੇ ਥਕਾਵਟ ਅਤੇ ਪਰੇਸ਼ਾਨੀ ਸਾਫ ਦੇਖੀ ਜਾ ਸਕਦੀ ਹੈ। ਇਸ ਦੇ ਬਾਵਜੂਦ ਉਹ ਹਿੰਮਤ ਦਿਖਾਉਂਦਾ ਹੋਇਆ ਆਪਣੀ ਭੈਣ ਨੂੰ ਚੁੱਕ ਕੇ ਅੱਗੇ ਵੱਧਦਾ ਹੈ।
ਇਸ ਬੇਹੱਦ ਭਾਵੁਕ ਕਰ ਦੇਣ ਵਾਲੇ ਦ੍ਰਿਸ਼ ਦਾ ਵੀਡੀਓ ਨੂੰ 30 ਅਗਸਤ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿੱਟਰ) 'ਤੇ ਕਈ ਉਪਭੋਗਤਾਵਾਂ (ਜਿਵੇਂ ਕਿ @JeetN25) ਵੱਲੋਂ ਸਾਂਝਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਹ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਵੀਡੀਓ ਵਿੱਚ ਮਾਸੂਮ ਭਰਾ ਵੱਲੋਂ ਆਪਣੀ ਛੋਟੀ ਭੈਣ ਦੀ ਸੁਰੱਖਿਆ ਲਈ ਦਿਖਾਈ ਗਈ ਇਹ ਬਹਾਦਰੀ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ।
Heartbreaking Visual from Nepal 💔
— Jeet (@JeetN25) August 30, 2026
Little boy caring his younger sister 🥹 and finding their parents 😭.
Look at the pain and scratches on their faces. 💔💔💔 pic.twitter.com/oREDLzii6g
ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ 'ਚ ਵਧਿਆ ਖ਼ਤਰਾ, ਅਮਰੀਕਾ ਨੇ ਜਾਰੀ ਕਰ'ਤੀ ਐਡਵਾਇਜ਼ਰੀ
ਸੋਸ਼ਲ ਮੀਡੀਆ 'ਤੇ ਇਸ ਦ੍ਰਿਸ਼ ਨੂੰ ਦੇਖ ਕੇ ਲੋਕਾਂ ਨੇ ਇਸ ਨੂੰ ਬੇਹੱਦ ਦਰਦਨਾਕ ਅਤੇ ਸੰਵੇਦਨਸ਼ੀਲ ਦੱਸਿਆ ਹੈ। ਵੱਡੀ ਗਿਣਤੀ ਵਿੱਚ ਯੂਜ਼ਰਸ ਨੇ ਇਨ੍ਹਾਂ ਦੋਵਾਂ ਮਾਸੂਮ ਬੱਚਿਆਂ ਦੀ ਸੁਰੱਖਿਆ ਅਤੇ ਸਲਾਮਤੀ ਲਈ ਦੁਆਵਾਂ ਕੀਤੀਆਂ ਹਨ ਅਤੇ ਉਮੀਦ ਜਤਾਈ ਹੈ ਕਿ ਉਹ ਜਲਦ ਹੀ ਸੁਰੱਖਿਅਤ ਰੂਪ ਵਿੱਚ ਆਪਣੇ ਮਾਤਾ-ਪਿਤਾ ਅਤੇ ਪਰਿਵਾਰ ਨਾਲ ਮਿਲ ਜਾਣਗੇ। ਕੁਝ ਯੂਜ਼ਰਸ ਨੇ ਇਸ ਭਾਵੁਕ ਵੀਡੀਓ ਵਿੱਚ ਦਿਖਾਏ ਗਏ ਭਰਾ-ਭੈਣ ਦੇ ਅਟੁੱਟ ਰਿਸ਼ਤੇ ਅਤੇ ਸੰਘਰਸ਼ ਦੀ ਤੁਲਨਾ ਪ੍ਰਸਿੱਧ ਜਾਪਾਨੀ ਐਨੀਮੇਟਡ ਫ਼ਿਲਮ 'ਗ੍ਰੇਵ ਆਫ਼ ਦਿ ਫਾਇਰਫਲਾਈਜ਼' ਵਿੱਚ ਦਿਖਾਏ ਗਏ ਮੁੱਖ ਕਿਰਦਾਰਾਂ ਦੇ ਦਰਦਨਾਕ ਰਿਸ਼ਤੇ ਨਾਲ ਵੀ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ- 'ਆਫ਼ਤ ਵੇਲੇ ਨੇਪਾਲ ਇਕੱਲਾ ਨਹੀਂ', ਚੀਨ ਨੇ ਦਿੱਤੇ 22 ਲੱਖ ਅਮਰੀਕੀ ਡਾਲਰ
ਨੇਪਾਲ ਦੇ ਹੜ੍ਹਾਂ ਨਾਲ ਜੁੜੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕੁਦਰਤ ਦੇ ਕਹਿਰ ਦਾ ਭਿਆਨਕ ਰੂਪ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿੱਚ ਸਾਫ਼ ਦਿਖ ਰਿਹਾ ਹੈ ਕਿ ਪਿੱਛੇ ਪਹਾੜ ਤੋਂ ਮਿੱਟੀ ਅਤੇ ਮਲਬੇ ਦਾ ਇੱਕ ਵਿਸ਼ਾਲ ਸੈਲਾਬ ਬੇਹੱਦ ਤੇਜ਼ ਰਫ਼ਤਾਰ ਨਾਲ ਹੇਠਾਂ ਵੱਲ ਆ ਰਿਹਾ ਹੈ, ਜਦੋਂ ਕਿ ਅੱਗੇ ਇੱਕ ਮਾਂ ਆਪਣੇ ਮਾਸੂਮ ਬੱਚਿਆਂ ਨੂੰ ਨਾਲ ਲੈ ਕੇ ਆਪਣੀ ਜਾਨ ਬਚਾਉਣ ਲਈ ਬੇਬਸੀ ਦੀ ਹਾਲਤ ਵਿੱਚ ਤੇਜ਼ੀ ਨਾਲ ਦੌੜ ਰਹੀ ਹੈ। ਇਹ ਤਸਵੀਰਾਂ ਬਿਆਨ ਕਰਦੀਆਂ ਹਨ ਕਿ ਨੇਪਾਲ ਦੇ ਪਹਾੜੀ ਖੇਤਰਾਂ ਵਿੱਚ ਇਸ ਸਮੇਂ ਲੋਕਾਂ ਨੂੰ ਕਿੰਨੇ ਭਿਆਨਕ ਹਾਲਾਤ ਅਤੇ ਮਾਨਸਿਕ ਪੀੜਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
