ਸਪੇਨ ਦੇ ਟੇਨੇਰੀਫ ਪਹੁੰਚਿਆ ਹੰਤਾ ਵਾਇਰਸ ਤੋਂ ਪ੍ਰਭਾਵਿਤ ਕਰੂਜ਼ ਐੱਮ.ਵੀ. ਹੋਂਡੀਅਸ
Monday, May 11, 2026 - 02:32 AM (IST)
ਟੇਨੇਰੀਫ : ਹੰਤਾ ਵਾਇਰਸ ਦੀ ਲਪੇਟ ਵਿਚ ਆਇਆ ਇਕ ਕਰੂਜ਼ ਜਹਾਜ਼, ਜਿਸ ਵਿਚ 140 ਤੋਂ ਵੱਧ ਲੋਕ ਸਵਾਰ ਹਨ, ਸਪੇਨ ਦੇ ਕੈਨਰੀ ਟਾਪੂ ਸਮੂਹ ਦੇ ਸਭ ਤੋਂ ਵੱਡੇ ਟਾਪੂ ਟੇਨੇਰੀਫ ਪਹੁੰਚ ਗਿਆ ਹੈ। ਵਿਸ਼ਵ ਸਿਹਤ ਸੰਗਠਨ ਸਪੇਨ ਦੇ ਅਧਿਕਾਰੀਆਂ ਅਤੇ ਕਰੂਜ਼ ਕੰਪਨੀ ਓਸ਼ਨਵਾਈਡ ਐਕਸਪੀਡੀਸ਼ਨਜ਼ ਨੇ ਕਿਹਾ ਕਿ 'ਐੱਮ.ਵੀ. ਹੋਂਡੀਅਸ' ’ਤੇ ਸਵਾਰ ਕਿਸੇ ਵੀ ਵਿਅਕਤੀ ਵਿਚ ਫਿਲਹਾਲ ਵਾਇਰਸ ਦੇ ਕੋਈ ਲੱਛਣ ਨਜ਼ਰ ਨਹੀਂ ਆ ਰਹੇ ਹਨ।
20 ਦੇਸ਼ਾਂ ਦੇ ਯਾਤਰੀ
ਕਰੂਜ਼ ਵਿਚ 20 ਦੇਸ਼ਾਂ ਦੇ 140 ਯਾਤਰੀ ਸਵਾਰ ਹਨ। ਇਨ੍ਹਾਂ ਯਾਤਰੀਆਂ ਨੂੰ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡਰੋਸ ਅਧਾਨੋਮ ਘੇਬ੍ਰੇਅਸਸ ਦੀ ਨਿਗਰਾਨੀ ਹੇਠ ਜਹਾਜ਼ ’ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਨਿਕਾਸੀ ਦਾ ਇਹ ਕੰਮ ਸੋਮਵਾਰ ਤੱਕ ਜਾਰੀ ਰਹੇਗਾ।
13 ਸਪੈਨਿਸ਼ ਯਾਤਰੀ ਰਵਾਨਾ
ਕਰੂਜ਼ ਵਿਚ ਸਵਾਰ 13 ਸਪੈਨਿਸ਼ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਕ ਜਹਾਜ਼ ਇਨ੍ਹਾਂ ਨੂੰ ਲੈ ਕੇ ਐਤਵਾਰ ਨੂੰ ਸਪੇਨ ਦੀ ਰਾਜਧਾਨੀ ਮੈਡ੍ਰਿਡ ਲਈ ਰਵਾਨਾ ਹੋ ਗਿਆ। ਕਰੂਜ਼ ਕੰਪਨੀ ਨੇ ਜਹਾਜ਼ ’ਤੇ 13 ਸਪੈਨਿਸ਼ ਯਾਤਰੀ ਅਤੇ ਚਾਲਕ ਦਲ ਦਾ ਇਕ ਸਪੈਨਿਸ਼ ਮੈਂਬਰ ਹੋਣ ਦੀ ਜਾਣਕਾਰੀ ਦਿੱਤੀ ਸੀ।
