America ਦੇ ਇਨ੍ਹਾਂ ਰਾਜਾਂ ''ਚ ਪੜ੍ਹਨ ਤੋਂ ਬਾਅਦ ਆਸਾਨੀ ਨਾਲ ਮਿਲਦਾ ਹੈ H-1B ਵੀਜ਼ਾ

Tuesday, Oct 22, 2024 - 12:59 PM (IST)

ਵਾਸ਼ਿੰਗਟਨ- ਭਾਰਤੀਆਂ ਲਈ ਅਮਰੀਕਾ ਸ਼ੁਰੂ ਤੋਂ ਹੀ ਪਸੰਦੀਦਾ ਦੇਸ਼ ਰਿਹਾ ਹੈ। ਭਾਰਤੀ ਵਿਦਿਆਰਥੀ ਵੀ ਨੌਕਰੀ ਦੇ ਬਿਹਤਰ ਮੌਕਿਆਂ ਅਤੇ ਚੰਗੇ ਕਰੀਅਰ ਲਈ ਅਮਰੀਕਾ ਜਾਣ ਨੂੰ ਤਰਜੀਹ ਦਿੰਦੇ ਹਨ। ਸਾਇੰਸ, ਟੈਕਨਾਲੋਜੀ, ਇੰਜਨੀਅਰਿੰਗ ਅਤੇ ਮੈਥ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਅਮਰੀਕਾ ਨੂੰ ਇਸ ਲਈ ਚੁਣਦੇ ਹਨ ਕਿਉਂਕਿ ਇੱਥੇ ਉਨ੍ਹਾਂ ਨੂੰ 3 ਸਾਲ ਦੀ ਓ.ਪੀ.ਟੀ (ਵਿਕਲਪਿਕ ਪ੍ਰੈਕਟੀਕਲ ਟਰੇਨਿੰਗ) ਮਿਲਦੀ ਹੈ। ਅਮਰੀਕਾ ਵਿੱਚ ਨੌਕਰੀ ਪ੍ਰਾਪਤ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ H-1B ਵੀਜ਼ਾ ਪ੍ਰਾਪਤ ਕਰਨਾ। ਇਸ ਵੀਜ਼ੇ ਰਾਹੀਂ ਕੰਪਨੀਆਂ ਵਿਦੇਸ਼ੀ ਨਾਗਰਿਕਾਂ ਨੂੰ ਵਿਸ਼ੇਸ਼ ਕੰਮ ਲਈ ਭਰਤੀ ਕਰਦੀਆਂ ਹਨ।

ਦਰਅਸਲ OPT ਦੁਆਰਾ ਕਿਸੇ ਨੂੰ ਪੜ੍ਹਾਈ ਤੋਂ ਬਾਅਦ ਅਮਰੀਕਾ ਵਿੱਚ ਕੰਮ ਕਰਨ ਦੀ ਆਗਿਆ ਮਿਲਦੀ ਹੈ। ਜੇਕਰ ਕੋਈ ਵਿਦਿਆਰਥੀ ਕਿਸੇ ਅਮਰੀਕੀ ਕੰਪਨੀ ਵਿੱਚ ਕੰਮ ਕਰ ਰਿਹਾ ਹੈ, ਤਾਂ ਉਸ ਕੋਲ  ਉਸ ਕੰਪਨੀ ਰਾਹੀਂ H-1B ਵੀਜ਼ਾ ਪ੍ਰਾਪਤ ਕਰਨ ਦਾ ਵੀ ਮੌਕਾ ਹੁੰਦਾ ਹੈ। ਹਾਲਾਂਕਿ ਐੱਚ-1ਬੀ ਵੀਜ਼ਾ ਨੂੰ ਸਪਾਂਸਰ ਕਰਨ ਵਾਲੀਆਂ ਕੰਪਨੀਆਂ ਨੂੰ ਲੱਭਣਾ ਮੁਸ਼ਕਲ ਹੈ। ਪਰ ਹਾਲ ਹੀ ਵਿੱਚ ਹੋਏ ਇੱਕ ਸਰਵੇਖਣ ਵਿੱਚ ਉਨ੍ਹਾਂ ਅਮਰੀਕੀ ਰਾਜਾਂ ਦਾ ਖੁਲਾਸਾ ਹੋਇਆ ਹੈ ਜਿੱਥੇ ਐਚ-1ਬੀ ਵੀਜ਼ਾ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਪਾਂਸਰ ਕਰਨ ਵਾਲੀਆਂ ਕੰਪਨੀਆਂ ਦੀ ਗਿਣਤੀ ਸਭ ਤੋਂ ਵੱਧ ਰਹੀ ਹੈ।

H-1B ਵੀਜ਼ਾ ਸਪਾਂਸਰ ਕਰਨ ਵਿੱਚ ਇਹ ਰਾਜ ਹਨ ਅੱਗੇ 

ਇੰਟਾਈਡ ਅਤੇ ਜੌਬ ਸਰਚ ਪਲੇਟਫਾਰਮ ਐਫ1ਹਾਇਰ ਦੁਆਰਾ 'ਕਨੈਕਟਿੰਗ ਡਾਟਸ: 

ਹਾਉ ਇੰਟਰਨੈਸ਼ਨਲ ਸਟੂਡੈਂਟਸ ਆਰ ਫਾਈਡਿੰਗ ਯੂ.ਐਸ ਜੌਬਜ਼' ਦੀ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਵਾਸ਼ਿੰਗਟਨ, ਉੱਤਰੀ ਕੈਰੋਲੀਨਾ, ਟੈਕਸਾਸ ਅਤੇ ਮਿਸ਼ੀਗਨ ਵਿੱਚ ਸਥਿਤ ਕੰਪਨੀਆਂ ਨੇ ਸਭ ਤੋਂ ਵੱਧ ਐਚ-1ਬੀ ਵੀਜ਼ਾ ਅਰਜ਼ੀਆਂ ਲਈ ਵਿਦੇਸ਼ੀ ਨਾਗਰਿਕਾਂ ਨੂੰ ਸਪਾਂਸਰ ਕੀਤਾ ਹੈ। 2023 ਵਿੱਚ ਅਮਰੀਕਾ ਵਿੱਚ H-1B ਵੀਜ਼ਾ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ਸਪਾਂਸਰ ਕਰਨ ਵਿੱਚ ਤਿੰਨ ਰਾਜਾਂ ਦੀਆਂ ਕੰਪਨੀਆਂ ਸਭ ਤੋਂ ਅੱਗੇ ਹਨ। ਇਨ੍ਹਾਂ ਰਾਜਾਂ ਵਿੱਚ ਕੈਲੀਫੋਰਨੀਆ, ਟੈਕਸਾਸ ਅਤੇ ਨਿਊਯਾਰਕ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖ਼ਬਰ-Germany 'ਚ ਭਾਰਤੀ ਕਾਮਿਆਂ ਦੀ ਭਾਰੀ ਮੰਗ, ਸਰਕਾਰ ਨੇ ਬਣਾਈ ਨਵੀਂ ਯੋਜਨਾ

ਦੇਸ਼ ਭਰ ਵਿੱਚ ਐੱਚ-1ਬੀ ਵੀਜ਼ਾ ਲਈ ਸਪਾਂਸਰ ਕੀਤੇ ਗਏ ਵਿਦੇਸ਼ੀਆਂ ਦੀ ਗਿਣਤੀ ਦਾ 39 ਫੀਸਦੀ ਹਿੱਸਾ ਕੈਲੀਫੋਰਨੀਆ, ਟੈਕਸਾਸ ਅਤੇ ਨਿਊਯਾਰਕ ਦੀਆਂ ਕੰਪਨੀਆਂ ਦਾ ਹੈ। ਜੇਕਰ ਮੈਸੇਚਿਉਸੇਟਸ, ਵਰਜੀਨੀਆ ਅਤੇ ਮਿਸ਼ੀਗਨ ਨੂੰ ਵੀ ਇਸ ਵਿੱਚ ਸ਼ਾਮਲ ਕਰ ਲਿਆ ਜਾਵੇ ਤਾਂ 2023 ਵਿੱਚ ਸਪਾਂਸਰ ਹੋਣ ਵਾਲੀਆਂ ਨੌਕਰੀਆਂ ਵਿੱਚ ਇਹ ਛੇ ਰਾਜ 50 ਫੀਸਦੀ ਹਨ। ਇਸ ਤਰ੍ਹਾਂ, ਇਹ ਕੁਝ ਅਜਿਹੇ ਰਾਜ ਹਨ, ਜਿੱਥੇ ਜੇਕਰ ਕੋਈ ਭਾਰਤੀ ਪੜ੍ਹ ਰਿਹਾ ਹੈ, ਤਾਂ ਉਸ ਲਈ ਨੌਕਰੀ ਮਿਲਣ ਤੋਂ ਬਾਅਦ H-1B ਵੀਜ਼ਾ ਪ੍ਰਾਪਤ ਕਰਨਾ ਬਹੁਤ ਆਸਾਨ ਹੋ ਜਾਵੇਗਾ।

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਨਿਊ ਮੈਕਸੀਕੋ, ਨੇਵਾਡਾ, ਕੋਲੋਰਾਡੋ, ਟੈਨੇਸੀ ਅਤੇ ਮੋਂਟਾਨਾ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਕੋਲ ਐਚ-1ਬੀ ਵੀਜ਼ਾ ਦਾ ਅਨੁਪਾਤ ਸਭ ਤੋਂ ਵੱਧ ਹੈ। ਇਸ ਦਾ ਮਤਲਬ ਹੈ ਕਿ ਇਨ੍ਹਾਂ ਰਾਜਾਂ ਵਿੱਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਨੌਕਰੀਆਂ ਮਿਲ ਰਹੀਆਂ ਹਨ। ਉੱਤਰੀ ਕੈਰੋਲੀਨਾ, ਮਿਸ਼ੀਗਨ ਅਤੇ ਵਰਜੀਨੀਆ ਵਿੱਚ ਵੀ ਬਹੁਤ ਸਾਰੀਆਂ ਕੰਪਨੀਆਂ ਹਨ, ਜੋ ਵਿਦੇਸ਼ੀ ਵਿਦਿਆਰਥੀਆਂ ਲਈ ਬਹੁਤ ਉਦਾਰ ਹਨ ਅਤੇ ਉਨ੍ਹਾਂ ਨੂੰ ਨੌਕਰੀ 'ਤੇ ਰੱਖ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News