ਗੁਤਾਰੇਸ ਨੇ ਪੈਰਿਸ ਸਮਝੌਤੇ 'ਚ ਅਮਰੀਕਾ ਦੀ ਵਾਪਸੀ ਦਾ ਕੀਤਾ ਸਵਾਗਤ

Friday, Feb 12, 2021 - 01:55 PM (IST)

ਗੁਤਾਰੇਸ ਨੇ ਪੈਰਿਸ ਸਮਝੌਤੇ 'ਚ ਅਮਰੀਕਾ ਦੀ ਵਾਪਸੀ ਦਾ ਕੀਤਾ ਸਵਾਗਤ

ਵਾਸ਼ਿੰਗਟਨ- ਸੰਯੁਕਤ ਰਾਸ਼ਟਰ ਦੇ ਜਨਰਲ ਸੱਕਤਰ ਐਂਟੋਨੀਓ ਗੁਤਾਰੇਸ ਨੇ ਅਮਰੀਕਾ ਦੇ ਪੈਰਿਸ ਜਲਵਾਯੂ ਸਮਝੌਤੇ ਵਿਚ ਵਾਪਸ ਪਰਤਣ ਦੇ ਨਾਲ-ਨਾਲ ਵਿਸ਼ਵ ਸਿਹਤ ਸੰਗਠਨ ਅਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਨਾਲ ਮੁੜ ਜੁੜਨ 'ਤੇ ਸੰਤੁਸ਼ਟੀ ਜ਼ਾਹਰ ਕੀਤੀ। 

ਗੁਤਾਰੇਸ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨਾਲ ਫ਼ੋਨ 'ਤੇ ਗੱਲਬਾਤ ਦੌਰਾਨ ਅਮਰੀਕਾ ਦੇ ਇਨ੍ਹਾਂ ਫ਼ੈਸਲਿਆਂ ਦਾ ਸਵਾਗਤ ਕੀਤਾ। ਸੰਯੁਕਤ ਰਾਸ਼ਟਰ ਸਕੱਤਰ ਦੇ ਬੁਲਾਰੇ ਨੇ ਵੀਰਵਾਰ ਨੂੰ ਦੇਰ ਸ਼ਾਮ ਇਕ ਬਿਆਨ ਵਿਚ ਕਿਹਾ ਕਿ ਗੁਤਾਰੇਸ ਨੇ ਮਹੱਤਵਪੂਰਣ ਆਲਮੀ ਚੁਣੌਤੀਆਂ, ਖ਼ਾਸ ਕਰਕੇ ਕੋਰੋਨਾ ਵਾਇਰਸ ਮਹਾਮਾਰੀ, ਜਲਵਾਯੂ ਸੰਕਟ, ਸ਼ਾਂਤੀ, ਸੁਰੱਖਿਆ ਸੰਕਟ ਅਤੇ ਮਨੁੱਖੀ ਅਧਿਕਾਰਾਂ ਲਈ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਮਜ਼ਬੂਤ​ਭਾਈਵਾਲੀ ਦੀ ਪ੍ਰਸ਼ੰਸਾ ਕੀਤੀ।

ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਗੁਤਾਰੇਸ ਅਤੇ ਬਲਿੰਕੇਨ ਨੇ ਸੀਰੀਆ ਵਿਚ ਰਾਜਨੀਤਕ ਪ੍ਰਤੀਕਿਰਿਆ ਪ੍ਰਤੀ ਵਚਨਬੱਧਤਾ ਦੀ ਗੱਲ ਦੁਹਰਾਈ। ਇਸ ਦੇ ਨਾਲ ਹੀ ਉਨ੍ਹਾਂ ਕੋਰੋਨਾ ਨਾਲ ਲੜਨ ਲਈ ਸਾਂਝੀਆਂ ਕੋਸ਼ਿਸ਼ਾਂ 'ਤੇ ਚਰਚਾ ਕੀਤੀ।  ਉਨ੍ਹਾਂ ਯਮਨ ਦੀ ਸਥਿਤੀ 'ਤੇ ਵੀ ਗੱਲਬਾਤ ਕੀਤੀ। 


author

Lalita Mam

Content Editor

Related News