ਨਿਊਯਾਰਕ ਵਿਖੇ ਮਨਾਇਆ ਜਾਵੇਗਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ

02/16/2019 2:19:02 PM

ਨਿਊਯਾਰਕ, ( ਰਾਜ ਗੋਗਨਾ )— ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਦੇ ਨਿਊਯਾਰਕ ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਸਤਿਗੁਰੂ ਜੀ ਦੇ ਗੁਰਪੁਰਬ ਦੀ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਪਿੰਡ ਰਾਏਪੁਰ ਰਸੂਲਪੁਰ ਦੀਆ ਸੰਗਤਾ ਵੱਲੋ 17 ਫਰਵਰੀ ਦਿਨ ਐਤਵਾਰ ਨੂੰ  ਮਨਾਇਆ ਜਾਵੇਗਾ।
ਇਸ ਮੋਕੇ ਸਵੇਰ ਦੇ ਸਮੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੁਪਹਿਰ 3 ਵਜੇ ਕੀਰਤਨ ਦਰਬਾਰ ਵਿਚ ਸਤਿਗੁਰੂ ਜੀ ਦੇ ਉਪਕਾਰਾ ਨੂੰ ਯਾਦ ਕੀਤਾ ਜਾਵੇਗਾ। ਭਾਈ  ਭੁਪਿੰਦਰ ਸਿੰਘ ਨੇ ਸਮੂੰਹ ਭਾਈਚਾਰੇ ਨੂੰ   ਇਹਨਾ ਸਮਾਗਮਾ ਵਿੱਚ ਪਰਿਵਾਰਾ ਸਹਿਤ ਪਹੁੰਚ ਕੇ ਗੁਰੂ ਦੀਆ ਖੁਸ਼ੀਆ ਪਾ੍ਪਤ ਕਰਨ ਦੀ ਬੇਨਤੀ ਕੀਤੀ ।


Related News