ਵਿਆਹ ਦੇ ਬੰਧਨ 'ਚ ਬੱਝੇ ਜਗਮੀਤ ਸਿੰਘ ਨੂੰ ਕੈਨੇਡੀਅਨ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਦਿੱਤੀ ਵਧਾਈ

Saturday, Feb 24, 2018 - 12:11 PM (IST)

ਬਰੈਂਪਟਨ— ਕੈਨੇਡਾ 'ਚ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਨੇਤਾ ਜਗਮੀਤ ਸਿੰਘ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਉਨ੍ਹਾਂ ਨੇ ਮੈਕਸੀਕੋ ਵਿਚ ਵੀਰਵਾਰ ਨੂੰ ਸਿੱਖ ਮਰਿਆਦਾ ਮੁਤਾਬਕ ਆਪਣੀ ਪ੍ਰੇਮਿਕਾ ਗੁਰਕਿਰਨ ਕੌਰ ਨਾਲ ਵਿਆਹ ਕਰਵਾਇਆ। ਜਗਮੀਤ ਦੇ ਵਿਆਹ ਨੂੰ ਲੈ ਕੇ ਹਰ ਕੋਈ ਖੁਸ਼ ਹੈ। 16 ਜਨਵਰੀ 2018 ਨੂੰ ਓਨਟਾਰੀਓ 'ਚ ਗੁਰਕਿਰਨ ਨਾਲ ਮੰਗਣੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਵਿਆਹ ਸਮਾਗਮ ਸੰਬੰਧੀ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਸਨ। 
ਉਨ੍ਹਾਂ ਦਾ ਵਿਆਹ ਮੀਡੀਆ 'ਚ ਸੁਰਖੀਆਂ ਬਣਿਆ, ਅਜਿਹੇ ਵਿਚ ਉਨ੍ਹਾਂ ਨੂੰ ਵਧਾਈਆਂ ਦੇਣ ਵਾਲੇ ਕਿਵੇਂ ਪਿੱਛੇ ਰਹਿ ਜਾਣ। ਕੈਨੇਡਾ ਦੇ ਸ਼ਹਿਰ ਬਰੈਂਪਟਨ ਤੋਂ ਵਾਰਡ ਨੰਬਰ 9 ਅਤੇ 10 ਤੋਂ ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਬਕਾਇਦਾ ਉਨ੍ਹਾਂ ਦੇ ਵਿਆਹ ਦੀ ਤਸਵੀਰ ਆਪਣੇ ਫੇਸਬੁੱਕ ਪੇਜ਼ 'ਤੇ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

PunjabKesari

ਗੁਰਪ੍ਰੀਤ ਸਿੰਘ ਢਿੱਲੋਂ ਨੇ ਲਿਖਿਆ, ''ਵਿਆਹ ਦੀਆਂ ਵਧਾਈਆਂ ਜਗਮੀਤ ਸਿੰਘ ਅਤੇ ਗੁਰਕਿਰਨ ਕੌਰ! ਤੁਹਾਨੂੰ ਦੋਹਾਂ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਮੇਰੇ ਵਲੋਂ ਸ਼ੁੱਭ ਇੱਛਾਵਾਂ।'' 

PunjabKesari

ਇੱਥੇ ਦੱਸ ਦੇਈਏ ਕਿ ਕੈਨੇਡਾ 'ਚ ਰਹਿੰਦੇ ਸਿੱਖ ਆਪਣੇ ਕੰਮਾਂ ਨਾਲ ਹਰ ਕਿਸੇ ਦਾ ਮਨ ਮੋਹ ਰਹੇ ਹਨ। ਜਿਨ੍ਹਾਂ 'ਚ ਜਗਮੀਤ ਸਿੰਘ ਅਤੇ ਗੁਰਪ੍ਰੀਤ ਢਿੱਲੋਂ ਵੀ ਸ਼ਾਮਲ ਹਨ, ਜੋ ਕਿ ਰਾਜਨੀਤੀ ਨਾਲ ਜੁੜੇ ਸਿੱਖ ਚਿਹਰੇ ਹਨ। ਜਗਮੀਤ ਕੈਨੇਡਾ 'ਚ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਟੱਕਰ ਦੇ ਸਕਦੇ ਹਨ।


Related News