ਗੁਰਦੁਆਰਾ ਸਿੱਖ ਸੁਸਾਇਟੀ ਆਫ ਹੈਰੇਸਬਰਗ ਵਿੱਖੇ ਰਾਗ ਮਲਾਰ ਕੀਰਤਨ ਦਰਬਾਰ ਕਰਵਾਇਆ

Tuesday, Aug 08, 2023 - 01:15 PM (IST)

ਗੁਰਦੁਆਰਾ ਸਿੱਖ ਸੁਸਾਇਟੀ ਆਫ ਹੈਰੇਸਬਰਗ ਵਿੱਖੇ ਰਾਗ ਮਲਾਰ ਕੀਰਤਨ ਦਰਬਾਰ ਕਰਵਾਇਆ

ਨਿਊਯਾਰਕ (ਰਾਜ ਗੋਗਨਾ)- ਗੁਰਦੁਆਰਾ ਸਿੱਖ ਸੁਸਾਇਟੀ ਆਫ ਹੈਰੇਸਬਰਗ, ਪੈਨਸਿਲਵੀਨੀਆ ਦੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਉੱਦਮ ਸਦਕਾ ਲੰਘੇ ਐਤਵਾਰ ਨੂੰ ਸਾਉਣ ਦੇ ਮਹੀਨੇ ਨੂੰ ਮੁੱਖ ਰੱਖਦਿਆਂ ਮਲਾਰ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਕੀਰਤਨ ਦਰਬਾਰ ਵਿਚ ਗੁਰੂ ਦੇ ਕੀਰਤਨੀਏ ਨੂਰ-ਏ-ਖਾਲਸਾ ਜੱਥਾ ਅਤੇ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਗ੍ਰੰਥੀ ਭਾਈ ਅਸ਼ਵਿੰਦਰ ਸਿੰਘ ਜੀ ਅਤੇ ਭਾਈ ਅਸ਼ਵੀਰ ਸਿੰਘ ਜੀ ਨੇ ਕੀਰਤਨ ਰਾਹੀਂ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਿਹਾਲ ਕੀਤਾ।

PunjabKesari

ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਅਸ਼ਵਿੰਦਰ ਸਿੰਘ ਜੀ ਨੇ ਰਾਗ ਮਲਾਰ ਵਿੱਚ ਗੁਰਬਾਣੀ ਸ਼ਬਦਾਂ ਦਾ ਗਾਇਨ ਕੀਤਾ ਅਤੇ ਉਨ੍ਹਾਂ ਤੋਂ ਬਾਅਦ ਲਗਭਗ ਡੇਢ ਘੰਟਾ ਨੂਰ-ਏ-ਖਾਲਸਾ ਜੱਥੇ ਨੇ ਸਾਉਣ ਮਹੀਨੇ ਵਿੱਚ ਗਾਏ ਜਾਂਦੇ ਪ੍ਰਚਲਤ ਰਾਗ ਮਲਾਰ, ਰਾਗ ਮਾਝ, ਰਾਗ ਵਡਹੰਸ, ਰਾਗ ਤੁਖਾਰੀ ਵਿੱਚ ਗੁਰਬਾਣੀ ਸ਼ਬਦਾਂ ਦਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਅਖੀਰ ਵਿੱਚ ਗੁਰਦੁਆਰਾ ਸਾਹਿਬ ਜੀ ਦੇ ਜਨਰਲ ਸਕੱਤਰ ਭਾਈ ਕੁਲਦੀਪ ਸਿੰਘ ਜੀ ਨੇ ਆਈਆਂ ਸੰਗਤਾਂ ਦਾ, ਵਿਸ਼ੇਸ ਕਰਕੇ ਨੂਰ-ਏ-ਖਾਲਸਾ ਜੱਥੇ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਆਉਣ ਵਾਲੇ ਹਫ਼ਤੇ ਦੇ ਪ੍ਰੋਗਰਾਮਾਂ ਦਾ ਵੇਰਵਾ ਦਿੱਤਾ। ਉਨ੍ਹਾਂ ਤੋਂ ਬਾਅਦ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਭਾਈ ਨਵਤੇਜ ਸਿੰਘ ਜੀ  ਗਰੇਵਾਲ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਗੁਰਦੁਆਰਾ ਸਾਹਿਬ ਜੀ ਵੱਲੋਂ ਚੱਲ ਰਹੀਆਂ ਵੱਖ-ਵੱਖ ਸੇਵਾਵਾਂ ਬਾਰੇ ਵੇਰਵਾ ਦਿੱਤਾ ਅਤੇ ਨੂਰ-ਏ-ਖਾਲਸਾ ਜੱਥੇ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ।

PunjabKesari


author

cherry

Content Editor

Related News