ਹਸਪਤਾਲ ''ਚ ਲੱਗੀ ਅੱਗ ਦੇ ਮਾਮਲੇ ''ਚ ਪਾਕਿਸਤਾਨ ''ਚ ਸੋਗ ! ਪੀੜਤ ਮਾਪਿਆਂ ਤੇ ਰਿਸ਼ਤੇਦਾਰਾਂ ''ਚ ਭਰਿਆ ਗੁੱਸਾ

Thursday, Aug 27, 2026 - 03:44 PM (IST)

ਹਸਪਤਾਲ ''ਚ ਲੱਗੀ ਅੱਗ ਦੇ ਮਾਮਲੇ ''ਚ ਪਾਕਿਸਤਾਨ ''ਚ ਸੋਗ ! ਪੀੜਤ ਮਾਪਿਆਂ ਤੇ ਰਿਸ਼ਤੇਦਾਰਾਂ ''ਚ ਭਰਿਆ ਗੁੱਸਾ

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਸਥਿਤ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪੀਆਈਐਮਐਸ) ਹਸਪਤਾਲ ਦੇ ਮੈਟਰਨਲ ਐਂਡ ਚਾਈਲਡ ਕੇਅਰ (ਐਮਸੀਐਚ) ਵਾਰਡ ਦੀ ਨਰਸਰੀ ਵਿੱਚ ਅੱਗ ਲੱਗਣ ਕਾਰਨ 14 ਨਵਜੰਮੇ ਬੱਚਿਆਂ ਦੀ ਦੁਖਦਾਈ ਮੌਤ ਹੋ ਗਈ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਵਿੱਚ ਬਹੁਤ ਗੁੱਸਾ ਅਤੇ ਡੂੰਘਾ ਦੁੱਖ ਹੈ। ਇਹ ਦੁਖਦਾਈ ਘਟਨਾ ਇਸਲਾਮਾਬਾਦ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ, ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (PIMS) ਦੀ ਤੀਜੀ ਮੰਜ਼ਿਲ 'ਤੇ ਸਥਿਤ ਨਰਸਰੀ ਵਾਰਡ ਵਿੱਚ ਵਾਪਰੀ ਹੈ।

ਪੜ੍ਹੋ ਇਹ ਵੀ - ਖੰਡ ਖਰੀਦਣ 'ਤੇ ਲੱਗ ਗਈ ਲਿਮਿਟ ! Blinkit-Zepto-DMart ਸਣੇ ਕਈ ਰਿਟੇਲਰਾਂ ਨੇ ਲਿਆ ਫ਼ੈਸਲਾ

ਆਪਣੇ ਮਾਸੂਮ ਬੱਚਿਆਂ ਨੂੰ ਗੁਆਉਣ ਵਾਲੇ ਮਾਪਿਆਂ ਨੇ ਦੋਸ਼ ਲਗਾਇਆ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਪੀਡੀਆਟ੍ਰਿਕ ਆਈਸੀਯੂ ਅਤੇ ਨਰਸਰੀ ਵਾਰਡਾਂ ਵਿੱਚ ਕੋਈ ਡਾਕਟਰ ਜਾਂ ਨਰਸ ਮੌਜੂਦ ਨਹੀਂ ਸੀ। ਮਾਪਿਆਂ ਦਾ ਦੋਸ਼ ਹੈ ਕਿ ਐਮਰਜੈਂਸੀ ਵਿੱਚ ਬੱਚਿਆਂ ਨੂੰ ਬਚਾਉਣ ਲਈ ਉਕਤ ਸਥਾਨ 'ਤੇ ਕੋਈ ਵੀ ਸਹੂਲਤ ਨਹੀਂ ਸੀ। ਪ੍ਰਭਾਵਿਤ ਪਰਿਵਾਰਾਂ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਜਦੋਂ ਅੱਗ ਲੱਗੀ ਤਾਂ ਵਾਰਡ ਦਾ ਮੁੱਖ ਦਰਵਾਜ਼ਾ ਬਾਹਰੋਂ ਬੰਦ ਸੀ, ਜਿਸ ਕਾਰਨ ਲੋਕ ਅੰਦਰ ਫਸ ਗਏ। ਇਸ ਘਟਨਾ ਦੇ ਵਾਪਰਨ ਸਣੇ ਲੋਕਾਂ ਵਿਚ ਹਫ਼ੜਾ-ਦਫ਼ੜੀ ਮਚ ਗਈ। ਸ਼ੁਰੂਆਤੀ ਭਗਦੜ ਦੌਰਾਨ ਹਸਪਤਾਲ ਦੇ ਸੁਰੱਖਿਆ ਗਾਰਡਾਂ ਨੇ ਲੋਕਾਂ ਨੂੰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਲੋਕਾਂ ਨੂੰ ਖੁਦ ਦਰਵਾਜ਼ੇ ਅਤੇ ਖਿੜਕੀਆਂ ਤੋੜ ਕੇ ਬਾਹਰ ਆਉਣ ਲਈ ਮਜਬੂਰ ਹੋਣਾ ਪਿਆ।

ਪੜ੍ਹੋ ਇਹ ਵੀ - ਸਿੱਧੂ ਮੂਸੇਵਾਲਾ ਵਾਂਗ ਮਾਰ 'ਤਾ ਹਰਿਆਣਵੀ ਗਾਇਕ ! ਜਾਂਚ ਕਰਦੇ AGP ਨੇ ਦਿੱਤਾ ਵੱਡਾ ਬਿਆਨ

ਘਟਨਾ ਦੌਰਾਨ ਜਿਨ੍ਹਾਂ ਮਾਵਾਂ ਨੇ ਆਪਣੇ ਬੱਚਿਆਂ ਨੂੰ ਗੁਆ ਦਿੱਤਾ, ਉਨ੍ਹਾਂ ਨੇ ਰੌਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਘਟਨਾ ਦੌਰਾਨ ਦੋ ਘੰਟਿਆਂ ਤੱਕ ਮਦਦ ਮੰਗੀ ਪਰ ਬਚਾਅ ਟੀਮਾਂ ਬਹੁਤ ਦੇਰ ਨਾਲ ਪਹੁੰਚੀਆਂ। ਜਿਸ ਕਾਰਨ ਉਨ੍ਹਾਂ ਨੇ ਬੱਚੇ ਨਹੀ ਰਹੇ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲਸ ਹਾਦਸੇ ਤੋਂ ਚਾਰ ਘੰਟੇ ਬਾਅਦ ਉਕਤ ਸਥਾਨ 'ਤੇ ਪਹੁੰਚੀ। ਪੁਲਸ ਨੇ ਇਸ ਦੌਰਾਨ ਰਾਹਤ ਕਾਰਜਾਂ ਵਿੱਚ ਮਦਦ ਕਰਨ ਦੀ ਬਜਾਏ ਮਾਮਲੇ ਦੀ ਜਾਂਚ ਕਰਨ ਦਾ ਹਵਾਲਾ ਦੇਣਾ ਸ਼ੁਰੂ ਕਰ ਦਿੱਤਾ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਨਰਸਰੀ ਵਾਰਡ ਵਿੱਚ ਇੱਕ ਖਰਾਬ ਏਅਰ ਕੰਡੀਸ਼ਨਰ (ਏਸੀ) ਕੰਪ੍ਰੈਸਰ ਫਟ ਗਿਆ ਸੀ। 

ਪੜ੍ਹੋ ਇਹ ਵੀ - 1 ਸਤੰਬਰ ਤੋਂ ਔਰਤਾਂ ਨੂੰ ਮਿਲਣਗੇ 2500-2500 ਰੁਪਏ, CM ਰੇਖਾ ਗੁਪਤਾ ਨੇ ਸ਼ੁਰੂ ਕੀਤੀ ਲਕਸ਼ਮੀ ਯੋਜਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News