ਗ੍ਰੀਸ ਨੇ ਸਮੁੰਦਰੀ ਸੀਮਾ ਸਮਝੌਤੇ ਨੂੰ ਲੈ ਕੇ ਤੁਰਕੀ, ਲੀਬੀਆ ਦੀ ਕੀਤੀ ਨਿੰਦਾ

11/30/2019 11:49:43 PM

ਇਸਤਾਨਬੁਲ - ਗ੍ਰੀਸ ਨੇ ਭੂ-ਮੱਧ ਸਾਗਰ 'ਚ ਸਮੁੰਦਰੀ ਸਰਹੱਦ ਦੀ ਨਿਸ਼ਾਨਦੇਹੀ ਨੂੰ ਲੈ ਕੇ ਇਕ ਸਹਿਮਤੀ ਪੱਤਰ (ਐੱਮ. ਓ. ਯੂ.) 'ਤੇ ਹਸਤਾਖਰ ਕਰਨ 'ਤੇ ਤੁਰਕੀ ਅਤੇ ਲੀਬੀਆ ਦੀ ਨਿੰਦਾ ਕੀਤੀ ਹੈ। ਗ੍ਰੀਸ ਦੀਆਂ ਰਿਪੋਰਟਾਂ ਮੁਤਾਬਕ, ਗ੍ਰੀਸ ਦੇ ਵਿਦੇਸ਼ ਮੰਤਰੀ ਨਿਕੋਸ ਡੇਂਡੀਆਸ ਨੇ ਏਥੈਂਸ ਦੇ ਅਸੰਤੋਸ਼ ਨੂੰ ਜ਼ਾਹਿਰ ਕਰਨ ਲਈ ਲੀਬੀਆ ਦੇ ਰਾਜਦੂਤ ਨੂੰ ਸ਼ੁੱਕਰਵਾਰ ਨੂੰ ਤਲਬ ਕੀਤਾ ਅਤੇ ਉਨ੍ਹਾਂ ਨੂੰ ਇਸਤਾਨਬੁਲ 'ਚ ਹਸਤਾਖਰ ਹੋਏ ਸਮਝੌਤੇ ਦੀ ਕਾਪੀ ਨੂੰ 5 ਦਸੰਬਰ ਤੱਕ ਪੇਸ਼ ਕਰਨ ਲਈ ਆਖਿਆ।

ਉਥੇ ਲੀਬੀਆਈ ਰਾਜਦੂਤ ਨੂੰ 'ਅਣਚਾਹੇ ਵਿਅਕਤੀ' ਦੇ ਰੂਪ 'ਚ ਮੰਨਿਆ ਜਾਵੇਗਾ ਅਤੇ ਡੇਂਡੀਆਸ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਸਮਝੌਤੇ ਨੂੰ ਪੇਸ਼ ਕਰਨ 'ਚ ਅਸਫਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਏਥੈਂਸ ਤੋਂ ਕੱਢ ਦਿੱਤਾ ਜਾਵੇਗਾ। ਅਖਬਾਰ ਏਜੰਸੀ ਸ਼ਿੰਹੂਆ ਮੁਤਾਬਕ, ਵੀਰਵਾਰ ਨੂੰ ਡੇਂਡੀਆਸ ਨੇ ਗ੍ਰੀਸ 'ਚ ਰਹਿ ਰਹੇ ਤੁਰਕੀ ਦੇ ਰਾਜਦੂਤ ਨੂੰ ਵੀ ਤਲਬ ਕੀਤਾ ਅਤੇ ਐੱਮ. ਓ. ਯੂ. ਨੂੰ ਲੈ ਕੇ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ।

ਰਿਪੋਰਟ ਮੁਤਾਬਕ, ਐੱਮ. ਓ. ਯੂ. ਸਮਝੌਤੇ ਦੇ ਬਿੰਦੂਆਂ ਨੂੰ ਹੁਣੇ ਜਨਤਕ ਨਹੀਂ ਕੀਤਾ ਗਿਆ ਤਾਂ ਗ੍ਰੀਸ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਕਿਤੇ ਸਮਝੌਤੇ ਕਾਰਨ ਭੂ-ਮੱਧ ਸਾਗਰ 'ਚ ਗ੍ਰੀਕ ਟਾਪੂਆਂ ਦੀ ਹਕੂਮਤ ਦੇ ਅਧਿਕਾਰਾਂ ਦਾ ਉਲੰਘਣ ਨਾ ਹੋਵੇ। ਉਥੇ ਗ੍ਰੀਸ ਦੇ ਰਾਸ਼ਟਰੀ ਅਖਬਾਰ ਏਜੰਸੀ ਏ. ਐੱਮ. ਐੱਨ. ਏ. ਨੇ ਆਖਿਆ ਹੈ ਕਿ ਇਸ ਤੋਂ ਪਹਿਲਾਂ ਵੀ ਗ੍ਰੀਸ ਦੇ ਪ੍ਰਧਾਨ ਮੰਤਰੀ ਕਿਰੀਆਕੋਸ ਨੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਤੋਂ ਤੁਰਕੀ ਅਤੇ ਲੀਬੀਆ ਵਿਚਾਲੇ ਹੋਏ ਸਮਝੌਤੇ ਨੂੰ ਲੈ ਕੇ ਗੱਲਬਾਤ ਕੀਤੀ ਸੀ। ਏ. ਐੱਮ. ਐੱਨ. ਏ. ਮੁਤਾਬਕ ਕਿਰੀਆਕੋਸ ਨੇ ਆਉਣ ਵਾਲੇ ਹਫਤੇ ਲੰਡਨ 'ਚ ਹੋਣ ਵਾਲੇ ਨਾਟੋ ਸੰਮੇਲਨ ਅਤੇ ਦਸੰਬਰ 'ਚ ਈ. ਯੂ. ਸੰਮੇਲਨ 'ਚ ਫਰਾਂਸ ਅਤੇ ਯੂਰਪ ਤੋਂ ਸਮਰਥਨ ਦੀ ਅਪੀਲ ਕੀਤੀ ਸੀ।


Khushdeep Jassi

Content Editor

Related News