ਵਿਕਟੋਰੀਆ ਸੂਬੇ ਦੀ ਗਵਰਨਰ ਨੇ ਸਿੱਖ ਵਲੰਟੀਅਰਜ਼ ਸੰਸਥਾ ਦਾ ਕੀਤਾ ਦੌਰਾ, ਕਾਰਜਾਂ ਦੀ ਸ਼ਲਾਘਾ

Sunday, Sep 22, 2024 - 03:55 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ )-- ਬੀਤੇ ਦਿਨੀ ਮੈਲਬੌਰਨ ਦੇ ਦੱਖਣ ਪੂਰਬ 'ਚ ਸਥਿਤ ਇਲਾਕੇ ਲੈਂਗਵਾਰਨ ਵਿੱਖੇ "ਸਿੱਖ ਵਲੰਟੀਅਰਜ਼ ਆਸਟ੍ਰੇਲੀਆ" ਸੰਸਥਾ ਦੀ ਦਸਵੀਂ ਵਰ੍ਹੇਗੰਢ ਮੌਕੇ ਵਿਕਟੋਰੀਆ ਸੂਬੇ ਦੀ ਗਵਰਨਰ ਮਾਰਗਰੇਟ ਗਾਰਡਨਰ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਮੌਕੇ ਸਿੱਖ ਵਲੰਟੀਅਰਜ਼ ਸੰਸਥਾਂ ਵਲੋਂ ਗਰਮਜੋਸ਼ੀ ਨਾਲ ਗਵਰਨਰ ਦਾ ਸਵਾਗਤ ਕੀਤਾ ਗਿਆ ਤੇ ਵਿਸ਼ੇਸ਼ ਰੂਪ ਵਿੱਚ ਬਣਾਇਆ ਖਾਸ ਤਰ੍ਹਾਂ ਦੇ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਗਿਆ ।ਇਸ ਦੌਰਾਨ ਗਵਰਨਰ ਮਾਰਗਰੇਟ ਗਾਰਡਰਨਰ ਨੇ ਸਿੱਖ ਵਲੰਟੀਅਰਜ਼ ਵਲੋਂ ਚਲਾਏ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਬਾਰੇ ਜਾਣਿਆ ਤੇ ਟੀਮ ਵਲੋਂ ਨਵੀਂ ਬਣ ਕੇ ਤਿਆਰ ਹੋ ਰਹੀ ਰਸੋਈ ਦਾ ਦੌਰਾ ਕਰਦਿਆਂ ਦੱਸਿਆ ਕਿ ਲੈਂਗਵਾਰਨ ਵਿੱਚ ਤਿਆਰ ਹੋਈ ਰਸੋਈ ਆਧੁਨਿਕ ਸਹੂਲਤਾਂ ਨਾਲ ਭਰਪੂਰ ਹੈ ਜਿਸ ਵਿੱਚ ਵਿੱਚ ਛੇ ਘੰਟਿਆਂ ਵਿੱਚ ਹੀ 8 ਹਜ਼ਾਰ ਲੋਕਾਂ ਦਾ ਭੋਜਨ ਤਿਆਰ ਕਰਨ ਦੀ ਸਮਰੱਥਾ ਹੋਵੇਗੀ। 

PunjabKesari

ਇਸ ਰਸੋਈ ਵਿੱਚ ਵਿੱਚ ਕੋਵਿਡ ਦੌਰਾਨ ਅਪਣਾਏ ਗਏ ਸਮਾਜਕ ਦੂਰੀ ਅਤੇ ਸਫਾਈ ਲਈ ਬਣਾਏ ਮਾਪਦੰਡਾਂ ਤੇ ਨਿਯਮਾਂ ਦੀ ਪਾਲਣਾ ਦਾ ਪੂਰਾ ਧਿਆਨ ਰੱਖਿਆ ਗਿਆ ਹੈ।ਇਸ ਦੇ ਨਾਲ-ਨਾਲ ਸੰਸਥਾ ਦੇ ਵਲੰਟੀਅਰਾਂ ਦੁਆਰਾ ਚਾਰ ਵੈਨਾਂ ਰਾਹੀਂ ਲੋੜਵੰਦਾਂ ਨੂੰ ਲੰਗਰ ਪਹੁੰਚਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸੰਸਥਾ ਵਲੋਂ ਇੱਕ "ਮੋਬਾਈਲ ਫੂਡ ਰਸੋਈ"ਨੂੰ ਇੱਕ ਵੱਡੇ ਟਰੱਕ ਦੇ ਵਿੱਚ ਬਣਾਉਣ ਦਾ ਕੰਮ ਵੀ ਚਲ ਰਿਹਾ ਹੈ ਜਿਸ ਨਾਲ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਘੱਟ ਸਮੇਂ ਵਿੱਚ ਵਲੰਟੀਅਰਜ਼ ਵਲੋਂ ਤੁਰੰਤ ਲੰਗਰ ਬਣਾ ਕੇ ਪਹੁੰਚਾਉਣ ਦਾ ਇੰਤਜ਼ਾਮ ਹੋਵੇਗਾ।ਜਿਸ ਨਾਲ ਸਿੱਖ ਵਲੰਟੀਅਰਜ਼ ਦੀ ਸੇਵਾ ਹੋਰ ਜਿਆਦਾ ਲੋੜਵੰਦਾਂ ਤੱਕ ਪਹੁੰਚ ਸਕੇਗੀ। ਉਨ੍ਹਾਂ ਕਿਹਾ ਕਿ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਜਲਦ ਹੀ ਲੈਂਗਵਾਰਨ ਵਿੱਖੇ ਕੁਦਰਤੀ ਆਫਤਾਂ ਮੌਕੇ ਲੋਕਾਂ ਦੇ ਰਿਹਾਇਸ਼ੀ ਸੁਵਿਧਾ ਦੀ ਵੀ ਸ਼ੁਰੂਆਤ ਕਰਨ ਜਾ ਰਿਹਾ ਹੈ ਜਿਸ ਵਿੱਚ ਰਾਹਤ ਕਾਰਜਾਂ ਮੌਕੇ 120 ਦੇ ਕਰੀਬ ਲੋਕਾਂ ਨੂੰ ਠਹਿਰਾਉਣ ਦੀ ਵਿਵਸਥਾ ਹੋਵੇਗੀ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਭਾਰਤੀਆਂ ਦਾ ਦਬਦਬਾ, ਪੜ੍ਹੇ-ਲਿਖੇ ਪ੍ਰਵਾਸੀਆਂ ਚੋਂ 20 ਲੱਖ ਗਿਣਤੀ ਨਾਲ ਸਭ ਤੋਂ ਅੱਗੇ 

ਇਸ ਮੌਕੇ ਗਵਰਨਰ ਮਾਰਗਰੇਟ ਗਾਰਡਨਰ ਨੇ ਕਿਹਾ ਕਿ ਉਹ ਸਿੱਖ ਵਲੰਟੀਅਰਜ਼ ਸੰਸਥਾ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਨ ਜਿਸ ਕਾਰਨ ਉਹ ਉਚੇਚੇ ਤੌਰ 'ਤੇ ਅੱਜ ਇੱਥੇ ਪਹੁੰਚੇ ਹਨ ਇਸ ਦੌਰਾਨ ਉਨਾਂ ਸੰਸਥਾਂ ਤੇ ਉਨ੍ਹਾਂ ਦੇ ਵਲੰਟੀਅਰਜ਼ ਦੀ ਪ੍ਰਸ਼ੰਸ਼ਾ ਕਰਦਿਆ ਕਿਹਾ ਕਿ ਸਿੱਖਾਂ ਨੇ ਆਪਣੀ ਮਿਹਨਤ ਸਦਕਾ ਆਸਟ੍ਰੇਲੀਆ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ ਤੇ ਆਸਟ੍ਰੇਲੀਆ ਵਿੱਚ ਹਰ ਮੁਸੀਬਤ ਤੇ ਕੁਦਰਤੀ ਆਫ਼ਤਾਂ ਸਮੇਂ ਅੱਗੇ ਹੋ ਕੇ ਇੱਥੋਂ ਦੇ ਲੋਕਾਂ ਦੀ ਮਦਦ ਕੀਤੀ ਹੈ, ਭਾਵੇਂ ਉਹ ਹੜ੍ਹ ,ਅੱਗ, ਕੋਰੋਨਾ ਤਾਲਾਬੰਦੀ ਆਦਿ ਹਾਲਾਤ ਹੋਣ। ਅਜਿਹੇ ਗੰਭੀਰ ਹਾਲਾਤ ਵਿੱਚ "ਸਿੱਖ ਵਲੰਟੀਅਰਜ਼" ਦੀਆਂ ਟੀਮਾਂ ਨੇ ਮੋਹਰੀ ਭੂਮਿਕਾ ਨਿਭਾਈ  ਹੈ ਤੇ ਭਵਿੱਖ ਵਿੱਚ ਸਿੱਖ ਵਲੰਟੀਅਰਜ਼ ਸੰਸਥਾ ਲੈਂਗਵਾਰਨ ਦਾ ਇਹ ਸਥਾਨ ਮੁਸਬੀਤ ਦੇ ਸਮੇਂ ਵਿੱਚ ਸੂਬੇ ਵਿੱਚ ਦੀ ਮਦਦ ਯਤਨਾਂ ਦੇ ਲਈ ਮਹਤਵਪੂਰਨ ਸਹਾਈ ਹੋਵੇਗਾ।ਇਸ ਦੌਰਾਨ ਸੰਸਥਾ ਵਲੋਂ ਗਵਰਨਰ ਨੂੰ ਸਨਮਾਨ ਦੇ ਰੂਪ ਦੇ ਵਿੱਚ ਇੱਕ "ਪਸ਼ਮੀਨਾ ਸ਼ਾਲ" ਭੇਂਟ ਕੀਤੀ ਗਈ। ਜ਼ਿਕਰਯੋਗ ਹੈ ਕਿ ਸਿੱਖ ਵਲੰਟੀਅਰ ਸੰਸਥਾ ਅੱਜ ਵੀ ਮੈਲਬੌਰਨ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਲੋੜਵੰਦ ਲੋਕਾਂ ਤੱਕ ਲੰਗਰ ਪਹੁੰਚਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News