ਇਸ ਦੇਸ਼ ਦੀ ਸਰਕਾਰ ਲੋਕਾਂ ਨੂੰ ਵੰਡ ਰਹੀ ''ਘਰ'', ਬਾਕੀ ਸਹੂਲਤਾਂ ਵੀ ਮੁਫ਼ਤ

Thursday, Sep 12, 2024 - 02:03 PM (IST)

ਲੰਡਨ- ਇੰਗਲੈਂਡ ਵਿੱਚ ਇੱਕ ਅਨੋਖੀ ਯੋਜਨਾ ਚੱਲ ਰਹੀ ਹੈ। ਇੱਥੇ ਸਰਕਾਰ ਲੋਕਾਂ ਨੂੰ ਸੜਕਾਂ ਤੋਂ ਚੁੱਕ ਕੇ ਘਰ ਵੰਡ ਰਹੀ ਹੈ। ਹੈਰਾਨੀਜਨਕ ਗੱਲ਼ ਇਹ ਹੈ ਕਿ ਸਾਰੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਇੱਥੋਂ ਤੱਕ ਕਿ ਇਲਾਜ 'ਤੇ ਵੀ ਇਕ ਪੈਸਾ ਖਰਚ ਨਹੀਂ ਹੋਵੇਗਾ। ਕੋਈ ਸ਼ਰਤਾਂ ਵੀ ਨਹੀਂ ਲਗਾਈਆਂ ਗਈਆਂ ਹਨ। ਇਸ ਦਾ ਉਦੇਸ਼ ਬੇਘਰੇ ਲੋਕਾਂ ਨੂੰ ਘਰ ਮੁਹੱਈਆ ਕਰਵਾਉਣਾ ਅਤੇ ਸੜਕਾਂ 'ਤੇ ਰਹਿਣ ਵਾਲਿਆਂ ਨੂੰ ਚੰਗੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ।

ਗ੍ਰੇਟਰ ਮਾਨਚੈਸਟਰ ਦੇ ਮੇਅਰ ਐਂਡੀ ਬਰਨਹੈਮ ਨੇ 'ਹਾਊਸਿੰਗ ਫਸਟ' ਨਾਮ ਦੀ ਇਸ ਸਕੀਮ ਨੂੰ ਲਾਂਚ ਕੀਤਾ ਹੈ। ਸ਼ੁਰੂ ਵਿੱਚ 400 ਲੋਕਾਂ ਨੂੰ ਘਰ ਦਿੱਤੇ ਜਾਣਗੇ। ਇਸ ਦਾ ਸਾਰਾ ਖਰਚਾ ਕੇਂਦਰ ਸਰਕਾਰ ਵੱਲੋਂ ਕੀਤਾ ਜਾਵੇਗਾ। ਮਾਨਸਿਕ ਸਮੱਸਿਆਵਾਂ ਤੋਂ ਪੀੜਤ ਅਤੇ ਨਸ਼ੇ ਦੀ ਲਤ ਵਿੱਚ ਫਸੇ ਲੋਕਾਂ ਨੂੰ ਪਹਿਲਾਂ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ। ਮੇਅਰ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਅਜਿਹਾ ਹੀ ਪ੍ਰਯੋਗ ਕੀਤਾ ਸੀ, ਜਦੋਂ 413 ਲੋਕਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਗਿਆ ਸੀ। ਇਸ ਕਾਰਨ ਸ਼ਹਿਰ ਵਿੱਚ ਬੇਘਰੇ ਲੋਕਾਂ ਨੂੰ ਚੰਗਾ ਆਸਰਾ ਮਿਲਿਆ। ਉਹ ਸੜਕਾਂ 'ਤੇ ਵੀ ਨਜ਼ਰ ਨਹੀਂ ਆ ਰਹੇ ਸਨ।

PunjabKesari

ਫਿਨਲੈਂਡ ਵਿੱਚ ਪਹਿਲਾਂ ਹੀ ਲਾਗੂ ਇਹ ਸਕੀਮ

ਇਹ ਸਕੀਮ ਫਿਨਲੈਂਡ ਦੀ ਇੱਕ ਸਕੀਮ 'ਤੇ ਵਿਚਾਰ ਕਰਕੇ ਬਣਾਈ ਗਈ ਹੈ। ਫਿਨਲੈਂਡ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਦੇਸ਼ ਵਿੱਚ ਕੋਈ ਵੀ ਬੇਘਰ ਨਹੀਂ ਹੋਵੇਗਾ। ਅਜਿਹੀ ਕੋਈ ਸੜਕ ਨਹੀਂ ਹੋਵੇਗੀ, ਜਿਸ 'ਤੇ ਬੇਘਰ ਲੋਕ ਰਹਿੰਦੇ ਹਨ ਜਾਂ ਦਿਖਾਈ ਦਿੰਦੇ ਹਨ। ਨਤੀਜੇ ਵਜੋਂ  ਤੁਸੀਂ ਰਾਜਧਾਨੀ ਹੇਲਸਿੰਕੀ ਵਿੱਚ ਕਿਸੇ ਨੂੰ ਵੀ ਖੁੱਲ੍ਹੇ ਵਿੱਚ ਸੌਂਦਾ ਜਾਂ ਭੀਖ ਮੰਗਦਾ ਨਹੀਂ ਦੇਖ ਸਕੋਗੇ। ਅੱਜ ਵੀ ਉਥੋਂ ਦਾ ਪ੍ਰਸ਼ਾਸਨ ਅਜਿਹੇ ਲੋਕਾਂ ਦੀ ਭਾਲ ਕਰਦਾ ਰਹਿੰਦਾ ਹੈ। ਜੇ ਕੋਈ ਦਿਸਦਾ ਵੀ ਹੈ ਤਾਂ ਝੱਟ ਚੁੱਕ ਲਿਆ ਜਾਂਦਾ ਹੈ। ਇਲਾਜ ਲਈ ਲੋੜੀਂਦੇ ਲੋਕਾਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ।

ਲੱਭ-ਲੱਭ ਕੇ ਦਿੱਤੇ ਘਰ

1987 ਵਿੱਚ ਫਿਨਲੈਂਡ ਵਿੱਚ 18,000 ਤੋਂ ਵੱਧ ਬੇਘਰ ਲੋਕ ਸਨ ਜਿਨ੍ਹਾਂ ਨੇ ਸੜਕਾਂ 'ਤੇ ਰਾਤਾਂ ਕੱਟੀਆਂ ਸਨ। ਇਹ ਸਾਰੇ ਖੁੱਲ੍ਹੇ ਵਿਚ ਸੌਂਦੇ ਦੇਖੇ ਗਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਆਪਣੇ ਦੋਸਤਾਂ ਜਾਂ ਪਰਿਵਾਰ ਨਾਲ ਰਹਿ ਰਹੇ ਸਨ। ਪਰ ਤਾਜ਼ਾ ਅੰਕੜੇ ਦੱਸਦੇ ਹਨ ਕਿ ਹੁਣ ਪੂਰੇ ਦੇਸ਼ ਵਿੱਚ ਕੁਝ ਹੀ ਲੋਕ ਅਜਿਹਾ ਕਰਦੇ ਨਜ਼ਰ ਆਉਣਗੇ। ਕਿਉਂਕਿ 2007 ਵਿੱਚ ਫਿਨਲੈਂਡ ਨੇ 'ਹਾਊਸਿੰਗ ਫਸਟ' ਨੀਤੀ ਸ਼ੁਰੂ ਕੀਤੀ ਸੀ। ਅਜਿਹੇ ਲੋਕਾਂ ਨੂੰ ਲੱਭ ਕੇ ਘਰ ਦਿੱਤੇ ਗਏ। ਨਸ਼ੇ ਦਾ ਸੇਵਨ ਕਰਨ ਵਾਲਿਆਂ ਦੇ ਉਚਿਤ ਇਲਾਜ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਨੂੰ ਹੁਨਰ ਵਿਕਾਸ ਦੀ ਸਿਖਲਾਈ ਦਿੱਤੀ ਗਈ ਤਾਂ ਜੋ ਉਹ ਆਪਣਾ ਕੰਮ ਕਰ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News