‘ਸੁਲ੍ਹਾ-ਸਫ਼ਾਈ’ ਲਈ TTP ਅੱਤਵਾਦੀਆਂ ਨਾਲ ਗੱਲਬਾਤ ਕਰ ਰਹੀ ਹੈ ਸਰਕਾਰ : ਇਮਰਾਨ ਖਾਨ

Saturday, Oct 02, 2021 - 05:31 PM (IST)

ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਮਦਦ ਨਾਲ 'ਸੁਲ੍ਹਾ-ਸਫ਼ਾਈ' ਲਈ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ ਕੁਝ ਸਮੂਹਾਂ ਨਾਲ ਗੱਲਬਾਤ ਕਰ ਰਹੀ ਹੈ। ਟੀ. ਟੀ. ਪੀ., ਜਿਸ ਨੂੰ ਆਮ ਤੌਰ ’ਤੇ ਪਾਕਿਸਤਾਨੀ ਤਾਲਿਬਾਨ ਕਿਹਾ ਜਾਂਦਾ ਹੈ, ਇਕ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਹੈ, ਜੋ ਅਫ਼ਗਾਨ-ਪਾਕਿਸਤਾਨ ਸਰਹੱਦੀ ਖੇਤਰ ’ਤੇ ਆਧਾਰਿਤ ਹੈ। ਇਸ ਨੇ ਪੂਰੇ ਪਾਕਿਸਤਾਨ ’ਚ ਕਈ ਵੱਡੇ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ ਲਈ ਅਫ਼ਗਾਨਿਸਤਾਨ ਦੀ ਧਰਤੀ ਦੀ ਵਰਤੋਂ ਕੀਤੀ ਹੈ। ਅਜਿਹੀਆਂ ਖ਼ਬਰਾਂ ਸਨ ਕਿ ਅਗਸਤ ’ਚ ਯੁੱਧਗ੍ਰਸਤ ਦੇਸ਼ ਨੂੰ ਆਪਣੇ ਕਬਜ਼ੇ ’ਚ ਲੈਣ ਤੋਂ ਬਾਅਦ ਅਫ਼ਗਾਨ ਤਾਲਿਬਾਨ ਨੇ ਕੁਝ ਕੱਟੜਪੰਥੀ ਟੀ. ਟੀ. ਪੀ. ਅੱਤਵਾਦੀਆਂ ਨੂੰ ਰਿਹਾਅ ਕਰ ਦਿੱਤਾ ਸੀ, ਜਿਨ੍ਹਾਂ ’ਚ ਇਸ ਦੇ ਮੁੱਖ ਕਮਾਂਡਰ ਮੌਲਵੀ ਫਕੀਰ ਮੁਹੰਮਦ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ : ਆਬੂਧਾਬੀ ’ਚ ਏਅਰ ਐਂਬੂਲੈਂਸ ਕ੍ਰੈਸ਼, 2 ਪਾਇਲਟਾਂ ਸਣੇ 4 ਲੋਕਾਂ ਦੀ ਮੌਤ

ਸ਼ੁੱਕਰਵਾਰ ਨੂੰ ‘ਡਾਨ’ ਦੀ ਖ਼ਬਰ ਦੇ ਅਨੁਸਾਰ ਖਾਨ ਨੇ ਤੁਰਕੀ ਸਰਕਾਰ ਦੀ ਮਲਕੀਅਤ ਵਾਲੇ ਟੀ. ਆਰ. ਟੀ. ਵਰਲਡ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਕਿ ਟੀ. ਟੀ. ਪੀ. ਬਣਾਉਣ ਵਾਲੇ ਵੱਖ-ਵੱਖ ਸਮੂਹ ਹਨ ਅਤੇ ਉਨ੍ਹਾਂ ’ਚੋਂ ਕੁਝ ਸ਼ਾਂਤੀ ਲਈ ਪਾਕਿਸਤਾਨ ਸਰਕਾਰ ਨਾਲ ਗੱਲ ਕਰਨਾ ਚਾਹੁੰਦੇ ਹਨ, ਇਸ ਲਈ ਅਸੀਂ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਾਂ। ਇਹ ਸੁਲ੍ਹਾ-ਸਫ਼ਾਈ ਦੀ ਪ੍ਰਕਿਰਿਆ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਸਰਕਾਰ ਅੱਤਵਾਦੀਆਂ ਨੂੰ ਹਥਿਆਰ ਸੁੱਟਣ ਲਈ ਕਹਿ ਰਹੀ ਸੀ, ਖਾਨ ਨੇ ਕਿਹਾ, ‘‘ਹਾਂ, ਅਸੀਂ ਉਨ੍ਹਾਂ ਨੂੰ ਮੁਆਫ ਕਰ ਦੇਵਾਂਗੇ, ਜੇ ਉਹ ਆਮ ਨਾਗਰਿਕ ਬਣ ਜਾਂਦੇ ਹਨ।’’ ਇਸ ਸਵਾਲ ’ਤੇ ਕਿ ਸਰਕਾਰ ਨਾਲ ਗੱਲਬਾਤ ਦੌਰਾਨ ਟੀ. ਟੀ. ਪੀ. ਪਾਕਿਸਤਾਨ ਦੇ ਸੁਰੱਖਿਆ ਬਲਾਂ ’ਤੇ ਹਮਲਾ ਕਿਉਂ ਕਰ ਰਿਹਾ ਸੀ, ਉਨ੍ਹਾਂ ਕਿਹਾ ਕਿ  ਇਹ ਸਿਰਫ ‘ਹਮਲਿਆਂ ਦਾ ਸਿਲਸਿਲਾ ਸੀ’ ਸੀ। ਖਾਨ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ, ‘‘ਹੋ ਸਕਦਾ ਹੈ ਕਿ ਅਸੀਂ ਅੰਤ ’ਚ ਕਿਸੇ ਸਿੱਟੇ ਜਾਂ ਕਿਸੇ ਸਮਝੌਤੇ ’ਤੇ ਨਾ ਪਹੁੰਚ ਸਕੀਏ ਪਰ ਅਸੀਂ ਗੱਲ ਕਰ ਰਹੇ ਹਾਂ।’’ ਕੀ ਅਫ਼ਗਾਨ ਤਾਲਿਬਾਨ ਟੀ. ਟੀ. ਪੀ. ਅਤੇ ਪਾਕਿਸਤਾਨ ’ਚ ਵਿਚੋਲੇ ਦੇ ਰੂਪ ’ਚ ਕੰਮ ਕਰ ਰਿਹਾ ਹੈ, ਖਾਨ ਨੇ ਕਿਹਾ ਕਿਉਂਕਿ ਗੱਲਬਾਤ ਅਫਗਾਨਿਸਤਾਨ ’ਚ ਹੋ ਰਹੀ ਸੀ ਹੈ, ਇਸ ਲਈ ਉਨ੍ਹਾਂ ਅਰਥਾਂ ਵਿਚ, ਹਾਂ।”


Manoj

Content Editor

Related News