ਗੂਗਲ ਦਾ ਚੀਨ ਨੂੰ ਵੱਡਾ ਝਟਕਾ, ਪਲੇ ਸਟੋਰ ਤੋਂ ਹਟਾਈ ਚੀਨੀ ਸ਼ਾਪਿੰਗ ਐਪ

03/22/2023 9:58:48 PM

ਹਾਂਗਕਾਂਗ : ਚੀਨ ਨੂੰ ਝਟਕਾ ਦਿੰਦਿਆਂ ਐਪ ਦੇ ਦੂਜੇ ਸਰੋਤਾਂ ਤੋਂ ਮਾਲਵੇਅਰ ਦਾ ਪਤਾ ਲੱਗਣ ਤੋਂ ਬਾਅਦ ਗੂਗਲ ਨੇ ਆਪਣੇ ਪਲੇ ਸਟੋਰ ਤੋਂ ਉਸ ਦੇ ਸ਼ਾਪਿੰਗ ਐਪ Pinduoduo ਨੂੰ ਹਟਾ ਦਿੱਤਾ ਹੈ। ਗੂਗਲ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਉਸ ਨੇ 'ਸੁਰੱਖਿਆ ਚਿੰਤਾਵਾਂ' ਦੇ ਕਾਰਨ ਗੂਗਲ ਪਲੇ ਸਟੋਰ ਤੋਂ Pinduoduo ਐਪ ਨੂੰ ਹਟਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਮੁੱਖ ਤੌਰ 'ਤੇ ਇਹ ਐਪ ਚੀਨ ਵਿੱਚ ਕੰਮ ਕਰਦੀ ਹੈ। ਟਿਕਟਾਕ ਸਮੇਤ ਚੀਨ ਦੁਆਰਾ ਨਿਯੰਤਰਿਤ ਕਈ ਐਪਸ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਾਲੇ ਪਹਿਲਾਂ ਹੀ ਤਣਾਅ ਹੈ। ਕਈ ਅਮਰੀਕੀ ਸੰਸਦ ਮੈਂਬਰਾਂ ਨੇ ਟਿਕਟਾਕ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਦੱਸਿਆ ਸੀ।

ਇਹ ਵੀ ਪੜ੍ਹੋ : ਰਾਸ਼ਟਰਪਤੀ ਵੱਲੋਂ ਉੱਘੇ ਸਿੱਖ ਵਿਦਵਾਨ ਡਾ. ਰਤਨ ਸਿੰਘ ਜੱਗੀ ਦਾ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨ

ਉਨ੍ਹਾਂ ਦਾ ਦੋਸ਼ ਹੈ ਕਿ ਅਜਿਹੇ ਐਪਸ ਦੀ ਵਰਤੋਂ ਅਮਰੀਕੀ ਉਪਭੋਗਤਾਵਾਂ ਦੀ ਜਾਸੂਸੀ ਕਰਨ ਲਈ ਕੀਤੀ ਜਾ ਸਕਦੀ ਹੈ। Pinduoduo ਚੀਨ ਵਿੱਚ ਇਕ ਪ੍ਰਸਿੱਧ ਈ-ਕਾਮਰਸ ਐਪ ਹੈ, ਜੋ ਅਕਸਰ ਛੋਟਾਂ ਦੀ ਪੇਸ਼ਕਸ਼ ਕਰਦੀ ਹੈ, ਜੇਕਰ ਉਪਭੋਗਤਾ ਸਮੱਗਰੀ ਦਾ ਇਕ ਹਿੱਸਾ ਖਰੀਦਣ ਲਈ ਟੀਮ ਬਣਾਉਂਦੇ ਹਨ। ਗੂਗਲ ਨੇ ਮੰਗਲਵਾਰ ਨੂੰ ਯੂਜ਼ਰਸ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਪਲੇ ਸਟੋਰ ਤੋਂ Pinduoduo ਐਪ ਨੂੰ ਡਾਊਨਲੋਡ ਨਾ ਕਰਨ। ਆਪਣੇ ਬਿਆਨ ਵਿੱਚ ਗੂਗਲ ਨੇ ਕਿਹਾ, "ਗੂਗਲ ਪਲੇ ਪ੍ਰੋਟੈਕਟ ਦੀਆਂ ਸੈਟਿੰਗਾਂ ਅਜਿਹੀਆਂ ਮਾਰਕ ਕੀਤੀਆਂ ਖਤਰਨਾਕ ਐਪਸ ਦੀ ਸਥਾਪਨਾ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਸੈੱਟ ਕੀਤੀਆਂ ਗਈਆਂ ਹਨ।"

ਇਹ ਵੀ ਪੜ੍ਹੋ : ਦੇਸ਼ ਦੀ ਏਕਤਾ ਤੇ ਅਖੰਡਤਾ ਨਾਲ ਨਹੀਂ ਕੀਤਾ ਜਾ ਸਕਦਾ ਸਮਝੌਤਾ : ਸੁਖਬੀਰ ਬਾਦਲ

ਬਿਆਨ 'ਚ ਕਿਹਾ ਗਿਆ ਹੈ, “ਜਿਨ੍ਹਾਂ ਉਪਭੋਗਤਾਵਾਂ ਨੇ ਆਪਣੇ ਡਿਵਾਈਸਜ਼ 'ਤੇ ਐਪ ਦੇ ਸੰਸਕਰਣਾਂ ਨੂੰ ਡਾਊਨਲੋਡ ਕੀਤਾ ਹੈ, ਉਨ੍ਹਾਂ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਤੇ ਐਪ ਨੂੰ ਅਨਇੰਸਟਾਲ ਕਰਨ ਲਈ ਕਿਹਾ ਜਾਂਦਾ ਹੈ।” Pinduoduo ਐਪ ਦੇ ਆਲੇ-ਦੁਆਲੇ ਅਜਿਹੀਆਂ ਸੁਰੱਖਿਆ ਚਿੰਤਾਵਾਂ ਹਨ ਤੇ ਐਪ ਅਜੇ ਵੀ ਮੰਗਲਵਾਰ ਨੂੰ ਐਪਲ ਦੇ iOS ਸਟੋਰ ਤੋਂ ਡਾਊਨਲੋਡ ਕਰਨ ਲਈ ਉਪਲਬਧ ਸੀ। PDD ਹੋਲਡਿੰਗ ਇੰਕ ਜੋ ਕਿ Pinduoduo ਦਾ ਸੰਚਾਲਨ ਕਰਦੀ ਹੈ, ਨੇ ਅਜੇ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ। ਮੰਗਲਵਾਰ ਨੂੰ ਕੰਪਨੀ ਵਿੱਚ ਹਾਂਗਕਾਂਗ ਦੇ ਵਪਾਰਕ ਸ਼ੇਅਰਾਂ 'ਚ 14.2 ਪ੍ਰਤੀਸ਼ਤ ਦੀ ਗਿਰਾਵਟ ਆਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News