ਅਲਫਾਬੈਟ ''ਚ ਤਬਦੀਲ ਹੋਇਆ ਗੂਗਲ

10/03/2015 12:31:49 PM


ਸਾਨ ਫਰਾਂਸਿਸਕੋ— ਗੂਗਲ ਇੰਕ ਹੋਣ ਅਲਫਾਬੈਟ ਇੰਕ ਵਿਚ ਤਬਦੀਲ ਹੋ ਗਿਆ ਹੈ ਯਾਨੀ ਕਿ ਸਰਚ ਇੰਜਣ ਗੂਗਲ ਦੀ ਪੇਰੇਂਟ ਕੰਪਨੀ ਦਾ ਨਾਂ ਬਦਲ ਕੇ ਅਲਫਾਬੈੱਟ ਇੰਕ ਹੋ ਗਿਆ ਹੈ। ਅਮਰੀਕੀ ਮਾਰਕੀਟ ਦੇ ਸ਼ੁੱਕਰਵਾਰ ਨੂੰ ਬੰਦ ਹੋਣ ਤੱਕ ਗੂਗਲ ਦੀ ਥਾਂ ਅਲਫਾਬੈਟ ਨੇ ਲੈ ਲਈ। ਇਹ ਕੰਪਨੀ ਹੁਣ ਗੂਗਲ ਹਾਊਸ ਤੋਂ ਗੂਗਲ ਸਰਚ ਅਤੇ ਨਾਲ ਹੀ ਵੈੱਬ ਐਡਵਰਟਾਈਜਿੰਗ ਬਿਜ਼ਨੈੱਸ, ਮੈਪਸ, ਯੂਟਿਊਬ ਅਤੇ ਗੂਗਲ ਡ੍ਰਾਈਵਰਲੈੱਸ ਕਾਰਾਂ ਦਾ ਕਾਰੋਬਾਰ ਦੇਖੇਗੀ। 
ਕੰਪਨੀ ਦੇ ਮੁਤਾਬਕ ਕੋਰ ਬਿਜ਼ਨੈੱਸ ਗੂਗਲ ਦੇ ਨਾਂ ਤੋਂ ਹੀ ਚੱਲੇਗਾ ਅਤੇ ਇਹ ਅਲਫਾਬੈਟ ਦੀ ਸਹਾਇਕ ਕੰਪਨੀ ਹੋਵੇਗੀ। ਸੁੰਦਰ ਪਿਚਾਈ ਗੂਗਲ ਦੇ ਹੈੱਡ ਬਣੇ ਰਹਿਣਗੇ ਅਤੇ ਅਲਫਾਬੈਟ ਕੰਪਨੀ ਨੂੰ ਗੂਗਲ ਦੇ ਸਹਿ-ਸੰਸਥਾਪਕ ਲੈਰੀ ਪੇਜ ਦੇਖਣਗੇ। ਇਸ ਦੇ ਹਰ ਬਿਜ਼ਨੈੱਸ ਦਾ ਆਪਣਾ ਵੱਖਰਾ ਚੀਫ ਐਗਜ਼ੀਕਿਊਟਿਵ ਹੋਵੇਗਾ। ਅਲਫਾਬੈਟ ਦੇ ਨਾਲ ਕਈ ਨਵੀਆਂ ਚੀਜ਼ਾਂ ਵੀ ਜੁੜੀਆਂ ਰਹਿਣਗੀਆਂ। ਇਨ੍ਹਾਂ ਵਿਚ ਇਨਵੈਸਟਮੈਂਟ ਯੂਨਿਟ ਅਤੇ ਹੋਮ ਪ੍ਰੋਡਕਟ ਮੇਕਰ ਨੈਸਟ ਵਰਗੀਆਂ ਯੂਨਿਟਾਂ ਸ਼ਾਮਲ ਹਨ। ਕੰਪਨੀ ਦੇ ਇਸ ਫੈਸਲੇ ਤੋਂ ਨਿਵੇਸ਼ਕ ਕਾਫੀ ਖੁਸ਼ ਹਨ। 
ਹੁਣ ਗੂਗਲ ਦੇ ਕਲਾਸ ਏ ਅਤੇ ਕਲਾਸ ਸੀ ਦੇ ਸ਼ੇਅਰ ਅਲਫਾਬੈਟ ਕਲਾਸ ਏ ਅਤੇ ਅਲਫਾਬੈਟ ਕਲਾਸ ਸੀ ਸ਼ੇਅਰ ਵਿਚ ਤਬਦੀਲ ਹੋ ਜਾਣਗੇ। ਸੋਮਵਾਰ ਤੋਂ ਨੈਸਡੈਕ ਵਿਚ ਇਹ ਕੰਪਨੀ ਅਲਫਾਬੈਟ ਦੇ ਨਾਂ ਨਾਲ ਕਾਰੋਬਾਰ ਕਰੇਗੀ। ਹਾਲਾਂਕਿ ਇਸ ਦਾ ਸਿੰਬਲ ਨਹੀਂ ਬਦਲੇਗਾ। ਕੰਪਨੀ ਨੇ ਅਗਸਤ ਵਿਚ ਹੀ ਆਪਣੇ ਢਾਂਚੇ ਵਿਚ ਹੋਣ ਵਾਲੇ ਇਸ ਬਦਲਾਅ ਦਾ ਐਲਾਨ ਕੀਤਾ ਸੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

News Editor

Related News