ਭਾਰਤੀਆਂ ਲਈ ਖੁਸ਼ਖ਼ਬਰੀ, ਹੁਣ UAE ਦਾ ਗੋਲਡਨ ਵੀਜ਼ਾ ਲੈਣ ਲਈ ਜੇਬ ''ਤੇ ਨਹੀਂ ਪਵੇਗਾ ਬੋਝ
Thursday, Jul 03, 2025 - 01:10 PM (IST)

ਦੁਬਈ- ਭਾਰਤੀਆਂ ਨੂੰ ਆਕਰਸ਼ਿਤ ਕਰਨ ਲਈ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਇੱਕ ਨਵੀਂ ਗੋਲਡਨ ਵੀਜ਼ਾ ਸਕੀਮ ਸ਼ੁਰੂ ਕਰੇਗਾ। ਇਸ ਸਕੀਮ ਤਹਿਤ ਭਾਰਤੀ ਸਿਰਫ 23 ਲੱਖ 30 ਹਜ਼ਾਰ ਰੁਪਏ ਦੀ ਫੀਸ ਦੇ ਕੇ ਯੂ.ਏ.ਈ ਦਾ ਲਾਈਫ ਟਾਈਮ ਗੋਲਡਨ ਵੀਜ਼ਾ ਪ੍ਰਾਪਤ ਕਰ ਸਕਦੇ ਹਨ। ਹੁਣ ਤੱਕ ਗੋਲਡਨ ਵੀਜ਼ਾ ਪ੍ਰਾਪਤ ਕਰਨ ਲਈ ਕਿਸੇ ਨੂੰ 4 ਕਰੋੜ 66 ਲੱਖ ਰੁਪਏ ਦੀ ਜਾਇਦਾਦ ਖਰੀਦਣੀ ਪੈਂਦੀ ਸੀ ਜਾਂ ਵੱਡੀ ਰਕਮ ਦਾ ਨਿਵੇਸ਼ ਕਰਨਾ ਪੈਂਦਾ ਸੀ। ਹੁਣ ਜਦੋਂ ਕਿ ਯੂ.ਏ.ਈ ਸਰਕਾਰ ਨੇ ਨਵੇਂ ਵੀਜ਼ਾ ਵਿੱਚ ਜਿੱਥੇ ਰਾਸ਼ੀ ਘਟਾ ਦਿੱਤੀ ਹੈ, ਉੱਥੇ ਇਹ ਨਵਾਂ ਗੋਲਡਨ ਵੀਜ਼ਾ ਧਾਰਕ ਲਈ ਜੀਵਨ ਭਰ ਲਈ ਵੈਧ ਹੋਵੇਗਾ।
ਆਨਲਾਈਨ ਪ੍ਰਕਿਰਿਆ, 3 ਮਹੀਨਿਆਂ ਵਿੱਚ ਪੰਜ ਹਜ਼ਾਰ ਭਾਰਤੀ ਕਰ ਸਕਦੇ ਹਨ ਅਪਲਾਈ
ਗੋਲਡਨ ਵੀਜ਼ਾ ਸ਼੍ਰੇਣੀ ਦੇ ਪਹਿਲੇ ਪੜਾਅ ਵਿੱਚ ਪਹਿਲੇ 3 ਮਹੀਨਿਆਂ ਵਿੱਚ 5,000 ਭਾਰਤੀਆਂ ਦੇ ਅਰਜ਼ੀ ਦੇਣ ਦੀ ਉਮੀਦ ਹੈ। ਵੀਜ਼ਾ ਪ੍ਰੋਸੈਸਿੰਗ ਲਈ ਅਧਿਕਾਰਤ ਕੰਪਨੀ ਦੇ ਡਾਇਰੈਕਟਰ ਰਿਆਦ ਕਮਲ ਨੇ ਦੱਸਿਆ ਕਿ 4 ਜੁਲਾਈ ਤੋਂ ਔਨਲਾਈਨ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਬਿਨੈਕਾਰ ਦੇ ਪਿਛੋਕੜ ਅਤੇ ਅਪਰਾਧਿਕ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ ਅਤੇ ਯੂ.ਏ.ਈ ਸਰਕਾਰ ਨੂੰ ਭੇਜੀ ਜਾਵੇਗੀ। ਸਰਕਾਰ ਸਬੰਧਤ ਬਿਨੈਕਾਰ ਦੀ ਪ੍ਰੋਫਾਈਲ ਦੀ ਜਾਂਚ ਕਰੇਗੀ ਅਤੇ ਨਾਮਜ਼ਦਗੀ ਦੇ ਆਧਾਰ 'ਤੇ ਵੀਜ਼ਾ ਜਾਰੀ ਕਰੇਗੀ। ਯੂ.ਏ.ਈ ਦੀ ਆਰਥਿਕਤਾ ਅਤੇ ਮਨੁੱਖੀ ਸਰੋਤਾਂ ਵਿੱਚ ਬਿਨੈਕਾਰ ਦੇ ਸੰਭਾਵੀ ਯੋਗਦਾਨ ਨੂੰ ਤਰਜੀਹ ਦਿੱਤੀ ਜਾਵੇਗੀ।
ਪੜ੍ਹੋ ਇਹ ਅਹਿਮ ਖ਼ਬਰ-ਇਸ ਦੇਸ਼ ਨੂੁੰ ਮਿਲਿਆ ਇੱਕ ਦਿਨ ਦਾ PM, 24 ਘੰਟਿਆਂ ਬਾਅਦ ਦੇਵੇਗਾ 'ਅਸਤੀਫਾ'
ਗੋਲਡਨ ਵੀਜ਼ਾ ਦੇ ਫਾਇਦੇ:
ਗੋਲਡਨ ਵੀਜ਼ਾ ਹਾਸਲ ਕਰਨ ਵਾਲਾ ਵਿਅਕਤੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਯੂ.ਏ.ਈ ਲਿਆ ਸਕਦਾ ਹੈ। ਕਾਰੋਬਾਰ ਜਾਂ ਹੋਰ ਪੇਸ਼ੇਵਰ ਕੰਮ ਕਰ ਸਕਦਾ ਹੈ। ਯੂ.ਏ.ਈ ਵਿੱਚ ਘਰੇਲੂ ਜਾਂ ਪੇਸ਼ੇਵਰ ਮਦਦ ਵੀ ਸਪਾਂਸਰ ਕਰ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।