ਕਾਰ 'ਚ ਕਿਸੇ ਹੋਰ ਨਾਲ ਬੈਠੀ ਸੀ ਸਹੇਲੀ, ਮੁੰਡੇ ਨੇ ਮਾਰ 'ਤੀਆਂ ਗੋਲੀਆਂ, 3 ਦੀ ਮੌਤ
Friday, Jan 23, 2026 - 01:56 PM (IST)
ਸਿਡਨੀ (ਏਜੰਸੀ) : ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ (NSW) ਸੂਬੇ ਵਿੱਚ ਇੱਕ ਬੇਹੱਦ ਦਰਦਨਾਕ ਅਤੇ ਖ਼ੌਫ਼ਨਾਕ ਵਾਰਦਾਤ ਸਾਹਮਣੇ ਆਈ ਹੈ। ਸਿਡਨੀ ਤੋਂ ਲਗਭਗ 450 ਕਿਲੋਮੀਟਰ ਦੂਰ ਸਥਿਤ 'ਲੇਕ ਕਾਰਗੇਲਿਗੋ' ਕਸਬੇ ਵਿੱਚ ਇੱਕ ਨੌਜਵਾਨ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਆਪਣੀ ਗਰਭਵਤੀ ਸਾਬਕਾ ਪ੍ਰੇਮਿਕਾ ਸਮੇਤ 3 ਲੋਕਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਸ ਮੁਤਾਬਕ ਇਹ ਮਾਮਲਾ ਘਰੇਲੂ ਹਿੰਸਾ ਨਾਲ ਜੁੜਿਆ ਹੋਇਆ ਹੈ। ਪੁਲਸ ਨੇ ਦੋਸ਼ੀ ਦੀ ਪਛਾਣ 37 ਸਾਲਾ ਜੂਲੀਅਨ ਇੰਗਰਾਮ (ਜਿਸ ਨੂੰ ਜੂਲੀਅਨ ਪਿਅਰਪੁਆਇੰਟ ਵਜੋਂ ਵੀ ਜਾਣਿਆ ਜਾਂਦਾ ਹੈ) ਵਜੋਂ ਕੀਤੀ ਹੈ, ਜੋ ਫਿਲਹਾਲ ਪੁਲਸ ਦੀ ਗ੍ਰਿਫਤਾਰੀ ਤੋਂ ਬਾਹਰ ਹੈ।

ਸਾਬਕਾ ਗਰਭਵਤੀ ਪ੍ਰੇਮਿਕਾ ਨੂੰ ਬਣਾਇਆ ਨਿਸ਼ਾਨਾ
ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਇਸ ਖ਼ੂਨੀ ਵਾਰਦਾਤ ਵਿੱਚ ਜਾਨ ਗੁਆਉਣ ਵਾਲੀ 25 ਸਾਲਾ ਸੋਫੀ ਕੁਈਨ ਨਾਮ ਦੀ ਕੁੜੀ ਹਮਲਾਵਰ ਦੀ ਸਾਬਕਾ ਪ੍ਰੇਮਿਕਾ ਸੀ ਅਤੇ ਉਹ ਗਰਭਵਤੀ ਸੀ। ਇੰਗਰਾਮ ਨੇ ਸੋਫੀ 'ਤੇ ਉਦੋਂ ਗੋਲੀਆਂ ਚਲਾਈਆਂ, ਜਦੋਂ ਉਹ ਆਪਣੇ ਇਕ 32 ਸਾਲਾ ਦੋਸਤ ਜੌਨ ਹੈਰਿਸ ਨਾਲ ਕਾਰ ਵਿਚ ਬੈਠੀ ਹੋਈ ਸੀ। ਇਸ ਗੋਲੀਬਾਰੀ ਵਿਚ ਸੋਫੀ ਅਤੇ ਉਸ ਦੇ ਦੋਸਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੋਫੀ ਮਾਰਚ ਵਿੱਚ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਸੀ।
ਇਹ ਵੀ ਪੜ੍ਹੋ: 5000 ਮੌਤਾਂ ਤੇ 26 ਹਜ਼ਾਰ ਗ੍ਰਿਫ਼ਤਾਰੀਆਂ! ਈਰਾਨ 'ਚ ਪ੍ਰਦਰਸ਼ਨਕਾਰੀਆਂ 'ਤੇ ਕਹਿਰ
ਕਾਤਲ ਨੇ ਫਿਰ ਦੂਜੀ ਥਾਂ ਮਚਾਇਆ ਕਹਿਰ
ਪਹਿਲੀ ਵਾਰਦਾਤ ਤੋਂ ਕੁਝ ਹੀ ਦੇਰ ਬਾਅਦ, ਕਾਤਲ ਨੇ ਨੇੜਲੀ ਇੱਕ ਹੋਰ ਜਾਇਦਾਦ 'ਤੇ ਹਮਲਾ ਕੀਤਾ। ਉੱਥੇ ਉਸ ਨੇ ਇੱਕ 50 ਸਾਲਾ ਔਰਤ ਅਤੇ 19 ਸਾਲਾ ਨੌਜਵਾਨ 'ਤੇ ਗੋਲੀਆਂ ਚਲਾਈਆਂ। ਇਸ ਹਮਲੇ ਵਿੱਚ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਨੌਜਵਾਨ ਗੰਭੀਰ ਜ਼ਖ਼ਮੀ ਹੈ ਅਤੇ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਗੋਲੀਬਾਰੀ ਵਿਚ ਮਾਰੀ ਗਈ 50 ਸਾਲਾ ਔਰਤ ਵੀ ਸੋਫੀ ਦੀ ਰਿਸ਼ਤੇਦਾਰ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ ਇਨਸਾਨੀਅਤ ਸ਼ਰਮਸਾਰ ; ਮਾਸੂਮ ਨੂੰ 'ਚਾਰੇ' ਵਜੋਂ ਵਰਤ ਕੇ ਪਿਤਾ ਸਮੇਤ ਚੁੱਕਿਆ !
ਘਰੇਲੂ ਹਿੰਸਾ ਮਾਮਲੇ 'ਚ ਜ਼ਮਾਨਤ 'ਤੇ ਸੀ ਦੋਸ਼ੀ
ਪੁਲਸ ਅਸਿਸਟੈਂਟ ਕਮਿਸ਼ਨਰ ਐਂਡਰਿਊ ਹੋਲੈਂਡ ਨੇ ਪੁਸ਼ਟੀ ਕੀਤੀ ਹੈ ਕਿ ਇਹ ਮਾਮਲਾ ਪੂਰੀ ਤਰ੍ਹਾਂ ਘਰੇਲੂ ਹਿੰਸਾ ਨਾਲ ਸਬੰਧਤ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਦੋਸ਼ੀ ਇੰਗਰਾਮ ਪਹਿਲਾਂ ਹੀ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਅਦਾਲਤ ਵੱਲੋਂ ਜ਼ਮਾਨਤ 'ਤੇ ਬਾਹਰ ਸੀ ਅਤੇ ਉਸ ਵਿਰੁੱਧ ਹਿੰਸਾ ਰੋਕੂ ਹੁਕਮ (AVO) ਵੀ ਲਾਗੂ ਸੀ। ਪੁਲਸ ਮੁਤਾਬਕ ਉਹ ਜ਼ਮਾਨਤ ਦੀਆਂ ਸ਼ਰਤਾਂ ਦੀ ਪਾਲਣਾ ਕਰ ਰਿਹਾ ਸੀ ਅਤੇ ਪੁਲਸ ਨੇ ਕਈ ਵਾਰ ਉਸਦੀ ਜਾਂਚ ਵੀ ਕੀਤੀ ਸੀ।
ਵੱਡੇ ਪੱਧਰ 'ਤੇ ਭਾਲ ਜਾਰੀ, ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ
ਪੁਲਸ ਨੇ ਮੁਲਜ਼ਮ ਦੀ ਪਛਾਣ 37 ਸਾਲਾ ਜੂਲੀਅਨ ਇੰਗਰਾਮ ਵਜੋਂ ਕੀਤੀ ਹੈ। ਉਸ ਨੂੰ ਫੜਨ ਲਈ ਪੁਲਸ ਨੇ ਹੈਲੀਕਾਪਟਰਾਂ ਅਤੇ ਸਪੈਸ਼ਲ ਟੈਕਟੀਕਲ ਅਫਸਰਾਂ ਦੀ ਮਦਦ ਨਾਲ ਵੱਡੇ ਪੱਧਰ 'ਤੇ ਸਰਚ ਆਪ੍ਰੇਸ਼ਨ ਚਲਾਇਆ ਹੋਇਆ ਹੈ। ਪੁਲਸ ਨੇ ਇਲਾਕਾ ਸੀਲ ਕਰ ਦਿੱਤਾ ਹੈ ਅਤੇ ਨਿਵਾਸੀਆਂ ਨੂੰ ਸਖ਼ਤ ਹਦਾਇਤ ਦਿੱਤੀ ਹੈ ਕਿ ਉਹ ਆਪਣੇ ਘਰਾਂ ਦੇ ਅੰਦਰ ਰਹਿਣ ਅਤੇ ਖਿੜਕੀਆਂ ਤੋਂ ਦੂਰ ਰਹਿਣ, ਕਿਉਂਕਿ ਹਮਲਾਵਰ ਹਥਿਆਰਬੰਦ ਹੈ ਅਤੇ ਖ਼ਤਰਨਾਕ ਹੋ ਸਕਦਾ ਹੈ।
ਇਹ ਵੀ ਪੜ੍ਹੋ: 'ਗ੍ਰੀਨਲੈਂਡ ਸਾਡਾ ਹੈ, ਇਸ ਨਾਲ ਕੋਈ ਸਮਝੌਤਾ ਨਹੀਂ..', ਟਰੰਪ ਨੂੰ ਡੈਨਮਾਰਕ ਦੀ PM ਦਾ ਠੋਕਵਾਂ ਜਵਾਬ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
