ਭਗਵਾਨ ਰਿਸ਼ੀ ਵਾਲਮੀਕਿ ਜੀ ਦੇ ਜੈਕਾਰਿਆਂ ਨਾਲ ਗੂੰਜਿਆ ਜਰਮਨੀ

10/31/2019 1:34:12 PM

ਮਿਲਾਨ , (ਸਾਬੀ ਚੀਨੀਆ)— ਦੇਸ਼-ਵਿਦੇਸ਼ ਵਿਚ ਵੱਸਦੇ ਸ਼ਰਧਾਲੂਆਂ ਵੱਲੋਂ ਮਹਾਨ ਰਹਿਬਰ ਭਗਵਾਨ ਰਿਸ਼ੀ ਵਾਲਮੀਕਿ ਜੀ ਦਾ ਅਵਤਾਰ ਪੁਰਬ ਦਿਹਾੜਾ ਪੂਰੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆ ਨੂੰ ਸਾਂਝੇ ਤੌਰ 'ਤੇ ਮਨਾਉਣ ਲਈ ਜਰਮਨੀ ਵਿਚ ਵੱਸਦੇ ਸ਼ਰਧਾਲੂਆਂ ਵੱਲੋਂ ਇੱਥੋ ਦੇ ਸ਼ਹਿਰ ਫਰੈਂਕਫਰਟ ਵਿਚ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਵਿਖੇ ਵਿਸ਼ੇਸ਼ ਪ੍ਰੋਗਰਾਮ ਵੀ ਕਰਵਾਏ ਗਏ ਜਿਨ੍ਹਾਂ ਵਿਚ ਡੇਰਾ ਰਹੀਮਪੁਰ ਤੋਂ ਬਾਲਜੋਗੀ ਬਾਬਾ ਪ੍ਰਗਟ ਨਾਥ ਜੀ ਨੇ ਉਚੇਚੇ ਤੌਰ 'ਤੇ ਪੁੱਜ ਕੇ ਆਏ ਹੋਏ ਸ਼ਰਧਾਲੂਆਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਆਖਿਆ ਕਿ ਪੀਰਾਂ-ਪੈਗੰਬਰਾਂ ਨੇ ਮਨੁੱਖਤਾ ਦੇ ਨਾਂ ਇਕੋ-ਇਕ ਸੰਦੇਸ਼ ਦਿੱਤਾ ਸੀ।

ਇਸ ਲਈ ਸਾਨੂੰ ਜਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਸੋਹਣੇ ਸਮਾਜ ਵਿਚ ਇਕ ਚੰਗੇ ਇਨਸਾਨ ਦੇ ਤੌਰ 'ਤੇ ਵਿਚਰਨਾ ਚਾਹੀਦਾ ਹੈ । ਪ੍ਰਬੰਧਕ ਕਮੇਟੀ ਵੱਲੋਂ ਬਾਬਾ ਪ੍ਰਗਟ ਨਾਥ ਅਤੇ ਪੁੱਜੇ ਹੋਏ ਹੋਰਨਾਂ ਬੁਲਾਰਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਉਚੇਚੇ ਤੌਰ 'ਤੇ ਸਨਮਾਨਤ ਕੀਤਾ ਗਿਆ। ਭਾਈ ਲਖਵਿੰਦਰ ਸਿੰਘ, ਸ੍ਰੀ ਸਤਨਾਮ ਮੱਲ, ਦੇਸ ਰਾਜ, ਸ੍ਰੀ ਕ੍ਰਿਸ਼ਨ ਕੁਮਾਰ, ਬੱਬਾ ਸਿੰਘ ਕੁਲਵੀਰ ਸਿੰਘ ਆਦਿ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।


Related News